'ਪੰਚਾਇਤ' ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ! ਸੀਜ਼ਨ 5 ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ OTT 'ਤੇ ਹੋਵੇਗੀ ਸਟ੍ਰੀਮ

ਪ੍ਰਾਈਮ ਵੀਡੀਓ ਨੇ ਬੁੱਧਵਾਰ ਨੂੰ ਮਸ਼ਹੂਰ ਵੈੱਬ ਸੀਰੀਜ਼ 'ਪੰਚਾਇਤ' ਦੇ ਸੀਜ਼ਨ 5 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ਦਾ ਨਵਾਂ ਸੀਜ਼ਨ 3 ਦਸੰਬਰ ਤੋਂ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਵੇਗਾ।

ਇਸ ਸੀਜ਼ਨ ਦੀ ਰਿਲੀਜ਼ ਦੇ ਨਾਲ ਹੀ 'ਪੰਚਾਇਤ' ਭਾਰਤ ਦੀ ਦੂਜੀ ਅਜਿਹੀ ਵੈੱਬ ਸੀਰੀਜ਼ ਬਣ ਜਾਵੇਗੀ, ਜਿਸ ਦੇ ਪੰਜ ਸੀਜ਼ਨ ਪੂਰੇ ਹੋਣਗੇ। ਇਸ ਤੋਂ ਪਹਿਲਾਂ TVF ਦੀ ਹੀ ਵੈੱਬ ਸੀਰੀਜ਼ 'ਗੁੱਲਕ' OTT 'ਤੇ ਪੰਜ ਸੀਜ਼ਨ ਪੂਰੇ ਕਰਨ ਵਾਲੀ ਭਾਰਤ ਦੀ ਪਹਿਲੀ ਸੀਰੀਜ਼ ਬਣੀ ਸੀ। ਇਹ ਪਰਿਵਾਰਕ ਕਾਮੇਡੀ-ਡਰਾਮਾ ਸੀਰੀਜ਼ ਸੋਨੀ ਲਿਵ 'ਤੇ ਸਟ੍ਰੀਮ ਹੁੰਦੀ ਹੈ। ਇਸ ਦਾ ਪਹਿਲਾ ਸੀਜ਼ਨ 2019 ਵਿੱਚ ਰਿਲੀਜ਼ ਹੋਇਆ ਸੀ।

panchayat season 5

'ਪੰਚਾਇਤ' ਦੇ ਨਵੇਂ ਸੀਜ਼ਨ ਵਿੱਚ ਦਰਸ਼ਕ ਇੱਕ ਵਾਰ ਫਿਰ ਫੁਲੇਰਾ ਪਿੰਡ ਅਤੇ ਸਕੱਤਰ ਜੀ ਦੀ ਦੁਨੀਆ ਵਿੱਚ ਵਾਪਸੀ ਕਰਨਗੇ। ਇਸ ਵਾਰ ਵੀ ਪਿੰਡ ਦੀ ਸਿਆਸਤ, ਬਦਲਦੇ ਰਿਸ਼ਤਿਆਂ ਅਤੇ ਹਲਕੇ-ਫੁਲਕੇ ਹਾਸੇ-ਮਜ਼ਾਕ ਦੀ ਝਲਕ ਦੇਖਣ ਨੂੰ ਮਿਲੇਗੀ। ਨਵੇਂ ਸੀਜ਼ਨ ਵਿੱਚ ਸਕੱਤਰ ਜੀ ਅਤੇ ਨਵੇਂ ਪ੍ਰਧਾਨ ਵਿਚਾਲੇ ਖਿੱਚੋਤਾਣ ਦੇਖਣ ਨੂੰ ਮਿਲੇਗੀ। ਫੁਲੇਰਾ ਪਿੰਡ ਨੂੰ ਹੁਣ ਭੂਸ਼ਣ ਦੀ ਪਤਨੀ ਮੰਜੂ ਦੇਵੀ ਦੇ ਰੂਪ ਵਿੱਚ ਨਵਾਂ ਪ੍ਰਧਾਨ ਮਿਲਿਆ ਹੈ। ਅਜਿਹੇ ਵਿੱਚ ਨਵੇਂ ਪ੍ਰਧਾਨ ਪਤੀ ਵਜੋਂ ਭੂਸ਼ਣ ਦੀ ਕੀ ਭੂਮਿਕਾ ਹੋਵੇਗੀ ਅਤੇ ਉਹ ਪਿੰਡ ਦੀ ਸਿਆਸਤ ਵਿੱਚ ਕੀ ਨਵੇਂ ਰੰਗ ਦਿਖਾਏਗਾ, ਇਹ ਨਵੇਂ ਸੀਜ਼ਨ ਦਾ ਸਭ ਤੋਂ ਦਿਲਚਸਪ ਸਵਾਲ ਹੋਵੇਗਾ।

