ਪੁਤਿਨ ਦੇ ਭਾਰਤ ਆਉਂਦੇ ਹੀ ਵੱਡੀ ਹਲਚਲ! ਰੱਖਿਆ ਸੌਦਿਆਂ 'ਤੇ ਹੋਵੇਗੀ ਗੱਲਬਾਤ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਪਹੁੰਚ ਚੁੱਕੇ ਹਨ। ਉਹ BRICS ਸਮਿਟ ਵਿੱਚ ਸ਼ਾਮਲ ਹੋਣ ਲਈ ਦਿੱਲੀ ਆਏ ਹਨ। ਪੁਤਿਨ ਦਾ ਜਹਾਜ਼ 10 ਸਤੰਬਰ ਦੀ ਰਾਤ ਕਰੀਬ 3 ਵਜੇ ਨਵੀਂ ਦਿੱਲੀ ਪਹੁੰਚਿਆ, ਜਿੱਥੇ ਵਿਦੇਸ਼ ਰਾਜ ਮੰਤਰੀ ਕੇ.ਵੀ. ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰੈੱਡ ਕਾਰਪੇਟ ਅਤੇ ਗਾਰਡ ਆਫ਼ ਆਨਰ ਤੋਂ ਬਾਅਦ ਰੂਸੀ ਰਾਸ਼ਟਰਪਤੀ ਦਾ ਕਾਫ਼ਲਾ ਏਅਰਪੋਰਟ ਤੋਂ ਰਵਾਨਾ ਹੋਇਆ। ਪੁਤਿਨ ਦਿੱਲੀ ਦੇ ਮੌਰਿਆ ਸ਼ੇਰਟਨ ਹੋਟਲ ਵਿੱਚ ਠਹਿਰਣਗੇ।
ਫਰਵਰੀ 2022 ਵਿੱਚ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੁਤਿਨ ਰੂਸ ਤੋਂ ਬਾਹਰ ਹੋ ਰਹੇ ਕਿਸੇ BRICS ਸਮਿਟ ਵਿੱਚ ਖੁਦ ਸ਼ਾਮਲ ਹੋ ਰਹੇ ਹਨ। ਸਮਿਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ ਵਿਚਾਲੇ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ। ਇਸ ਬੈਠਕ ਨੂੰ ਪੁਤਿਨ ਦੇ ਦੌਰੇ ਦਾ ਸਭ ਤੋਂ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਰੱਖਿਆ ਸਹਿਯੋਗ ਨਾਲ ਜੁੜੇ ਕਈ ਵੱਡੇ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ।

ਮੋਦੀ-ਪੁਤਿਨ ਮੁਲਾਕਾਤ ਵਿੱਚ ਰੂਸ ਦੇ Su-57 ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ 'ਤੇ ਖਾਸ ਚਰਚਾ ਹੋਣ ਦੀ ਸੰਭਾਵਨਾ ਹੈ। ਰੂਸ ਪਹਿਲਾਂ ਹੀ ਭਾਰਤ ਨੂੰ Su-57 ਦੇਣ ਦੇ ਨਾਲ ਇਸ ਦਾ ਉਤਪਾਦਨ ਭਾਰਤ ਵਿੱਚ ਸ਼ੁਰੂ ਕਰਨ ਅਤੇ ਲੋੜੀਂਦੀ ਤਕਨੀਕ ਸਾਂਝੀ ਕਰਨ ਦੀ ਪੇਸ਼ਕਸ਼ ਕਰ ਚੁੱਕਾ ਹੈ। ਭਾਰਤ ਦੀ ਦਿਲਚਸਪੀ ਸਿਰਫ਼ ਜਹਾਜ਼ ਖਰੀਦਣ ਤੱਕ ਸੀਮਤ ਨਹੀਂ ਹੈ। ਭਾਰਤ ਚਾਹੁੰਦਾ ਹੈ ਕਿ ਜੇਕਰ ਇਹ ਸੌਦਾ ਅੱਗੇ ਵਧਦਾ ਹੈ ਤਾਂ ਉਸ ਨੂੰ ਅਜਿਹੀ ਤਕਨੀਕ ਅਤੇ ਉਤਪਾਦਨ ਸਮਰੱਥਾ ਮਿਲੇ, ਜਿਸ ਦਾ ਫਾਇਦਾ ਭਵਿੱਖ ਵਿੱਚ ਦੇਸ਼ ਦੇ ਆਪਣੇ ਲੜਾਕੂ ਜਹਾਜ਼ ਪ੍ਰੋਗਰਾਮ ਨੂੰ ਵੀ ਮਿਲ ਸਕੇ।
ਦੋਵਾਂ ਦੇਸ਼ਾਂ ਵਿਚਾਲੇ BrahMos-NG ਮਿਜ਼ਾਈਲ ਨੂੰ ਲੈ ਕੇ ਵੀ ਸਹਿਯੋਗ ਤੇਜ਼ ਕਰਨ 'ਤੇ ਚਰਚਾ ਹੋ ਸਕਦੀ ਹੈ। ਇਹ ਬ੍ਰਹਮੋਸ ਦਾ ਹਲਕਾ ਵਰਜ਼ਨ ਹੋਵੇਗਾ, ਜਿਸ ਨੂੰ ਤੇਜਸ ਵਰਗੇ ਹਲਕੇ ਲੜਾਕੂ ਜਹਾਜ਼ਾਂ 'ਤੇ ਵੀ ਤਾਇਨਾਤ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ S-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਬਾਕੀ ਖੇਪ ਅਤੇ ਇਸ ਦੇ ਮੇਨਟੇਨੈਂਸ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ। ਭਾਰਤ ਦੇ ਮੌਜੂਦਾ Su-30MKI ਲੜਾਕੂ ਜਹਾਜ਼ਾਂ ਨੂੰ 'ਸੁਪਰ ਸੁਖੋਈ' ਪ੍ਰੋਜੈਕਟ ਤਹਿਤ ਅਪਗ੍ਰੇਡ ਕਰਨ ਦੀ ਯੋਜਨਾ ਵੀ ਚਰਚਾ ਦਾ ਹਿੱਸਾ ਬਣ ਸਕਦੀ ਹੈ। ਮੋਦੀ-ਪੁਤਿਨ ਮੁਲਾਕਾਤ ਨੂੰ ਭਾਰਤ-ਰੂਸ ਰੱਖਿਆ ਸਹਿਯੋਗ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।


Click it and Unblock the Notifications
