ਜੱਸ ਮਾਣਕ ਨੇ ਕਰਵਾਈ ਸਗਾਈ, ਕੋਮਲ ਤੰਵਰ 'ਤੇ ਕੀਤੀ ਨੋਟਾਂ ਦੀ ਬਰਸਾਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਜੱਸ ਮਾਣਕ ਦੀ ਸਗਾਈ ਹੋ ਗਈ ਹੈ। ਜੱਸ ਮਾਣਕ ਨੇ ਆਪਣੀ ਲੰਬੇ ਸਮੇਂ ਤੋਂ ਸਾਥੀ ਰਹੀ ਕੋਮਲ ਤੰਵਰ ਨਾਲ ਸਗਾਈ ਕਰਵਾ ਲਈ ਹੈ। ਸਗਾਈ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਜੱਸ ਮਾਣਕ ਨੇ ਖੁਦ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਹੋਣ ਵਾਲੀ ਜੀਵਨ ਸਾਥਣ ਕੋਮਲ ਤੰਵਰ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

jass manak

ਸਗਾਈ ਦਾ ਵੀਡੀਓ ਹੋ ਰਿਹਾ ਵਾਇਰਲ

ਜੱਸ ਮਾਣਕ ਦੀ ਸਗਾਈ ਤੋਂ ਸਾਹਮਣੇ ਆਇਆ ਇੱਕ ਵੀਡੀਓ ਇਸ ਸਮੇਂ ਖਾਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਵਿੱਚ ਕੋਮਲ ਤੰਵਰ ਜੱਸ ਮਾਣਕ ਦੇ ਹਿੱਟ ਗੀਤ 'ਮੈਨੂੰ ਲਹਿੰਗਾ ਲੈ ਦੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ ਜੱਸ ਮਾਣਕ ਵੀ ਉੱਥੇ ਪਹੁੰਚਦੇ ਹਨ ਅਤੇ ਆਪਣੀ ਮੰਗੇਤਰ ਕੋਮਲ ਤੰਵਰ 'ਤੇ ਨੋਟਾਂ ਦੀ ਬਰਸਾਤ ਕਰਦੇ ਦਿਖਾਈ ਦਿੰਦੇ ਹਨ। ਸਗਾਈ ਫੰਕਸ਼ਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੱਖਾਂ ਲੋਕ ਇਸਨੂੰ ਦੇਖ ਚੁੱਕੇ ਹਨ।

ਕਰੀਬ 7 ਸਾਲਾਂ ਤੋਂ ਇਕੱਠੇ ਹਨ ਜੱਸ ਮਾਣਕ ਤੇ ਕੋਮਲ

ਦੱਸਿਆ ਜਾ ਰਿਹਾ ਹੈ ਕਿ ਜੱਸ ਮਾਣਕ ਅਤੇ ਕੋਮਲ ਤੰਵਰ ਪਿਛਲੇ ਕਰੀਬ 7 ਸਾਲਾਂ ਤੋਂ ਇੱਕ-ਦੂਜੇ ਦੇ ਨਾਲ ਹਨ। ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਗਲੇ ਪੜਾਅ 'ਤੇ ਲਿਜਾਂਦਿਆਂ ਸਗਾਈ ਕਰ ਲਈ ਹੈ। ਕੋਮਲ ਤੰਵਰ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ। ਸਗਾਈ ਤੋਂ ਬਾਅਦ ਜੱਸ ਮਾਣਕ ਅਤੇ ਕੋਮਲ ਤੰਵਰ ਦੇ ਫੈਨਜ਼ ਹੁਣ ਉਨ੍ਹਾਂ ਦੇ ਵਿਆਹ ਦੀ ਉਡੀਕ ਕਰ ਰਹੇ ਹਨ।

ਜੱਸ ਮਾਣਕ ਦੀ ਸਗਾਈ ਦੀਆਂ ਤਸਵੀਰਾਂ ਅਤੇ ਵੀਡੀਓਜ਼ 'ਤੇ ਫੈਨਜ਼ ਵੱਲੋਂ ਲਗਾਤਾਰ ਪਿਆਰ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸਗਾਈ ਦੀਆਂ ਵਧਾਈਆਂ ਮਿਲ ਰਹੀਆਂ ਹਨ। ਹੁਣ ਫੈਨਜ਼ ਦੀਆਂ ਨਜ਼ਰਾਂ ਜੱਸ ਮਾਣਕ ਦੇ ਵਿਆਹ 'ਤੇ ਟਿਕੀਆਂ ਹੋਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸਗਾਈ ਤੋਂ ਬਾਅਦ ਜਲਦ ਹੀ ਇਸ ਜੋੜੀ ਦੇ ਵਿਆਹ ਨਾਲ ਜੁੜੀਆਂ ਤਸਵੀਰਾਂ ਵੀ ਸਾਹਮਣੇ ਆ ਸਕਦੀਆਂ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+