IND vs NZ 2nd T20: ਵੈਭਵ ਸੁਰਿਆਵੰਸ਼ੀ ਨੂੰ ਮਿਲਿਆ ਮੌਕਾ, 10 ਓਵਰ 'ਚ NZ ਨੇ ਗੁਆਈਆਂ 3 ਵਿਕਟਾਂ
NZ ਅਤੇ INDIA ਵਿਚਾਲੇ ਖੇਡੇ ਜਾ ਰਹੇ T20 ਮੈਚ ਵਿੱਚ ਅੱਜ ਵੈਭਵ ਸੂਰਿਆਵੰਸ਼ੀ ਨੂੰ ਆਖ਼ਿਰਕਾਰ ਮੌਕਾ ਦਿੱਤਾ ਗਿਆ ਹੈ। ਕ੍ਰਾਈਸਟਚਰਚ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਨੂੰ ਚੁਣਿਆ ਹੈ। ਦੂਜੇ ਪਾਸੇ ਇਸ਼ਾਨ ਕਿਸ਼ਨ ਦੀ ਥਾਂ 'ਤੇ ਕੁਮਾਰ ਕੁਸ਼ਾਗਰ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।
ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਸ਼ੁਰੂਆਤ ਹੁਣ ਤੱਕ ਖ਼ਰਾਬ ਰਹੀ ਹੈ । NZ ਦੀ ਟੀਮ 3 ਵਿਕਟਾਂ ਗੁਆ ਵੀ ਚੁਕੀ ਹੈ। ਅਰਸ਼ਦੀਪ ਸਿੰਘ ਨੇ ਟਿਮ ਸਾਈਫਰਟ ਨੂੰ ਤਿਲਕ ਵਰਮਾ ਦੇ ਹੱਥੋਂ ਕੈਚ ਆਊਟ ਕਰਵਾਇਆ। ਸਾਈਫਰਟ 7 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਸੂਰਿਆਵੰਸ਼ੀ ਓਪਨਿੰਗ ਕਰਨਗੇ ਜਾਂ ਨੰਬਰ-3 'ਤੇ ਖੇਡਣਗੇ?
ਵੈਭਵ ਸੂਰਿਆਵੰਸ਼ੀ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਮਿਲਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਪਾਰੀ ਦੀ ਸ਼ੁਰੂਆਤ ਕਰਨਗੇ ਜਾਂ ਈਸ਼ਾਨ ਕਿਸ਼ਨ ਦੀ ਜਗ੍ਹਾ ਨੰਬਰ-3 'ਤੇ ਬੱਲੇਬਾਜ਼ੀ ਕਰਨਗੇ। ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ ਅਤੇ ਵੈਭਵ ਸੂਰਿਆਵੰਸ਼ੀ ਤਿੰਨਾਂ ਨੂੰ ਇੱਕੋ ਸਮੇਂ ਟੀਮ ਵਿੱਚ ਖਿਡਾਇਆ ਸੀ। ਉਸ ਸਮੇਂ ਸੂਰਿਆਵੰਸ਼ੀ ਨੇ ਓਪਨਿੰਗ ਕੀਤੀ ਸੀ, ਜਦਕਿ ਸੈਮਸਨ ਨੰਬਰ-3 'ਤੇ ਬੱਲੇਬਾਜ਼ੀ ਕਰਨ ਆਏ ਸਨ।
ਹਾਲਾਂਕਿ, ਪਿਛਲੇ ਮੈਚ ਵਿੱਚ ਸੰਜੂ ਸੈਮਸਨ ਨੇ ਓਪਨਿੰਗ ਕਰਦਿਆਂ ਸਿਰਫ਼ 33 ਗੇਂਦਾਂ ਵਿੱਚ 67 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਅਜਿਹੇ ਵਿੱਚ ਟੀਮ ਪ੍ਰਬੰਧਨ ਸੂਰਿਆਵੰਸ਼ੀ ਨੂੰ ਨੰਬਰ-3 'ਤੇ ਬੱਲੇਬਾਜ਼ੀ ਲਈ ਭੇਜਣ ਬਾਰੇ ਵਿਚਾਰ ਕਰ ਸਕਦਾ ਹੈ।
ਬਹਿਰਹਾਲ ਅੱਜ ਸੁਰਿਆਵੰਸ਼ੀ ਨੂੰ ਟੀਮ 'ਚ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਸਬ ਦੀਆਂ ਨਜ਼ਰਾਂ ਹੁਣ ਵੈਭਵ ਦੀ ਪਰਫ਼ਾਰਮੈਂਸ 'ਤੇ ਹੋਵੇਗੀ। ਅੱਜ ਆਪਣਾ ਬੈਸਟ ਦੇਣਾ ਵੈਭਵ ਲਈ ਵੀ ਜ਼ਰੂਰੀ ਹੋਵੇਗਾ ਕਿਉਂਕਿ ਖੇਡਣ ਲਈ ਮੌਕਾ ਨਾ ਦਿੱਤੇ ਜਾਣ ਨੂੰ ਲੈ ਕੇ ਉਹ ਪਿਛਲੇ ਦਿਨੀ ਚਰਚਾਵਾਂ 'ਚ ਰਹੇ ਹਨ। ਅੱਜ ਵੈਭਵ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਟੀਮ 'ਚ ਉਨ੍ਹਾਂ ਨੂੰ ਖੇਡਣ ਦਾ ਮੌਕਾ ਦੇਣਾ ਟੀਮ ਦਾ ਸਹੀ ਫ਼ੈਸਲਾ ਸੀ।


Click it and Unblock the Notifications
