ਲੁਧਿਆਣਾ ਦੇ ਮਸ਼ਹੂਰ ਪੰਡਤ ਛੋਲੇ ਕੁਲਚੇ ਵਾਲੇ ਦੇ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਜਨਮਦਿਨ ਦੀ ਪਾਰਟੀ ਦੌਰਾਨ ਖ਼ੂਨੀ ਵਾਰਦਾਤ!
ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਇੱਕ ਵੱਡੀ ਵਾਰਦਾਤ ਵਾਪਰੀ ਹੈ। ਸ਼ਹਿਰ ਦੇ ਮਸ਼ਹੂਰ ਪੰਡਤ ਛੋਲੇ ਕੁਲਚੇ ਦੁਕਾਨ ਦੇ ਮਾਲਕ ਦੇ ਪੁੱਤ ਰਾਹੁਲ ਸ਼ਰਮਾ ਦਾ ਬੁੱਧਵਾਰ ਦੇਰ ਰਾਤ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਹਮਲਾਵਰਾਂ ਨੇ ਉਸ 'ਤੇ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਵਿਚ ਇਕ ਗੋਲ਼ੀ ਉਸ ਦੀ ਛਾਤੀ ਅਤੇ ਦੂਜੀ ਗੋਲ਼ੀ ਪਿੱਠ ਵਿਚ ਲੱਗੀ। ਲਹੂ-ਲੁਹਾਨ ਹਾਲਤ ਵਿਚ ਉਸ ਨੂੰ ਤੁਰੰਤ ਡੀ. ਐੱਮ. ਸੀ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਹਿਜ਼ ਤਿੰਨ ਸਾਲ ਪਹਿਲਾਂ ਰਾਹੁਲ ਦਾ ਵਿਆਹ ਹੋਇਆ ਸੀ, ਇਸ ਵਾਰਦਾਤ ਕਾਰਣ ਪਰਿਵਾਰ ਸਦਮੇ ਵਿੱਚ ਹੈ । ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਅਣਪਛਾਤੇ ਕਾਤਲਾਂ ਖ਼ਿਲਾਫ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪਰਿਵਾਰ ਦਾ ਕਹਿਣਾ ਹੈ ਕਿ ਰਾਹੁਲ ਬੁੱਧਵਾਰ ਸ਼ਾਮ ਆਪਣੀ ਸਕਾਰਪੀਓ ਗੱਡੀ ਲੈ ਕੇ ਘਰੋਂ ਨਿਕਲਿਆ ਸੀ।
ਜਨਮਦਿਨ ਦੀ ਪਾਰਟੀ 'ਚ ਮੁੰਡਿਆਂ ਨਾਲ ਹੋਈ ਰਾਹੁਲ ਦੀ ਬਹਿਸ- ਪਰਿਵਾਰ
ਮ੍ਰਿਤਕ ਰਾਹੁਲ ਦੇ ਪਰਿਵਾਰ ਦਾ ਕਿਹਨਾਂ ਹੈ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਗੋਇਆ ਸੀ । ਦੇਰ ਰਾਤ ਪਾਰਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਰਾਹੁਲ ਦੀ ਉੱਥੇ ਮੌਜੂਦ ਨੌਜਵਾਨਾਂ ਨਾਲ ਤਿੱਖੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਇੰਨਾ ਵੱਧ ਗਿਆ ਕਿ ਨੌਜਵਾਨਾਂ ਨੇ ਤੈਸ਼ 'ਚ ਆ ਕੇ ਰਾਹੁਲ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪਰਿਵਾਰ ਮੁਤਾਬਕ ਇਹ ਪੂਰੀ ਵਾਰਦਾਤ ਵਾਰਦਾਤ ਫੁੱਲਾਂਵਾਲ ਚੌਂਕ ਦੇ ਜੇ-ਬਲਾਕ ਮਾਲ ਵੱਲ ਜਾਂਦੀ ਸੜਕ 'ਤੇ ਵਾਪਰੀ ਹੈ।
ਸੀ. ਸੀ. ਟੀ. ਵੀ. ਖੰਗਾਲਣ 'ਚ ਲੱਗੀ ਪੁਲਸ
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਆਯੋਜਿਤ ਇਸ ਪਾਰਟੀ ਵਿੱਚ ਕੌਣ ਕੌਣ ਸ਼ਾਮਲ ਸੀ, ਪਾਰਟੀ ਵਿੱਚ ਕਿਸ ਗੱਲ ਤੋਂ ਝਗੜਾ ਹੋਇਆ ਅਤੇ ਗੋਲੀ ਚਲਾਉਣ ਵਾਲਾ ਮੁੱਖ ਹਮਲਾਵਰ ਕੌਣ ਸੀ, ਇਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਵੀ ਖੰਗਾਲ ਰਹੀ ਹੈ। ਪੁਲਿਸ ਮੁਤਾਬਕ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Click it and Unblock the Notifications
