ਮੁਸ਼ਕਲ ਦੌਰ ਤੋਂ ਬਾਅਦ ਸ਼ਰਦ ਕਪੂਰ ਨੂੰ ਮਿਲੀ ਹਾਲੀਵੁੱਡ ਫ਼ਿਲਮ, ਸੋਨੂੰ ਸੂਦ ਵੀ ਕਰਨਗੇ ਮਦਦ

ਸ਼ਾਹਰੁਖ ਖਾਨ ਦੀ ਫਿਲਮ 'ਜੋਸ਼' ਵਿੱਚ ਨਜ਼ਰ ਆ ਚੁੱਕੇ ਅਦਾਕਾਰ ਸ਼ਰਦ ਕਪੂਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਹਾਲੀਵੁੱਡ ਫਿਲਮ ਵਿੱਚ ਕੰਮ ਮਿਲ ਗਿਆ ਹੈ। ਜਿਸ ਦੀ ਸ਼ੂਟਿੰਗ ਉਹ ਜਨਵਰੀ ਮਹੀਨੇ ਤੋਂ ਸ਼ੁਰੂ ਕਰਨਗੇ।

ਇਸੇ ਦੌਰਾਨ ਅਦਾਕਾਰ ਸੋਨੂੰ ਸੂਦ ਵੀ ਉਨ੍ਹਾਂ ਦੀ ਮਦਦ ਲਈ ਸ਼ਰਦ ਕਪੂਰ ਨੂੰ ਮਿਲਣ ਪਹੁੰਚੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨੂ ਸੂਦ ਸ਼ਰਦ ਕਪੂਰ ਦੇ ਇਲਾਜ਼ ਵਿੱਚ ਉਨ੍ਹਾਂ ਦੀ ਮਦਦ ਕਰਨਗੇ। ਇਸਦੇ ਨਾਲ ਹੀ ਸਲਮਾਨ ਖਾਨ ਵੱਲੋਂ ਵੀ ਸ਼ਰਦ ਕਪੂਰ ਦੀ ਮਦਦ ਕਰਨ ਦੀਆਂ ਚਰਚਾਵਾਂ ਤੇਜ਼ ਹਨ।

sharad kapoor

ਵੀਡੀਓ 'ਚ ਸ਼ਰਦ ਕੱਪਰ ਨੇ ਕੰਮ ਦੇਣ ਦੀ ਕੀਤੀ ਸੀ ਅਪੀਲ

ਦੱਸ ਦਈਏ ਕਿ ਬੀਤੇ ਦਿਨੀਂ ਸ਼ਰਦ ਕਪੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਬੇਹੱਦ ਮਾੜੀ ਹਾਲਤ ਵਿੱਚ ਦਿਖਾਈ ਦਿੱਤੇ ਸਨ। ਪਸ਼ੂਆਂ ਨਾਲ ਬੇਰਹਿਮੀ (Animal Cruelty) ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਦੇ 4 ਕੁੱਤਿਆਂ ਨੂੰ ਸ਼ੈਲਟਰ ਹੋਮ ਵੀ ਭੇਜ ਦਿੱਤਾ ਗਿਆ । ਇਸ ਤੋਂ ਬਾਅਦ ਇੱਕ ਵੀਡੀਓ ਵਿੱਚ ਅਦਾਕਾਰ ਨੇ ਫਿਲਮ ਇੰਡਸਟਰੀ ਦੇ ਲੋਕਾਂ ਤੋਂ ਆਰਥਿਕ ਮਦਦ ਮੰਗਣ ਦੇ ਨਾਲ-ਨਾਲ ਕੰਮ ਦੇਣ ਦੀ ਅਪੀਲ ਵੀ ਕੀਤੀ ਸੀ।

ਹੁਣ ਸ਼ਰਦ ਕਪੂਰ ਨੂੰ ਇੱਕ ਹਾਲੀਵੁੱਡ ਫਿਲਮ ਵਿੱਚ ਕੰਮ ਮਿਲ ਗਿਆ ਹੈ, ਜਿਸ ਦੀ ਸ਼ੂਟਿੰਗ ਉਹ ਜਨਵਰੀ ਮਹੀਨੇ ਤੋਂ ਸ਼ੁਰੂ ਕਰਨਗੇ। ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਸ਼ਰਦ ਕਪੂਰ ਨੇ ਕਿਹਾ, "ਮੈਂ ਪਿਛਲੇ ਸੱਤ ਸਾਲਾਂ ਤੋਂ ਨਿਊਯਾਰਕ ਵਿੱਚ ਰਹਿ ਰਿਹਾ ਸੀ। ਮੈਂ ਸਿਰਫ਼ ਇੱਕ ਸਾਲ ਪਹਿਲਾਂ ਹੀ ਵਾਪਸ ਆਇਆ ਹਾਂ। ਵੀਡੀਓ ਬਣਾਉਣ ਦਾ ਮਕਸਦ ਆਪਣੇ ਸਾਥੀਆਂ ਦੀ ਬੁਰਾਈ ਕਰਨਾ ਨਹੀਂ ਸੀ। ਇੰਡਸਟਰੀ ਵਿੱਚ ਮੇਰੇ ਆਪਣੇ ਲੋਕ ਭਰੇ ਹੋਏ ਹਨ। ਉਹ ਮੇਰੇ ਪਰਿਵਾਰ ਵਾਂਗ ਹਨ। ਮੈਨੂੰ ਪੈਸਿਆਂ ਦੀ ਮਦਦ ਦੀ ਲੋੜ ਨਹੀਂ ਹੈ ਅਤੇ ਨਾ ਹੀ ਮੈਂ ਕਦੇ ਇਸ ਕਾਰਨ ਪ੍ਰੋਜੈਕਟ ਚੁਣੇ ਹਨ।"

