ICC T20 ਰੈਂਕਿੰਗ ’ਚ ਸ਼੍ਰੇਅਸ ਅਈਅਰ ਦੀ ਟਾਪ-10 ’ਚ ਐਂਟਰੀ, ODI ਰੈੰਕਿੰਗ 'ਚ ਸ਼ੁਭਮਨ ਗਿੱਲ ਬਣੇ ਨੰਬਰ-1

ਭਾਰਤ ਦੇ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ICC ਟੀ-20 ਰੈਂਕਿੰਗ ਵਿੱਚ ਜ਼ਬਰਦਸਤ ਛਾਲ ਮਾਰੀ ਹੈ। ਅਈਅਰ 18 ਸਥਾਨ ਉੱਪਰ ਚੜ੍ਹ ਕੇ 7ਵੇਂ ਨੰਬਰ 'ਤੇ ਪਹੁੰਚ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਉਹ ਟੀ-20 ਬੈਟਰਾਂ ਦੀ ਰੈਂਕਿੰਗ ਵਿੱਚ ਟਾਪ-10 ਵਿੱਚ ਸ਼ਾਮਲ ਹੋਏ ਹਨ।

ਰੈੰਕਿੰਗ ਵਿੱਚ ਟੀ-20 ਬੱਲੇਬਾਜ਼ਾਂ ਦੀ ਟਾਪ-10 ਸੂਚੀ ਵਿੱਚ ਚਾਰ ਭਾਰਤੀ ਬੱਲੇਬਾਜ਼ ਸ਼ਾਮਲ ਹੋ ਗਏ ਹਨ। ਈਸ਼ਾਨ ਕਿਸ਼ਨ ਪਹਿਲੇ, ਅਭਿਸ਼ੇਕ ਸ਼ਰਮਾ ਦੂਜੇ, ਸ਼੍ਰੇਅਸ ਅਈਅਰ 7ਵੇਂ ਅਤੇ ਤਿਲਕ ਵਰਮਾ 10ਵੇਂ ਸਥਾਨ 'ਤੇ ਹਨ। ਸ਼੍ਰੇਅਸ ਅਈਅਰ ਨੇ ਵੈਸਟਇੰਡੀਜ਼ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 102 ਦੌੜਾਂ ਦੀ ਪਾਰੀ ਖੇਡੀ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੁੱਧਵਾਰ ਨੂੰ ਜਾਰੀ ਹੋਈ ਨਵੀਂ ICC ਰੈਂਕਿੰਗ ਵਿੱਚ ਉਨ੍ਹਾਂ ਨੂੰ 18 ਸਥਾਨਾਂ ਦਾ ਫਾਇਦਾ ਮਿਲਿਆ।

icc ranking

ਵਨਡੇ ਰੈਂਕਿੰਗ 'ਚ ਸ਼ੁਭਮਨ ਗਿੱਲ ਦਾ ਦਬਦਬਾ ਜਾਰੀ

ਵਨਡੇ ਰੈਂਕਿੰਗ ਵਿੱਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਆਪਣਾ ਨੰਬਰ-1 ਸਥਾਨ ਹੋਰ ਮਜ਼ਬੂਤ ਕਰ ਲਿਆ ਹੈ। ਗਿੱਲ ਦੇ ਇਸ ਸਮੇਂ 841 ਰੇਟਿੰਗ ਪੁਆਇੰਟ ਹਨ। ਇਸ ਦੇ ਨਾਲ ਹੀ ਭਾਰਤ ਦੇ ਕੇਐੱਲ ਰਾਹੁਲ ਨੇ ਵੀ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ। ਉਹ 7 ਸਥਾਨ ਉੱਪਰ ਚੜ੍ਹ ਕੇ ਸਾਂਝੇ ਤੌਰ 'ਤੇ 10ਵੇਂ ਨੰਬਰ 'ਤੇ ਪਹੁੰਚ ਗਏ ਹਨ ਅਤੇ ਵਨਡੇ ਬੈਟਰਾਂ ਦੀ ਟਾਪ-10 ਸੂਚੀ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

ਬੁਮਰਾਹ ਦੀ ਟਾਪ-10 'ਚ ਵਾਪਸੀ, ਰਾਸ਼ਿਦ ਖ਼ਾਨ ਬਣੇ ਨੰਬਰ-1

ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਵੀ ਭਾਰਤ ਲਈ ਚੰਗੀ ਖ਼ਬਰ ਹੈ। ਜਸਪ੍ਰੀਤ ਬੁਮਰਾਹ ਨੇ ਤਿੰਨ ਸਥਾਨਾਂ ਦੀ ਛਾਲ ਮਾਰਦਿਆਂ ਮੁੜ ਟਾਪ-10 ਵਿੱਚ ਜਗ੍ਹਾ ਬਣਾ ਲਈ ਹੈ। ਉੱਧਰ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਨੇ ਪਾਕਿਸਤਾਨ ਦੇ ਅਬਰਾਰ ਅਹਿਮਦ ਨੂੰ ਪਿੱਛੇ ਛੱਡਦਿਆਂ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕਰ ਲਿਆ ਹੈ।

ਹਾਰਦਿਕ ਪੰਡਯਾ ਨੂੰ ਇੱਕ ਸਥਾਨ ਦਾ ਨੁਕਸਾਨ

ਟੀ-20 ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 8ਵੇਂ ਨੰਬਰ 'ਤੇ ਹਨ। ਟਾਪ-10 ਆਲਰਾਊਂਡਰਾਂ ਵਿੱਚ ਹਾਰਦਿਕ ਇਕਲੌਤੇ ਭਾਰਤੀ ਖਿਡਾਰੀ ਹਨ। ਹਾਰਦਿਕ ਪੰਡਯਾ ਇਸ ਸਮੇਂ ਸੱਟ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਆਪਣਾ ਆਖਰੀ ਟੀ-20 ਇੰਟਰਨੈਸ਼ਨਲ ਮੈਚ 8 ਮਾਰਚ 2026 ਨੂੰ ਨਿਊਜ਼ੀਲੈਂਡ ਖ਼ਿਲਾਫ਼ ਅਹਿਮਦਾਬਾਦ ਵਿੱਚ ਖੇਡਿਆ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+