ਇਹ ਕਲਾਕਾਰ ਮੁੜ ਆਉਣਗੇ ਨਜ਼ਰ

'ਪੰਚਾਇਤ' ਸੀਜ਼ਨ 5 ਦਾ ਨਿਰਮਾਣ ਦਿ ਵਾਇਰਲ ਫੀਵਰ (TVF) ਵੱਲੋਂ ਕੀਤਾ ਗਿਆ ਹੈ। ਇਸ ਸੀਰੀਜ਼ ਵਿੱਚ ਜਤਿੰਦਰ ਕੁਮਾਰ, ਰਘੁਬੀਰ ਯਾਦਵ, ਨੀਨਾ ਗੁਪਤਾ, ਸੁਨੀਤਾ ਰਾਜਵਰ, ਫੈਜ਼ਲ ਮਲਿਕ, ਚੰਦਨ ਰਾਏ, ਦੁਰਗੇਸ਼ ਕੁਮਾਰ ਅਤੇ ਅਸ਼ੋਕ ਪਾਠਕ ਮੁੜ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਸੀਰੀਜ਼ ਦਾ ਨਿਰਦੇਸ਼ਨ ਦੀਪਕ ਕੁਮਾਰ ਮਿਸ਼ਰਾ ਨੇ ਕੀਤਾ ਹੈ, ਜਦਕਿ ਇਸ ਦੇ ਕ੍ਰਿਏਟਰਜ਼ ਵਿੱਚ ਦੀਪਕ ਕੁਮਾਰ ਮਿਸ਼ਰਾ, ਚੰਦਨ ਕੁਮਾਰ ਰਾਏ ਅਤੇ ਅਰੁਣਾਭ ਕੁਮਾਰ ਸ਼ਾਮਲ ਹਨ।

2020 ਵਿੱਚ ਸ਼ੁਰੂ ਹੋਈ ਸੀ 'ਪੰਚਾਇਤ' ਦੀ ਕਹਾਣੀ

'ਪੰਚਾਇਤ' ਦਾ ਪਹਿਲਾ ਸੀਜ਼ਨ 3 ਅਪ੍ਰੈਲ 2020 ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਇਆ ਸੀ। ਪਹਿਲੇ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਇਸ ਦਾ ਦੂਜਾ ਸੀਜ਼ਨ 2022 ਵਿੱਚ ਆਇਆ। ਇਸ ਤੋਂ ਬਾਅਦ ਤੀਜਾ ਸੀਜ਼ਨ 2024 ਅਤੇ ਚੌਥਾ ਸੀਜ਼ਨ ਜੂਨ 2025 ਵਿੱਚ ਰਿਲੀਜ਼ ਕੀਤਾ ਗਿਆ ਸੀ।

ਹੁਣ ਲਗਪਗ ਡੇਢ ਸਾਲ ਬਾਅਦ ਇਸ ਦਾ ਪੰਜਵਾਂ ਸੀਜ਼ਨ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। 3 ਦਸੰਬਰ ਨੂੰ ਨਵੇਂ ਸੀਜ਼ਨ ਦੀ ਸਟ੍ਰੀਮਿੰਗ ਸ਼ੁਰੂ ਹੋਵੇਗੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+