ਅਦਾਕਾਰ ਸ਼ਰਦ ਕਪੂਰ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਆਪਣੀਆਂ ਨਿੱਜੀ ਅਤੇ ਪੇਸ਼ੇਵਰ ਪਰੇਸ਼ਾਨੀਆਂ ਬਾਰੇ ਗੱਲ ਕਰਦੇ ਨਜ਼ਰ ਆਏ ਸਨ। ਇਸ ਵੀਡੀਓ ਵਿੱਚ ਉਨ੍ਹਾਂ ਨੇ ਫਿਲਮ ਇੰਡਸਟਰੀ ਦੇ ਉਨ੍ਹਾਂ ਲੋਕਾਂ ਤੋਂ ਕੰਮ ਦਿਵਾਉਣ ਦੀ ਅਪੀਲ ਕੀਤੀ ਸੀ, ਜਿਨ੍ਹਾਂ ਨਾਲ ਉਹ ਸਾਲਾਂ ਤੱਕ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਮੁੜ ਆਪਣੇ ਕਰੀਅਰ ਨੂੰ ਪਟੜੀ 'ਤੇ ਲਿਆਉਣਾ ਚਾਹੁੰਦੇ ਹਨ।

ਸ਼ਰਦ ਕਪੂਰ ਨੇ ਸਾਲ 2024 ਵਿੱਚ ਮੁੰਬਈ ਪੁਲਿਸ ਕੋਲ ਦਰਜ ਹੋਏ ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਵੀ ਜ਼ਿਕਰ ਵੀ ਕੀਤਾ। ਉਨ੍ਹਾਂ 'ਤੇ 32 ਸਾਲਾ ਇੱਕ ਅਦਾਕਾਰਾ ਅਤੇ ਪ੍ਰੋਡਿਊਸਰ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਂਦਿਆਂ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਤੋਂ ਬਾਅਦ ਉਹ ਡਿਪ੍ਰੈਸ਼ਨ ਵਿੱਚ ਚਲੇ ਗਏ ਸਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਮਿਲਣਾ-ਜੁਲਣਾ ਵੀ ਬੰਦ ਕਰ ਦਿੱਤਾ ਸੀ।

ਇਸ ਬਾਰੇ ਗੱਲ ਕਰਦਿਆਂ ਸ਼ਰਦ ਕਪੂਰ ਨੇ ਕਿਹਾ, "ਜਦੋਂ ਕੋਈ ਤੁਹਾਡੇ 'ਤੇ ਅਜਿਹੀ ਗੱਲ ਦਾ ਦੋਸ਼ ਲਗਾਉਂਦਾ ਹੈ, ਜੋ ਤੁਸੀਂ ਕੀਤੀ ਹੀ ਨਹੀਂ ਹੁੰਦੀ, ਤਾਂ ਜ਼ਾਹਿਰ ਹੈ ਕਿ ਤੁਹਾਨੂੰ ਦੁੱਖ ਹੁੰਦਾ ਹੈ। ਮੈਂ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਮੇਰਾ ਨਾ ਤਾਂ ਕੰਮ ਕਰਨ ਦਾ ਮਨ ਕਰਦਾ ਸੀ ਅਤੇ ਨਾ ਹੀ ਕਿਸੇ ਨੂੰ ਮਿਲਣ ਦਾ। ਪਰ ਹੁਣ ਮੈਂ ਫੈਸਲਾ ਕਰ ਲਿਆ ਹੈ।" ਉਨ੍ਹਾਂ ਅੱਗੇ ਕਿਹਾ, "ਮੈਂ ਫਿਲਮ ਇੰਡਸਟਰੀ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲਣ ਲਈ ਕੰਮ ਦੀ ਲੋੜ ਹੈ। ਮੈਂ ਕੰਮ ਕਰਨਾ ਚਾਹੁੰਦਾ ਹਾਂ ਅਤੇ ਮਿਹਨਤ ਕਰਕੇ ਹੀ ਇਸ ਸਥਿਤੀ ਵਿੱਚੋਂ ਬਾਹਰ ਆਉਣਾ ਚਾਹੁੰਦਾ ਹਾਂ।"

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+