ਬਹਿਰੀਨ ਵਾਲੀ ਬੀਬੀ ਮਸਲੇ ਦਾ ਹੋਇਆ ਸੋਸ਼ਲ ਮੀਡੀਆ ਟ੍ਰਾਇਲ, ਹੋਵੇ CBI ਜਾਂਚ - ਐਡਵੋਕੇਟ ਧਾਮੀ

ਬਹਿਰੀਨ ਵਾਲੀ ਮਹਿਲਾ ਦੇ ਮਸਲੇ 'ਤੇ SGPC ਵਲੋਂ ਬਣਾਈ ਗਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਸੌੰਪ ਦਿੱਤੀ ਹੈ ਜਿਸਨੂੰ ਲੈ ਕੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪ੍ਰੈਸ ਕਾਨਫ਼ਰੰਸ ਕੀਤੀ। SGPC ਪ੍ਰਧਾਨ ਨੇ ਕਮੇਟੀ ਦੀ ਰਿਪੋਰਟ ਜਨਤਕ ਕਰਦਿਆਂ ਇਸ ਮਾਮਲੇ 'ਚ ਮੁੜ CBI ਜਾਂਚ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਡਵੋਕੇਟ ਧਾਮੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਮਸਲੇ 'ਤੇ ਫੌਜਦਾਰੀ ਪਰਚਾ ਦਰਜ ਹੋਣ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਚੱਲਣੀ ਚਾਹੀਦੀ ਸੀ, ਪਰ ਇਸ ਨੂੰ 'ਸੋਸ਼ਲ ਮੀਡੀਆ ਟ੍ਰਾਇਲ' ਅਤੇ 'ਪੋਲੀਟੀਕਲ ਟ੍ਰਾਇਲ' ਬਣਾ ਲਿਆ ਗਿਆ ਹੈ।

SGPC

ਉਨ੍ਹਾਂ ਕਿਹਾ ਕਿ ਜਿਹੜੀ ਕਾਰਵਾਈ ਪੁਲਸ ਨੇ ਤਫ਼ਤੀਸ਼ ਦੌਰਾਨ ਆਪਣੇ ਕੋਲ ਰੱਖਣੀ ਹੁੰਦੀ ਹੈ, ਉਸਦੇ ਵਾਰੇ ਸੋਸ਼ਲ ਮੀਡੀਆ 'ਤੇ ਰੋਜ਼ ਨਵੀਂ ਗੱਲ ਕੱਢੀ ਜਾ ਰਹੀ ਹੈ। ਧਾਮੀ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਟਰਾਇਲ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਅੱਗੇ ਕਿਹਾ ਕਿ ਇਹ ਕੇਵਲ ਉਨ੍ਹਾਂ ਦੀ ਨਿੱਜੀ ਕਿਰਦਾਰਕੁਸ਼ੀ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਵਰਗੀ ਧਾਰਮਿਕ ਸੰਸਥਾ ਨੂੰ ਟਾਰਗੇਟ ਕਰਨ, ਕਮਜ਼ੋਰ ਕਰਨ ਅਤੇ ਬਦਨਾਮ ਕਰਨ ਦੀ ਇੱਕ ਯੋਜਨਾਬੱਧ ਸਾਜ਼ਿਸ਼ ਹੈ।

ਉਨ੍ਹਾਂ ਇਤਰਾਜ਼ ਜਤਾਇਆ ਕਿ ਸੋਸ਼ਲ ਮੀਡੀਆ ਅਤੇ ਮੀਡੀਆ 'ਚ ਰੋਜ਼ਾਨਾ ਨਵੀਆਂ ਗੱਲਾਂ ਕੱਢ ਕੇ ਭਰਮਾਊ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਧਾਮੀ ਨੇ ਕਿਹਾ ਕਿ ਇਨਸਾਫ਼ ਲਈ ਸੱਚ ਦਾ ਸਾਹਮਣੇ ਆਉਣਾ ਜ਼ਰੂਰੀ ਹੈ , ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ।

