ਕੀ ਤੁਸੀਂ ਵੀ ਪੀਂਦੇ ਹੋ Red Bull? ਹੋ ਗਿਆ ਵੱਡਾ ਐਕਸ਼ਨ! 115 ਉਤਪਾਦਾਂ 'ਤੇ FSSAI ਦੀ ਸਖ਼ਤੀ

FSSAI ਵੱਲੋਂ ਬਜ਼ਾਰ ਵਿੱਚ ਵਿਕਣ ਵਾਲੇ ਕਈ ਪ੍ਰੋਡਕਟਸ 'ਤੇ ਵੱਡਾ ਐਕਸ਼ਨ ਕੀਤਾ ਗਿਆ ਹੈ। ਪਤੰਜਲੀ ਦੁੱਧ ਬਿਸਕੁਟ, ਕਿੰਡਰ ਜੌਏ, ਸਫੋਲਾ ਟੋਟਲ ਹਾਰਟ ਪ੍ਰੋ ਕੁਕਿੰਗ ਆਇਲ, ਰੈੱਡ ਬੁਲ, ਸਟਿੰਗ ਐਨਰਜੀ, ਮਾਨਸਟਰ ਐਨਰਜੀ, ਗੇਟੋਰੇਡ ਸਪੋਰਟਸ ਡਰਿੰਕ ਅਤੇ ਅਮੂਲ ਸ਼ੂਗਰ-ਫ੍ਰੀ ਆਈਸਕ੍ਰੀਮ ਸਮੇਤ 115 ਖਾਧ ਉਤਪਾਦਾਂ ਨੂੰ ਬਾਜ਼ਾਰ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਭਾਰਤੀ ਖਾਧ ਸੁਰੱਖਿਆ ਅਤੇ ਮਾਪਦੰਡ ਅਥਾਰਟੀ (FSSAI) ਦੇ ਨਿਰਦੇਸ਼ਾਂ 'ਤੇ ਦੇਸ਼ ਦੇ ਕਈ ਚਰਚਿਤ ਖਾਧ ਉਤਪਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। FSSAI ਵੱਲੋਂ ਗੁੰਮਰਾਹਕੁੰਨ ਦਾਅਵਿਆਂ, ਗਲਤ ਲੇਬਲਿੰਗ ਅਤੇ ਖਾਧ ਮਾਪਦੰਡਾਂ ਦੀ ਉਲੰਘਣਾ ਨਾਲ ਜੁੜੇ ਮਾਮਲਿਆਂ ਵਿੱਚ 115 ਉਤਪਾਦਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਪਤੰਜਲੀ ਦੁੱਧ ਬਿਸਕੁਟ, ਕਿੰਡਰ ਜੌਏ, ਸਫੋਲਾ ਟੋਟਲ ਹਾਰਟ ਪ੍ਰੋ ਕੁਕਿੰਗ ਆਇਲ, ਰੈੱਡ ਬੁਲ, ਸਟਿੰਗ ਐਨਰਜੀ, ਮਾਨਸਟਰ ਐਨਰਜੀ, ਗੇਟੋਰੇਡ ਸਪੋਰਟਸ ਡਰਿੰਕ ਅਤੇ ਅਮੂਲ ਸ਼ੂਗਰ-ਫ੍ਰੀ ਆਈਸਕ੍ਰੀਮ ਸਮੇਤ ਕਈ ਉਤਪਾਦ ਸ਼ਾਮਲ ਹਨ।

fssai action

ਕਾਰੋਬਾਰੀਆਂ ਨੂੰ ਸਟਾਕ ਵਾਪਸ ਲੈਣ ਦੇ ਹੁਕਮ

ਰਾਂਚੀ ਵਿੱਚ ਖਾਧ ਸੁਰੱਖਿਆ ਵਿਭਾਗ ਨੇ ਖਾਧ ਕਾਰੋਬਾਰੀਆਂ, ਡਿਸਟ੍ਰੀਬਿਊਟਰਾਂ, ਰਿਟੇਲਰਾਂ ਅਤੇ ਈ-ਕਾਮਰਸ ਪਲੇਟਫਾਰਮਾਂ ਨੂੰ ਇਨ੍ਹਾਂ ਚਿੰਨ੍ਹਿਤ ਉਤਪਾਦਾਂ ਦੀ ਵਿਕਰੀ ਰੋਕਣ ਅਤੇ ਮੌਜੂਦਾ ਸਟਾਕ ਤੁਰੰਤ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਹਨ।ਸੂਚੀ ਵਿੱਚ ਐਨਰਜੀ ਡਰਿੰਕਸ ਤੋਂ ਇਲਾਵਾ ਆਈਸਕ੍ਰੀਮ, ਨੂਡਲਜ਼, ਬੇਬੀ ਫੂਡ, ਬ੍ਰੈੱਡ, ਟੋਫੂ ਅਤੇ ਹੋਰ ਕਈ ਖਾਧ ਉਤਪਾਦ ਸ਼ਾਮਲ ਹਨ। ਕੁਝ ਉਤਪਾਦਾਂ ਦੇ ਲੇਬਲ 'ਤੇ ਸਿਹਤ, ਪੋਸ਼ਣ ਜਾਂ 'ਐਨਰਜੀ ਡਰਿੰਕ' ਅਤੇ 'ਸਪੋਰਟਸ ਡਰਿੰਕ' ਵਰਗੇ ਦਾਅਵਿਆਂ ਨੂੰ ਲੈ ਕੇ ਇਤਰਾਜ਼ ਦਰਜ ਕੀਤਾ ਗਿਆ ਹੈ।

ਨਿਯਮ ਨਾ ਮੰਨੇ ਤਾਂ ਕਾਰਵਾਈ

ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਰਿਕਾਲ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਜਾਂ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਅਤੇ ਗਲਤ ਬ੍ਰਾਂਡਿੰਗ ਕਰਨ ਵਾਲਿਆਂ ਖ਼ਿਲਾਫ਼ Food Safety and Standards Act, 2006 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+