ਵੱਡੀ ਖ਼ਬਰ: 13 ਨਵੰਬਰ ਨੂੰ ਅਕਾਲੀ ਦਲ 'ਚ ਸ਼ਾਮਿਲ ਨਹੀਂ ਹੋਵੇਗੀ ਬੀਬੀ ਜਗੀਰ ਕੌਰ! ਸੁਖਬੀਰ ਬਾਦਲ ਨੂੰ ਅਮਿਤ ਸ਼ਾਹ ਨੇ ਬੁਲਾਇਆ ਦਿੱਲੀ

ਵੱਡੀ ਖ਼ਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਵਾਪਸੀ ਫਿਲਹਾਲ ਟਲ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਲਕੇ 13 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਬੁਲਾ ਲਿਆ ਹੈ।

ਬੀਬੀ ਜਗੀਰ ਕੌਰ ਦੀ ਘਰ ਵਾਪਸੀ ਦੀਆਂ ਖ਼ਬਰਾਂ ਨੇ ਪੰਜਾਬ ਦੀ ਸਿਆਸਤ ਵਿੱਚ ਜ਼ਬਰਦਸਤ ਹਲਚਲ ਪੈਦਾ ਕਰ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਜਾ ਰਿਹਾ ਸੀ। ਬੀਬੀ ਜਗੀਰ ਕੌਰ ਦੇ ਗ੍ਰਹਿ ਬੇਗੋਵਾਲ ਵਿਖੇ 13 ਨਵੰਬਰ ਨੂੰ ਵੱਡਾ ਸਮਾਗਮ ਰੱਖਿਆ ਗਿਆ ਸੀ। ਭੁਲੱਥ ਹਲਕੇ ਦੇ ਲੋਕਾਂ ਦਾ ਇਕੱਠ ਵੀ ਗਿਆ ਸੀ।

sukhbir badal meeting with amit shah

ਪਹਿਲਾਂ ਚਰਚਾ ਸੀ ਕਿ ਬੀਬੀ ਜਗੀਰ ਕੌਰ 13 ਨਵੰਬਰ 2026 ਨੂੰ ਬੇਗੋਵਾਲ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਵਾਪਸੀ ਕਰਨਗੇ .ਬੀਬੀ ਜਾਗੀਰ ਕੌਰ ਦੀ ਵਾਪਸੀ ਪਹਿਲਾਂ ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਦੇ ਡੇਰੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਕਿਉਂਕਿ ਹੈ ਬੀਬੀ ਜਗੀਰ ਕੌਰ ਇੱਥੇ ਮੁੱਖ ਸੇਵਾਦਾਰ ਹਨ।

ਬੀਬੀ ਜਗੀਰ ਕੌਰ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਅਕਾਲੀ ਦਲ ਵਿੱਚ ਸੁਧਾਰ ਪਾਰਟੀ ਦੇ ਅੰਦਰ ਰਹਿ ਕੇ ਹੀ ਕੀਤਾ ਜਾ ਸਕਦਾ ਹੈ, ਬਾਹਰ ਰਹਿ ਕੇ ਨਹੀਂ। ਇਸ ਗੱਲ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸੀ ਕਿ ਅਕਾਲੀ ਦਲ ਵਿੱਚ ਜਲਦੀ ਵਾਪਸੀ ਕਰ ਸਕਦੀ ਹੈ ਬੀਬੀ ਜਾਗੀਰ ਕੌਰ ਪਰ ਹੁਣ ਫਿਲਹਾਲ ਲਈ ਉਨ੍ਹਾਂ ਦੀ ਵਾਪਸੀ ਪਾਰਟੀ ਅੰਦਰ ਟਲ ਗਈ ਹੈ।

ਸੁਖਬੀਰ ਬਾਦਲ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੁਲਾਵਾ ਉਸ ਵੇਲੇ ਆਇਆ ਹੈ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੇ ਮੁੜ ਬੀਜੇਪੀ ਨਾਲ ਗਠਜੋੜ ਦੀਆਂ ਚਰਚਾਵਾਂ ਜੋਰਾਂ 'ਤੇ ਹੈ। ਬੀਤੇ ਦਿਨਾਂ ਦੌਰਾਨ ਅਮਿਤ ਸ਼ਾਹ ਨੇ ਜਦੋਂ ਵੀ ਪੰਜਾਬ 'ਚ ਸਰਕਾਰ ਬਣਾਉਣ ਦਾ ਜ਼ਿਕਰ ਕੀਤਾ, ਉਨ੍ਹਾਂ ਹਮੇਸ਼ਾ NDA ਸਰਕਾਰ ਦੀ ਗੱਲ ਕੀਤੀ ਯਾਨੀ ਕਿ ਭਾਈਵਾਲੀ ਸਰਕਾਰ। ਸੁਖਬੀਰ ਬਾਦਲ ਨੂੰ ਵੀ ਜਦੋ ਬੀਜੇਪੀ ਨਾਲ ਰਿਸ਼ਤੇ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਹ ਜਵਾਬ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ 'ਚ ਆਪੇ ਸਾਰਾ ਕੁੱਝ ਪਤਾ ਲੱਗ ਜਾਊਂਗਾ।

ਅਜਿਹੇ ਦੇ ਵਿੱਚ ਹੁਣ ਅਮਿਤ ਸ਼ਾਹ ਵੱਲੋਂ ਸੁਖਬੀਰ ਬਾਦਲ ਨੂੰ ਮਿਲੇ ਸੱਦੇ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਚਰਚਾਵਾਂ ਤੇਜ਼ ਹਨ ਕਿ ਇਸ ਮੁਲਾਕਾਤ ਵਿੱਚ ਦੋਵਾਂ ਪਾਰਟੀਆਂ ਦੇ ਗਠਜੋੜ ਵਾਰੇ ਐਲਾਨ ਕਰਨ ਲਈ ਫ਼ੈਸਲਾ ਕੀਤਾ ਜਾਣਾ ਹੈ ਤਾਂ ਜੋ ਇਸਦਾ ਰਸਮੀ ਐਲਾਨ ਕੀਤਾ ਜਾ ਸਕੇ। ਸਿਆਸੀ ਮਾਹਰ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਗੱਲ ਹੁਣ ਸਿਰਫ਼ ਸੀਟਾਂ ਦੀ ਵੰਡ 'ਤੇ ਟਿਕੀ ਹੈ ਬਾਕੀ ਸਬ ਕੁੱਝ ਫ਼ਾਈਨਲ ਹੋ ਚੁੱਕਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+