'ਧਾਮੀ' ਨੇ ਵਿਰੋਧੀਆਂ ਦੇ ਇਲਜਾਮਾਂ ਨੂੰ ਨਕਾਰਿਆ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੀਆਂ ਵੱਖ-ਵੱਖ ਸਰਾਵਾਂ ਦੇ ਅਸਲ ਰਜਿਸਟਰਾਂ ਦੀਆਂ ਐਂਟਰੀਆਂ ਮੀਡੀਆ ਸਾਹਮਣੇ ਪੇਸ਼ ਕਰਦਿਆਂ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਨਕਾਰਿਆ। ਧਾਮੀ ਨੇ ਸਪੱਸ਼ਟ ਕੀਤਾ ਕਿ ਵਿਰੋਧੀ ਧਿਰਾਂ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ ।

ਜਾਂਚ ਕਮੇਟੀ ਦੀ ਰਿਪੋਰਟ ਦਾ ਦਿੱਤਾ ਵੇਰਵਾ

ਧਾਮੀ ਨੇ ਦੱਸਿਆ ਕਿ ਬੀਬੀ ਨੇ 7 ਦਸੰਬਰ 2025 ਨੂੰ ਸਰਾਂ 'ਚ ਕਮਰਾ ਲਿਆ ਸੀ। ਕਮਰਾ ਨੰਬਰ 38 'ਚ ਉਹ 7 ਦਸੰਬਰ ਤੋਂ 9 ਦਸੰਬਰ ਤੱਕ 2 ਮੈਂਬਰਾਂ ਸਮੇਤ ਰੁਕੇ। ਇਸ ਤੋਂ ਬਾਅਦ 9 ਦਸੰਬਰ ਤੋਂ 11 ਦਸੰਬਰ ਤੱਕ 2 ਮੈਂਬਰ ਕਮਰਾ ਨੰਬਰ 36 'ਚ ਰੁਕੇ। ਉਨ੍ਹਾਂ ਦੱਸਿਆ ਕਿ 1 ਜਨਵਰੀ ਨੂੰ ਬੀਬੀ ਸਮੇਤ 5 ਮੈਂਬਰ ਸਰਾਂ 'ਚ ਰੁਕੇ ਅਤੇ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ 'ਚ ਬੀਬੀ ਕਰੀਬ 6 ਮਹੀਨੇ ਰਹੀ ਹੈ।

ਇਨ੍ਹਾਂ ਮੌਕਿਆਂ 'ਤੇ 1,000 ਤੋਂ 1,500 ਰੁਪਏ ਤੱਕ ਦਾ ਬਕਾਇਦਾ ਕਿਰਾਇਆ ਜਮ੍ਹਾਂ ਕਰਵਾਇਆ ਗਿਆ ਅਤੇ ਰਜਿਸਟਰ ਵਿੱਚ 2 ਤੋਂ ਲੈ ਕੇ 7 ਵਿਅਕਤੀਆਂ ਦੀ ਮੌਜੂਦਗੀ ਦਾ ਰਿਕਾਰਡ ਦਰਜ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਅੰਬ ਸਾਹਿਬ ਮੋਹਾਲੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਸਰਾਂ ਵਿੱਚ ਵੀ ਮਾਰਚ, ਅਪ੍ਰੈਲ, ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ ਮਹਿਜ਼ 1-2 ਦਿਨਾਂ ਦੀਆਂ ਹੀ ਵੱਖ-ਵੱਖ ਐਂਟਰੀਆਂ ਹਨ।

ਪ੍ਰਧਾਨ ਧਾਮੀ ਨੇ ਸਪੱਸ਼ਟ ਕੀਤਾ ਕਿ ਬੀਬੀ ਨੂੰ ਕਿਸੇ ਕਿਸਮ ਦਾ ਵੀਆਈਪੀ ਟ੍ਰੀਟਮੈਂਟ, ਵਿਸ਼ੇਸ਼ ਗੱਡੀ ਜਾਂ ਮੁਲਾਜ਼ਮ ਨਹੀਂ ਦਿੱਤੇ ਗਏ ।ਪ੍ਰਧਾਨ ਦਫ਼ਤਰ 'ਚ ਕਿਸੇ ਮੀਟਿੰਗ ਹੋਣ ਜਾਂ ਵਿਦੇਸ਼ੀ ਟਿਕਟਾਂ ਦੇ ਪੈਸੇ ਭੇਜਣ ਦੇ ਇਲਜ਼ਾਮਾਂ ਨੂੰ ਵੀ ਉਨ੍ਹਾਂ ਨੇ ਝੂਠ ਅਤੇ ਬੇਬੁਨਿਆਦ ਕਰਾਰ ਦਿੱਤਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+