BJP ਦੇ ਕਹਿਣ 'ਤੇ ਸੁਖਬੀਰ ਬਾਦਲ ਨੇ ਟਾਲੀ SIT ਦੀ ਪੇਸ਼ੀ? AAP ਆਗੂਆਂ ਦਾ ਵੱਡਾ ਇਲਜ਼ਾਮ
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਪੇਸ਼ੀ ਸੀ ਪਰ ਸੁਖਬੀਰ ਬਾਦਲ SIT ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਸੁਖਬੀਰ ਬਾਦਲ ਦੀ ਥਾਂ ਪਾਰਟੀ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਅਤੇ ਪਰਮਿੰਦਰ ਸਿੰਘ ਰੋਮਾਣਾ SIT ਦੇ ਸਾਹਮਣੇ ਪਹੁੰਚੇ।ਅਰਸ਼ਦੀਪ ਸਿੰਘ ਕਲੇਰ ਅਤੇ ਪਰਮਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਸੁਖਬੀਰ ਬਾਦਲ ਪਹਿਲਾਂ ਤੋਂ ਤੈਅ ਸਿਆਸੀ ਪ੍ਰੋਗਰਾਮਾਂ ਕਾਰਨ ਸ਼ੁੱਕਰਵਾਰ ਨੂੰ SIT ਸਾਹਮਣੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ SIT ਨੂੰ ਦੱਸਿਆ ਕਿ ਸੁਖਬੀਰ ਬਾਦਲ 30 ਸਤੰਬਰ ਤੋਂ ਬਾਅਦ ਪੁੱਛਗਿੱਛ ਲਈ ਉਪਲਬਧ ਹੋਣਗੇ।

ਕਲੇਰ ਮੁਤਾਬਕ, ਪਿਛਲੇ ਦਿਨੀਂ ਸੁਖਬੀਰ ਬਾਦਲ ਨੂੰ ਸੱਟ ਵੀ ਲੱਗੀ ਸੀ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਮੈਡੀਕਲ ਚੈੱਕਅੱਪ ਵੀ ਹੋਣਾ ਸੀ।ਅਕਾਲੀ ਆਗੂਆਂ ਨੇ SIT ਤੋਂ ਇਹ ਮੰਗ ਵੀ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਸਵਾਲ ਲਿਖਤੀ ਰੂਪ ਵਿੱਚ ਭੇਜੇ ਜਾਣ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹਰ ਸਵਾਲ ਦਾ ਦਸਤਖ਼ਤ ਕਰਕੇ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਲਈ ਸੁਖਬੀਰ ਬਾਦਲ ਨੂੰ ਅੱਜ ਪੇਸ਼ੀ ਲਈ ਬੁਲਾਇਆ ਗਿਆ ਸੀ।ਦੱਸ ਦਈਏ ਇਸ ਤੋਂ ਪਹਿਲਾਂ 20 ਜੁਲਾਈ ਨੂੰ ਵੀ ਸੁਖਬੀਰ ਬਾਦਲ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ ਸੀ।
BJP ਦੇ ਹੁਕਮਾਂ 'ਤੇ ਪੇਸ਼ੀ ਤੋਂ ਭੱਜਿਆ ਬਾਦਲ -AAP
ਸੁਖਬੀਰ ਬਾਦਲ ਅੱਜ SIT ਸਾਹਮਣੇ ਪੇਸ਼ ਨਹੀਂ ਹੋਏ ਜਿਸਨੂੰ ਲੈ ਕੇ AAP ਵੱਲੋਂ ਵੱਡੇ ਇਲਜ਼ਾਮ ਲਾਏ ਗਏ ਹਨ। ਆਪ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੂੰ ਦਿੱਲੀ ਤੋਂ BJP ਆਕਾਵਾਂ ਦਾ ਫ਼ੋਨ ਆਇਆ ਸੀ ਇਸੀ ਕਰਕੇ ਉਹ SIT ਸਾਹਮਣੇ ਪੇਸ਼ ਨਹੀਂ ਹੋਏ। AAP ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ BJP ਨਾਲ ਬਾਦਲ ਦੀ ਸਹਿਮਤੀ ਇਸੀ ਗੱਲ 'ਤੇ ਹੋਈ ਹੈ ਕਿ ਇਹ BJP ਨੂੰ ਪੰਜਾਬ 'ਚ ਸੱਤਾ ਹਾਸਲ ਕਰਨ ਚ ਮਦਦ ਕਰਨਗੇ ਅਤੇ BJP ਇਨ੍ਹਾਂ ਨੂੰ ਬੇਅਦਬੀਆਂ ਦੇ ਦੋਸ਼ਾਂ ਤੋਂ ਆਜ਼ਾਦ ਕਰਵਾਏਗੀ।


Click it and Unblock the Notifications
