ਚਾਵਲਾ ਮਾਮਲੇ ’ਚ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ SIT, ਬਲਤੇਜ ਪੰਨੂ ਨੇ SGPC ’ਤੇ ਚੁੱਕੇ ਕਈ ਸਵਾਲ

ਬਹਿਰੀਨ ਵਾਲੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ SIT ਬਣਾਈ ਗਈ ਹੈ। ਤਿੰਨ ਮੈਂਬਰੀ ਇਹ ਕਮੇਟੀ SSP ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਦੀ ਅਗੁਆਈ ਵਿੱਚ ਕੰਮ ਕਰੇਗੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਾਪਰੀਆਂ ਘਟਨਾਵਾਂ ਦੀ ਜਾਂਚ ਕਰੇਗੀ। AAP ਦੇ ਮੀਡੀਆ ਇੰਚਾਰਜ਼ ਬਲਤੇਜ਼ ਪੰਨੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸਦੀ ਜਾਣਕਾਰੀ ਦਿੱਤੀ ਹੈ।

PPS ਅਫ਼ਸਰ ਸਿਮਰਜੀਤ ਸਿੰਘ ਅਤੇ ਕਰਨ ਸਿੰਘ ਸੰਧੂ ਵੀ ਇਸ SIT ਦਾ ਹਿੱਸਾ ਹੋਣਗੇ। ਇਸ ਪੂਰੇ ਮਾਮਲੇ 'ਤੇ ਬਲਤੇਜ਼ ਪੰਨੂ ਨੇ ਇੱਕ ਵਾਰ ਫ਼ਿਰ ਤੋਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਘੇਰਦਿਆਂ ਕਈ ਸਵਾਲ ਪੁੱਛੇ ਹਨ। ਬਲਤੇਜ ਪੰਨੂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ , ਉਨ੍ਹਾਂ ਦੇ ਪੋਸਟਰ ਅਤੇ ਸਾਈਨ ਬੋਰਡ ਹੁਣ ਤੱਕ ਕਿਉਂ ਨਹੀਂ ਲਗਾਏ ਗਏ ?

baltej pannu

ਪੰਨੂ ਨੇ ਕਿਹਾ ਕਿ ਅਜਿਹੇ ਮਾਮਲੇ 'ਚ SGPC ਵੱਲੋਂ ਇਹ ਪੋਸਟਰ ਲਗਾਏ ਜਾਂਦੇ ਹਨ ਪਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਿਤੇ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਅਜਿਹੇ ਬੋਰਡ ਨਜ਼ਰ ਨਹੀਂ ਆਏ।

ਪੰਨੂ ਨੇ SGPC ਵੱਲੋਂ ਦਿਖਾਏ ਗਏ ਰਿਕਾਰਡ ਦੇ ਰਜਿਸਟਰ ਦੀ ਗੱਲ ਕਰਦਿਆਂ ਕਿਹਾ ਕਿ ਉਸ ਰਿਕਾਰਡ ਵਿੱਚ ਔਰਤ ਨੂੰ ਜਦੋ ਕਮਰਾ ਦੇਣ ਦੇ ਐਂਟਰੀ ਹੋਈ ਹੈ ਤਾਂ ਉੱਥੇ ਰੈਫ਼ਰੈਂਸ ਦੇ ਤੌਰ 'ਤੇ ਅਮਰਜੀਤ ਚਾਵਲਾ ਦਾ ਨਾਂਅ ਲਿਖਿਆ ਹੋਇਆ ਹੈ, ਜਿਨ੍ਹਾਂ 'ਤੇ ਇਸ ਔਰਤ ਨੇ ਇਲਜ਼ਾਮ ਲਾਏ ਹਨ। ਇਸਦੇ ਨਾਲ ਹੀ ਐਂਟਰੀ ਨਾਲ 'ਮੁਫ਼ਤ' ਲਿਖਿਆ ਹੋਇਆ ਹੈ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਰਜਿਸਟਰ ਵਿੱਚ ਮੁਫ਼ਤ ਲਿਖਿਆ ਹੈ ਤਾਂ ਫਿਰ ਇਹ ਦਾਅਵਾ ਕਿਵੇਂ ਕੀਤਾ ਜਾ ਰਿਹਾ ਹੈ ਕਿ 1,000 ਰੁਪਏ ਦੇ ਕੇ ਉਹ ਕਮਰਾ ਬੁੱਕ ਕਰਵਾਇਆ ਗਿਆ ਸੀ?

ਹਰਜਿੰਦਰ ਧਾਮੀ ਦੇ ਬਿਆਨ 'ਤੇ ਵੀ ਸਵਾਲ
ਬਲਤੇਜ ਪੰਨੂ ਨੇ ਕਿਹਾ ਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੁਣ ਮੰਨਿਆ ਹੈ ਕਿ ਇੱਕ ਲੱਖ ਰੁਪਏ ਦਿੱਤੇ ਗਏ ਸਨ, ਜਦਕਿ ਪਹਿਲਾਂ ਇਸ ਗੱਲ ਨੂੰ ਨਹੀਂ ਮੰਨਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਮਾਨਸਿਕ ਰੋਗੀ ਹੋਣ ਦੇ ਆਧਾਰ 'ਤੇ ਇਹ ਰਕਮ ਦਿੱਤੀ ਗਈ ਸੀ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਅਜਿਹਾ ਹੈ ਤਾਂ ਇਹ ਵੀ ਦੱਸਿਆ ਜਾਵੇ ਕਿ ਕਿੰਨੇ ਮਾਨਸਿਕ ਰੋਗੀਆਂ ਨੂੰ ਇਸ ਤੋਂ ਪਹਿਲਾਂ ਇਸ ਤਰ੍ਹਾਂ ਪੈਸੇ ਦਿੱਤੇ ਗਏ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+