ਅਮਰੀਕਾ ਦੀ ਕਾਰਵਾਈ 'ਤੇ ਭੜਕਿਆ ਈਰਾਨ, ਫਾਰਸ ਦੀ ਖਾੜੀ 'ਚ ਦੋ ਅਮਰੀਕੀ ਜਹਾਜ਼ਾਂ ਤੇ 8 ਟੈਂਕਰਾਂ 'ਤੇ ਕੀਤਾ ਭਿਆਨਕ ਹਮਲਾ

ਮੱਧ-ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਅਮਰੀਕਾ ਵੱਲੋਂ ਈਰਾਨ ਦੇ ਤੇਲ ਟੈਂਕਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਈਰਾਨ ਨੇ ਵੀ ਜਵਾਬੀ ਹਮਲਾ ਕਰਨ ਦਾ ਦਾਅਵਾ ਕੀਤਾ ਹੈ।

us iran
ਈਰਾਨੀ ਮੀਡੀਆ ਮੁਤਾਬਕ, ਈਰਾਨ ਦੀ IRGC ਨੇਵੀ ਨੇ ਫਾਰਸ ਦੀ ਖਾੜੀ ਵਿੱਚ ਕਈ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਦੋ ਅਮਰੀਕੀ ਜਹਾਜ਼ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰਮੁਜ਼ ਸਟ੍ਰੇਟ ਦੇ ਨੇੜੇ ਵੀ ਕਈ ਜਹਾਜ਼ਾਂ 'ਤੇ ਹਮਲੇ ਦੀ ਗੱਲ ਕਹੀ ਗਈ ਹੈ।ਇਸੇ ਦੌਰਾਨ ਈਰਾਨ ਨੇ ਜਾਰਡਨ ਵਿੱਚ ਮੌਜੂਦ ਇੱਕ ਅਮਰੀਕੀ ਫੌਜੀ ਟਿਕਾਣੇ ਵੱਲ ਮਿਜ਼ਾਈਲਾਂ ਦਾਗਣ ਦਾ ਵੀ ਦਾਅਵਾ ਕੀਤਾ। ਜਾਰਡਨ ਦਾ ਕਹਿਣਾ ਹੈ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ 20 ਵਿੱਚੋਂ 18 ਮਿਜ਼ਾਈਲਾਂ ਨੂੰ ਰੋਕ ਲਿਆ।ਦੂਜੇ ਪਾਸੇ ਅਮਰੀਕਾ ਦਾ ਕਹਿਣਾ ਹੈ ਕਿ ਈਰਾਨ ਨੇ ਪਹਿਲਾਂ ਅਮਰੀਕੀ ਜੰਗੀ ਜਹਾਜ਼ਾਂ 'ਤੇ ਬੈਲਿਸਟਿਕ ਮਿਜ਼ਾਈਲਾਂ ਚਲਾਈਆਂ ਸਨ। ਇਸ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨ ਦੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਨੇਵੀ ਮੁਤਾਬਕ ਉਸਦੇ ਜੰਗੀ ਜਹਾਜ਼ ਸੁਰੱਖਿਅਤ ਹਨ।ਇਸ ਵਿਵਾਦ ਦਾ ਸਭ ਤੋਂ ਵੱਡਾ ਅਸਰ ਹੋਰਮੁਜ਼ ਸਟ੍ਰੇਟ 'ਤੇ ਪੈ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਹੈ, ਜਿੱਥੋਂ ਵੱਡੀ ਮਾਤਰਾ ਵਿੱਚ ਤੇਲ ਦੀ ਆਵਾਜਾਈ ਹੁੰਦੀ ਹੈ। ਅਮਰੀਕਾ ਇਸ ਰਸਤੇ ਨੂੰ ਖੁੱਲ੍ਹਾ ਰੱਖਣਾ ਚਾਹੁੰਦਾ ਹੈ, ਜਦਕਿ ਈਰਾਨ ਚਾਹੁੰਦਾ ਹੈ ਕਿ ਇੱਥੋਂ ਲੰਘਣ ਵਾਲੇ ਜਹਾਜ਼ ਉਸ ਵੱਲੋਂ ਦੱਸੇ ਰਸਤੇ ਦੀ ਵਰਤੋਂ ਕਰਨ।ਅਮਰੀਕੀ ਫੌਜ ਮੁਤਾਬਕ, ਹੁਣ ਤੱਕ 94 ਵਪਾਰਕ ਜਹਾਜ਼ਾਂ ਦਾ ਰਸਤਾ ਬਦਲਿਆ ਗਿਆ ਹੈ ਅਤੇ 3 ਜਹਾਜ਼ਾਂ ਨੂੰ ਅਯੋਗ ਕੀਤਾ ਗਿਆ ਹੈ। ਇਸ ਕਾਰਨ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਤੇਲ ਦੀ ਸਪਲਾਈ ਨੂੰ ਲੈ ਕੇ ਵੀ ਚਿੰਤਾ ਵਧ ਰਹੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+