ਪੰਜਾਬ ’ਚ ਬਦਲ ਗਏ ਬਿਲਡਿੰਗ ਬਣਾਉਣ ਦੇ ਨਿਯਮ, ਘਰ-ਦੁਕਾਨਾਂ ਤੋਂ ਪਾਰਕਿੰਗ ਤੱਕ ਲਾਗੂ ਹੋਏ ਨਵੇਂ ਰੂਲ

ਪੰਜਾਬ ਸਰਕਾਰ ਨੇ ਇਮਾਰਤਾਂ ਦੀ ਉਸਾਰੀ ਨਾਲ ਜੁੜੇ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ। ਸਰਕਾਰ ਵੱਲੋਂ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਇਮਾਰਤ (ਸੋਧ) ਨਿਯਮ, 2026 ਲਾਗੂ ਕੀਤੇ ਗਏ ਹਨ। ਇਨ੍ਹਾਂ ਤਹਿਤ ਘਰਾਂ, ਦੁਕਾਨਾਂ, ਸੁਸਾਇਟੀਆਂ ਅਤੇ ਹੋਰ ਇਮਾਰਤਾਂ ਲਈ ਨਵੇਂ ਨਿਯਮ ਤੈਅ ਕੀਤੇ ਗਏ ਹਨ। ਇਹ ਹਨ ਨਵੇਂ ਨਿਯਮ -

punjab building rule 2026

21 ਮੀਟਰ ਤੋਂ ਉੱਚੀਆਂ ਇਮਾਰਤਾਂ ਲਈ ਨਿਯਮ:
21 ਮੀਟਰ ਤੋਂ ਉੱਚੀਆਂ ਇਮਾਰਤਾਂ ਵਿੱਚ ਸਾਰੀਆਂ ਪੌੜੀਆਂ ਨੂੰ ਫਾਇਰ ਐਗਜ਼ਿਟ ਵਜੋਂ ਤਿਆਰ ਕਰਨਾ ਹੋਵੇਗਾ, ਤਾਂ ਜੋ ਅੱਗ ਜਾਂ ਕਿਸੇ ਹੋਰ ਐਮਰਜੈਂਸੀ ਸਮੇਂ ਲੋਕ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲ ਸਕਣ।

ਬਿਜਲੀ ਦੀਆਂ ਤਾਰਾਂ ਤੋਂ ਰੱਖਣੀ ਹੋਵੇਗੀ ਦੂਰੀ:
ਓਵਰਹੈੱਡ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਉਸਾਰੀ ਕਰਨ 'ਤੇ ਰੋਕ ਰਹੇਗੀ। ਇਮਾਰਤ ਬਣਾਉਂਦੇ ਸਮੇਂ ਬਿਜਲੀ ਦੀਆਂ ਤਾਰਾਂ ਤੋਂ ਨਿਰਧਾਰਤ ਦੂਰੀ ਰੱਖਣੀ ਲਾਜ਼ਮੀ ਹੋਵੇਗੀ।

ਦੁਕਾਨਾਂ ਅਤੇ ਬੂਥਾਂ ਲਈ ਨਿਯਮ:
ਦੁਕਾਨਾਂ, ਬੂਥਾਂ ਅਤੇ SCOs ਦੀ ਵੱਧ ਤੋਂ ਵੱਧ ਉਚਾਈ 5 ਮੀਟਰ ਰੱਖੀ ਗਈ ਹੈ। ਮੇਜ਼ੇਨਾਈਨ ਫਲੋਰ ਦੀ ਵਰਤੋਂ ਸਿਰਫ਼ ਸਾਮਾਨ ਰੱਖਣ ਲਈ ਕੀਤੀ ਜਾ ਸਕੇਗੀ। ਇੱਥੇ ਗਾਹਕਾਂ ਲਈ ਬੈਠਣ ਜਾਂ ਹੋਰ ਵਪਾਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਵੇਗੀ।

ਛੱਤ 'ਤੇ ਸੋਲਰ ਪੈਨਲ ਲਗਾਉਣ 'ਚ ਰਾਹਤ:
ਨਵੇਂ ਨਿਯਮਾਂ ਤਹਿਤ ਛੱਤ 'ਤੇ ਸੋਲਰ ਪੈਨਲ ਲਗਾਉਣ ਲਈ ਵੀ ਰਾਹਤ ਦਿੱਤੀ ਗਈ ਹੈ। ਪੈਨਲਾਂ ਹੇਠਾਂ 2.4 ਮੀਟਰ ਤੱਕ ਦੀ ਜਗ੍ਹਾ ਰੱਖੀ ਜਾ ਸਕਦੀ ਹੈ। ਸੋਲਰ ਪੈਨਲ ਅਤੇ ਉਨ੍ਹਾਂ ਦਾ ਢਾਂਚਾ ਇਮਾਰਤ ਦੀ ਕੁੱਲ ਉਚਾਈ ਅਤੇ FAR ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਛੱਤ 'ਤੇ ਟਾਇਲਟ ਦੀ ਵੀ ਇਜਾਜ਼ਤ:
ਛੱਤ 'ਤੇ ਵੱਧ ਤੋਂ ਵੱਧ 6 ਵਰਗ ਮੀਟਰ ਦਾ ਟਾਇਲਟ ਬਣਾਇਆ ਜਾ ਸਕੇਗਾ। ਇਸ ਦੀ ਉਚਾਈ 2.75 ਮੀਟਰ ਤੱਕ ਹੋ ਸਕਦੀ ਹੈ ਅਤੇ ਇਸ ਨੂੰ ਵੀ FAR ਵਿੱਚ ਨਹੀਂ ਗਿਣਿਆ ਜਾਵੇਗਾ।

ਲਿਫਟ ਸਿੱਧੀ ਛੱਤ ਤੱਕ ਜਾ ਸਕੇਗੀ:
ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਵਿੱਚ ਲਿਫਟ ਨੂੰ ਸਿੱਧੀ ਛੱਤ ਤੱਕ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਲਿਫਟ ਦੀ ਉਸਾਰੀ ਅਤੇ ਜਾਂਚ ਸੁਰੱਖਿਆ ਨਿਯਮਾਂ ਮੁਤਾਬਕ ਹੀ ਕਰਨੀ ਹੋਵੇਗੀ।

ਇਸ ਤੋਂ ਇਲਾਵਾ ਕਾਰ ਪਾਰਕਿੰਗ, ਸਟਿਲਟ ਪਾਰਕਿੰਗ, ਲਿਫਟ ਅਤੇ ਕਲੱਬਹਾਊਸ ਨਾਲ ਜੁੜੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਪੋਡੀਅਮ 'ਤੇ ਬਣੇ ਸਾਂਝੇ ਜਿੰਮ ਜਾਂ ਇਨਡੋਰ ਖੇਡਾਂ ਵਾਲੀ ਜਗ੍ਹਾ ਦੇ ਸਿਰਫ਼ 50 ਫ਼ੀਸਦੀ ਹਿੱਸੇ ਨੂੰ FAR ਵਿੱਚ ਗਿਣਿਆ ਜਾਵੇਗਾ। ਇਸ ਨਾਲ ਸੁਸਾਇਟੀਆਂ ਵਿੱਚ ਅਜਿਹੀਆਂ ਸਹੂਲਤਾਂ ਬਣਾਉਣ ਲਈ ਕੁਝ ਰਾਹਤ ਮਿਲੇਗੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+