LPU ਹਿੰਸਾ ਮਾਮਲਾ : MIG 'ਤੇ ਚੜ੍ਹਿਆ ਮੁੰਡਾ ਵੀ ਗ੍ਰਿਫ਼ਤਾਰ, CCTV ਤੋਂ ਹੋਈ ਪਛਾਣ, ਹੁਣ ਤੱਕ 9 ਗ੍ਰਿਫ਼ਤਾਰੀਆਂ।

ਫਗਵਾੜਾ ਸਥਿਤ LPU ਵਿੱਚ ਹੋਈ ਹਿੰਸਾ ਦੇ ਮਾਮਲੇ 'ਚ ਨਵੀਂ ਅਪਡੇਟ ਸਾਹਮਣੇ ਆਈ ਹੈ। LPU ਕੈਂਪਸ ਬਾਹਰ ਲਗਾਏ ਗਏ ਮਿਗ-23 UM ਫਾਈਟਰ ਜੈੱਟ 'ਤੇ ਚੜ੍ਹਨ ਵਾਲੇ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। CCTV ਫੁਟੇਜ ਦੀ ਜਾਂਚ ਕਰਕੇ ਪੁਲਿਸ ਨੇ ਉਸ ਦੀ ਪਛਾਣ ਕੀਤੀ, ਮੁਲਜ਼ਮ ਦੀ ਗ੍ਰਿਫ਼ਤਾਰੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹੋਈ ਹੈ।

ਦੱਸ ਦਈਏ ਕਿ ਉਕਤ ਮੁਲਜ਼ਮ ਨਾਬਾਲਗ ਹੈ ਅਤੇ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੁਲਜ਼ਮ ਦੇ ਪਿਤਾ ਮੰਡੀ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਇੱਕ ਅਧਿਕਾਰੀ ਵੱਜੋਂ ਤਾਇਨਾਤ ਹਨ।

LPU case boy arested

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 7 ਵਿਦਿਆਰਥੀ ਅਤੇ 2 ਬਾਹਰੀ ਵਿਅਕਤੀ ਸ਼ਾਮਲ ਹਨ। ਉੱਥੇ ਹੀ ਜਾਂਚ ਦੌਰਾਨ 20 ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਦੱਸ ਦੇਈਏ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਹਿੰਸਾ ਦੌਰਾਨ MIG-23 UM ਫਾਈਟਰ ਜੈੱਟ 'ਤੇ ਚੜ੍ਹੇ ਉਸ ਮੁੰਡੇ ਦੀ ਤਸਵੀਰ ਕਾਫ਼ੀ ਵਾਇਰਲ ਹੋਈ ਸੀ ਪਰ ਕੋਈ ਵੀ ਉਸ ਦੀ ਪਛਾਣ ਨਹੀਂ ਕਰ ਪਾ ਰਿਹਾ ਸੀ। ਇਸ ਦੌਰਾਨ ਪੁਲਸ ਦੀ ਇਕ ਟੀਮ ਸਿਰਫ਼ ਸੀ. ਸੀ. ਟੀ. ਵੀ. ਕੈਮਰਿਆਂ ਦੀ ਭਾਲ 'ਚ ਲੱਗੀ ਹੋਈ ਸੀ। ਐਂਟਰੀ 'ਤੇ ਲੱਗੇ ਕੈਮਰੇ 'ਚ ਉਸ ਲੜਕੇ ਦੀ ਤਸਵੀਰ ਸਾਫ਼ ਨਜ਼ਰ ਆਈ। ਇਸ ਤੋਂ ਬਾਅਦ ਪੁਲਸ ਨੇ ਯੂਨੀਵਰਸਿਟੀ ਦੇ ਡਾਟਾ ਨਾਲ ਉਸ ਦੀ ਜਾਣਕਾਰੀ ਮਿਲਾਈ ਤਾਂ ਪਤਾ ਲੱਗਾ ਕਿ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਬੀ-ਟੈੱਕ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ।

ਪਛਾਣ ਹੋਣ ਮਗਰੋਂ ਮੁਲਜ਼ਮ ਦੇ ਘਰ 'ਤੇ ਪੁਲਸ ਨੇ ਛਾਪਾ ਮਾਰਿਆ ਤਾਂ ਵਿਦਿਆਰਥੀ ਘਰ 'ਚ ਹੀ ਆਰਾਮ ਨਾਲ ਬੈਠਾ ਮਿਲਿਆ। ਉਸ ਨੇ ਆਪਣੀ ਵਾਇਰਲ ਤਸਵੀਰ ਨੂੰ ਮੋਬਾਇਲ ਦੇ ਵਾਲਪੇਪਰ ਵਜੋਂ ਲਗਾਇਆ ਹੋਇਆ ਸੀ। ਪੁਲਸ ਨੇ ਉਸ ਨੂੰ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ MacBook M5 ਅਤੇ iPhone 14 Pro ਵੀ ਬਰਾਮਦ ਕੀਤੇ ਗਏ ਹਨ।

ਇਸਤੋਂ ਪਹਿਲਾਂ ਬੀਤੇ ਦਿਨ 3 ਮੁੰਡਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦਾ 3 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਮਿਲ ਗਿਆ ਹੈ , ਹੁਣ ਇਸ ਹਿੰਸਾ ਦੇ ਮਾਮਲੇ 'ਚ ਉਨ੍ਹਾਂ ਕੋਲੋਂ ਅਗਲੀ ਪੁੱਛਗਿਛ ਕੀਤੀ ਜਾਏਗੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+