ਸਲਮਾਨ ਖ਼ਾਨ ਦੀ ਫ਼ਿਲਮ ‘ਮਾਤ੍ਰਭੂਮੀ’ ਦੀ ਰਿਲੀਜ਼ 'ਤੇ ਸਸਪੈਂਸ, ਰੱਖਿਆ ਮੰਤਰਾਲੇ ਤੋਂ ਨਹੀਂ ਮਿਲੀ NOC

ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਮਾਤ੍ਰਭੂਮੀ ਦੀ ਰਿਲੀਜ਼ ਨੂੰ ਲੈ ਕੇ ਅਸਮੰਜਸ ਬਣਿਆ ਹੋਇਆ ਹੈ। ਅਕਤੂਬਰ ਦੀ ਸ਼ੁਰੂਆਤ ਵਿੱਚ ਰੱਖਿਆ ਮੰਤਰਾਲੇ ਲਈ ਫ਼ਿਲਮ ਦੀ ਦੂਜੀ ਸਕ੍ਰੀਨਿੰਗ ਕੀਤੀ ਗਈ ਸੀ, ਪਰ ਹਾਲੇ ਤੱਕ ਨੋ ਔਬਜੈਕਸ਼ਨ ਸਰਟੀਫਿਕੇਟ (NOC) ਨਹੀਂ ਮਿਲਿਆ।

ਇਸ ਸਰਟੀਫਿਕੇਟ ਤੋਂ ਬਿਨਾਂ ਫ਼ਿਲਮ ਰੀਲੀਜ਼ ਨਹੀਂ ਹੋ ਸਕਦੀ । ਫ਼ਿਲਮ ਨਿਰਮਾਤਾਵਾਂ ਲਈ ਇਸ ਸਮੇਂ ਸਭ ਤੋਂ ਜ਼ਰੂਰੀ ਹੈ ਕਿ ਰੱਖਿਆ ਮੰਤਰਾਲੇ ਤੋਂ NOC ਮਿਲ ਜਾਵੇ। ਅਕਤੂਬਰ ਦੀ ਸ਼ੁਰੂਆਤ ਵਿੱਚ ਫ਼ਿਲਮ ਦਾ ਸੌਂਪਿਆ ਹੋਇਆ ਸੰਸਕਰਣ ਮੰਤਰਾਲੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਸਕ੍ਰੀਨਿੰਗ ਵਿੱਚ ਸਲਮਾਨ ਖ਼ਾਨ, ਨਿਰਦੇਸ਼ਕ ਅਪੂਰਵ ਲਖੀਆ ਅਤੇ ਉਨ੍ਹਾਂ ਦੀ ਟੀਮ ਸ਼ਾਮਲ ਸੀ। ਹਾਲਾਂਕਿ, ਦੂਜੀ ਸਕ੍ਰੀਨਿੰਗ ਤੋਂ ਬਾਅਦ ਵੀ ਨਿਰਮਾਤਾਵਾਂ ਨੂੰ ਮੰਤਰਾਲੇ ਦੀ ਅੰਤਿਮ ਮਨਜ਼ੂਰੀ ਨਹੀਂ ਮਿਲੀ।

salman khan

ਪਹਿਲਾਂ 'ਬੈਟਲ ਆਫ਼ ਗਲਵਾਨ' ਨਾਂਅ ਤੋਂ ਰਿਲੀਜ਼ ਹੋਣੀ ਸੀ ਫ਼ਿਲਮ

ਇਹ ਫ਼ਿਲਮ ਪਹਿਲਾਂ 'ਬੈਟਲ ਆਫ਼ ਗਲਵਾਨ' ਨਾਮ ਹੇਠ ਬਣਾਈ ਜਾ ਰਹੀ ਸੀ। ਇਸ ਦੀ ਕਹਾਣੀ ਸਾਲ 2020 ਵਿੱਚ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਏ ਟਕਰਾਅ ਤੋਂ ਪ੍ਰੇਰਿਤ ਹੈ। ਰਿਪੋਰਟਾਂ ਮੁਤਾਬਕ, ਰੱਖਿਆ ਮੰਤਰਾਲੇ ਦੇ ਸੁਝਾਵਾਂ ਤੋਂ ਬਾਅਦ ਫ਼ਿਲਮ ਦੇ ਕੁਝ ਹਿੱਸਿਆਂ ਦੀ ਮੁੜ ਸ਼ੂਟਿੰਗ ਕੀਤੀ ਗਈ ਅਤੇ ਸੋਧੇ ਹੋਏ ਸੰਸਕਰਣ ਦੀ ਸਕ੍ਰੀਨਿੰਗ ਕਰਵਾਈ ਗਈ। ਇਸ ਦੇ ਬਾਵਜੂਦ ਮਨਜ਼ੂਰੀ ਨਹੀਂ ਮਿਲੀ ਹੈ।

ਫ਼ਿਲਮ ਵਿੱਚ ਸਲਮਾਨ ਖ਼ਾਨ ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਦੀ ਭੂਮਿਕਾ ਨਿਭਾ ਰਹੇ ਹਨ। ਇਸ ਪ੍ਰੋਜੈਕਟ ਨੂੰ ਲੈ ਕੇ ਸ਼ੁਰੂ ਤੋਂ ਹੀ ਦਰਸ਼ਕਾਂ ਵਿੱਚ ਉਤਸੁਕਤਾ ਰਹੀ ਹੈ, ਕਿਉਂਕਿ ਸਲਮਾਨ ਲੰਬੇ ਸਮੇਂ ਬਾਅਦ ਭਾਰਤੀ ਫ਼ੌਜ ਅਤੇ ਸਰਹੱਦ 'ਤੇ ਹੋਏ ਟਕਰਾਅ ਨਾਲ ਜੁੜੀ ਕਹਾਣੀ ਵਿੱਚ ਨਜ਼ਰ ਆਉਣ ਵਾਲੇ ਹਨ।

NOC ਤੋਂ ਬਾਅਦ ਹੀ ਸੈਂਸਰ ਬੋਰਡ ਕਰੇਗਾ ਫ਼ਿਲਮ ਨੂੰ ਪਾਸ

ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਨਿਰਮਾਤਾਵਾਂ ਨੂੰ ਸੈਂਸਰ ਬੋਰਡ ਤੋਂ ਪ੍ਰਮਾਣੀਕਰਨ ਲੈਣਾ ਪਵੇਗਾ। ਰੱਖਿਆ ਮੰਤਰਾਲੇ ਤੋਂ NOC ਨਾ ਮਿਲਣ ਕਾਰਨ ਉਹ ਪ੍ਰਮਾਣੀਕਰਨ ਲਈ ਅਰਜ਼ੀ ਨਹੀਂ ਦੇ ਸਕਦੇ। ਮੰਤਰਾਲੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸੈਂਸਰ ਬੋਰਡ ਦੀ ਪ੍ਰਕਿਰਿਆ ਅਤੇ ਫ਼ਿਲਮ ਦੀ ਰਿਲੀਜ਼ ਨਾਲ ਜੁੜੀਆਂ ਯੋਜਨਾਵਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।

ਹਾਲਾਂਕਿ ਫੈਨਜ਼ ਨੂੰ ਫ਼ਿਲਮ ਰਿਲੀਜ਼ ਦੀ ਤਾਰੀਖ਼ ਦੇ ਐਲਾਨ ਦਾ ਇੰਤਜ਼ਾਰ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+