CBI ਰੇਡ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ, ਕਿਹਾ - CBI ਖੁਦ ਦੇਵੇਗੀ ਕਲੀਨ ਚਿੱਟ, ਰੇਡ ਨੂੰ ਦੱਸਿਆ BJP ਦੀ ਬੌਖਲਾਹਟ
ਪੰਜਾਬ 'ਚ CM ਦਫ਼ਤਰ ਅੰਦਰ ਹੋਈ CBI ਰੇਡ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। CM ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਅੰਦਰ ED ਅਤੇ CBI ਦੀਆਂ ਰੇਡਾਂ ਇਹ ਇਸ਼ਾਰਾ ਕਰਦਿਆਂ ਹਨ ਕਿ ਪੰਜਾਬ ਅੰਦਰ ਚੋਣਾਂ ਜਲਦ ਹੋਣ ਵਾਲੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ CBI ਦੀ ਇਹ ਰੇਡ BJP ਦੀ ਬੌਖ਼ਲਾਹਟ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਹ BJP ਦਾ ਪੈਟਰਨ ਹੈ, ਜਿੱਥੇ-ਜਿੱਥੇ ਵੀ ਚੋਣਾਂ ਹੁੰਦੀਆਂ ਹਨ ਉੱਥੇ-ਉੱਥੇ BJP -ED ਅਤੇ CBI ਦੀ ਦੁਰਵਰਤੋਂ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ CBI ਦੀ ਬੀਤੇ ਦਿਨ ਵਾਲੀ ਰੇਡ ਦੌਰਾਨ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗਾ। ਉਨ੍ਹਾਂ ਕਿਹਾ ਕਿ CBI ਦੀ ਟੀਮ 7-8 ਘੰਟੇ ਰੇਡ ਤੋਂ ਬਾਅਦ ਖਾਲੀ ਹੱਥ ਵਾਪਸ ਮੁੜੀ ਹੈ।

ਦੱਸ ਦਈਏ ਕਿ CM ਮਾਨ ਅੱਜ ਧੂਰੀ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ 47.38 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ BJP ਦੀ ਸਿਆਸਤ 'ਤੇ ਵੀ ਪ੍ਰਤੀਕਰਮ ਦਿੱਤਾ ।
CM ਮਾਨ ਨੇ ਕਿਹਾ ਕਿ ਬੀਤੇ ਦਿਨ ਹੋਈ CBI ਦੀ ਰੇਡ ਵਿੱਚ ਵੀ ਉਨ੍ਹਾਂ ਨੂੰ ਕਲੀਨ ਚਿੱਟ ਹੀ ਮਿਲੇਗੀ। ਉਨ੍ਹਾਂ ਕਿਹਾ ਕਿ BJP ਇਲੈਕਸ਼ਨ ਤੋਂ ਦੋ -ਤਿੰਨ ਮਹੀਨੇ ਪਹਿਲਾਂ ਵੱਡੇ ਆਗੂਆਂ 'ਤੇ ਯਾਂ ਉਨ੍ਹਾਂ ਦੇ ਸਮਰਥਕਾਂ 'ਤੇ ਰੇਡ ਕਰਵਾ ਕੇ ਡਰਾਉਣ ਦੀ ਕੋਸ਼ਿਸ਼ ਕਰਦੀ ਹੈ। ਮੁੱਖ ਮੰਤਰੀ ਨੇ ਝਾਰਖੰਦ ਚੋਣਾਂ ਤੋਂ ਪਹਿਲਾਂ ਹੇਮੰਤ ਸੋਰੇਨ ਦੇ ਘਰੇ ED ਦੀ ਕਾਰਵਾਈ ਦਾ ਜ਼ਿਕਰ ਕੀਤਾ। ਉਨ੍ਹਾਂ ਪਛੱਮੀ ਬੰਗਾਲ ਚੋਣਾਂ ਤੋਂ ਪਹਿਲਾਂ ਮਮਤਾ ਬਨਰਜ਼ੀ ਦੇ ਨਾਲ ਵਾਲਿਆਂ 'ਤੇ ਰੇਡਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ 'ਚ ਜਦੋਂ ਇਲੈਕਸ਼ਨ ਸੀ ਤਾਂ ਉੱਥੇ ਵੀ BJP ਨੇ ਏਜੰਸੀਆਂ ਦੀ ਦੁਰਵਰਤੋਂ ਕਰਕੇ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਵਾਇਆ ਸੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਬੀਜੇਪੀ ਦੀ ਬੌਖ਼ਲਾਹਤ ਹੈ ਇਸੀ ਕਰਕੇ ਪੰਜਾਬ ਅੰਦਰ ਹੁਣ ਏਜੰਸੀਆਂ ਸੀ ਦੁਰਵਰਤੋਂ ਕੀਤੀ ਜਾ ਰਹੀ ਹੈ , ਪਰ ਏਜੰਸੀਆਂ ਦੇ ਹਥ ਖ਼ਾਲੀ ਹੁਣ ਕਿਉਂਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੀ ਸਿਆਸਤ ਨਹੀਂ ਸਗੋਂ ਲੋਕਾਂ ਦੇ ਕੰਮ ਕਰ ਰਹੀ ਹੈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਦਫ਼ਤਰ 'ਤੇ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕੇਂਦਰੀ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ (ਆਪ) ਵੱਲੋਂ ਬੁੱਧਵਾਰ ਨੂੰ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।


Click it and Unblock the Notifications
