ਟਰੰਪ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਮੋਦੀ ਟਫ਼ ਇੰਨਸਾਨ, ਕਵਾਡ ਦੇਸ਼ਾਂ ਵਿਚਾਲੇ ਰੇਅਰ ਅਰਥ ਸਮਝੌਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗਲਵਾਰ ਨੂੰ ਫਿਲੀਪੀਨਜ਼ ਵਿੱਚ ਮੁਲਾਕਾਤ ਹੋਈ। ਦੋਵੇਂ ਆਗੂ ਰਾਜਧਾਨੀ ਮਨੀਲਾ ਵਿੱਚ ਹੋ ਰਹੀ ਕਵਾਡ (QUAD) ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਦੌਰਾਨ ਟਰੰਪ ਨੇ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇੱਕ ਸਖ਼ਤ ਇਨਸਾਨ ਹਨ।

ਕਵਾਡ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡੋਨਾਲਡ ਟਰੰਪ, ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਹਿੱਸਾ ਲਿਆ।

quad meeting

ਟਰੰਪ ਨੇ ਈਰਾਨ ਨੂੰ ਦੱਸਿਆ ਪਾਗਲ ਦੇਸ਼

ਜਿਥੇ ਟਰੰਪ ਨੇ ਪ੍ਰਧਾਨਮੰਤਰੀ ਮੋਦੀ ਦੀ ਤਾਰੀਫ਼ ਕੀਤੀ ਉੱਥੇ ਹੀ ਮੀਟਿੰਗ ਦੌਰਾਨ ਟਰੰਪ ਨੇ ਈਰਾਨ ਬਾਰੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨ ਇੱਕ ਪਾਗਲ ਦੇਸ਼ ਹੈ। ਇਸੇ ਕਾਰਨ ਉਸ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਰੇਅਰ ਅਰਥ ਸਮੇਤ ਜ਼ਰੂਰੀ ਖਣਿਜਾਂ ਦੀ ਸਪਲਾਈ ਲਈ ਕਵਾਡ ਦੇਸ਼ਾਂ ਵਿਚਾਲੇ ਸਮਝੌਤਾ

ਕਵਾਡ ਦੇਸ਼ਾਂ ਵਿਚਾਲੇ ਰੇਅਰ ਅਰਥ ਸਮੇਤ ਜ਼ਰੂਰੀ ਖਣਿਜਾਂ ਦੀ ਸਪਲਾਈ ਬਰਕਰਾਰ ਰੱਖਣ ਲਈ ਸਮਝੌਤਾ ਹੋਇਆ ਹੈ। ਇਸ ਤਹਿਤ ਚਾਰੇ ਦੇਸ਼ ਇਨ੍ਹਾਂ ਖਣਿਜਾਂ ਨੂੰ ਜ਼ਮੀਨ ਵਿੱਚੋਂ ਕੱਢਣ, ਸਾਫ਼ ਕਰਨ ਅਤੇ ਮੁੜ ਵਰਤੋਂ ਵਿੱਚ ਲਿਆਉਣ ਲਈ ਇੱਕ-ਦੂਜੇ ਦੀ ਮਦਦ ਕਰਨਗੇ। ਇਸ ਮਕਸਦ ਲਈ ਨਵੇਂ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਜਾਵੇਗਾ ਅਤੇ ਤਕਨੀਕ ਵੀ ਸਾਂਝੀ ਕੀਤੀ ਜਾਵੇਗੀ। ਇਸ ਸਮਝੌਤੇ ਦਾ ਮੁੱਖ ਉਦੇਸ਼ ਚੀਨ ਉੱਤੇ ਨਿਰਭਰਤਾ ਘਟਾਉਣਾ ਹੈ, ਤਾਂ ਜੋ ਜੇਕਰ ਚੀਨ ਇਨ੍ਹਾਂ ਖਣਿਜਾਂ ਦੀ ਸਪਲਾਈ ਰੋਕਦਾ ਹੈ ਤਾਂ ਦੂਜੇ ਦੇਸ਼ਾਂ ਦੇ ਉਦਯੋਗਾਂ ਉੱਤੇ ਇਸ ਦਾ ਅਸਰ ਨਾ ਪਵੇ।

ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਰੇਅਰ ਅਰਥ ਦਾ ਉਤਪਾਦਨ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਅਗਲੇ 10 ਮਹੀਨਿਆਂ ਵਿੱਚ ਇਸ ਮਾਮਲੇ ਵਿੱਚ ਚੀਨ ਦੇ ਬਰਾਬਰ ਪਹੁੰਚ ਜਾਵੇਗਾ।

2027 ਵਿੱਚ ਮੁੰਬਈ ਵਿੱਚ ਹੋਵੇਗੀ ਪਹਿਲੀ ਕਵਾਡ ਬਿਜ਼ਨਸ ਲੀਡਰਜ਼ ਫੋਰਮ ਦੀ ਮੀਟਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਸਾਲ 2027 ਵਿੱਚ ਪਹਿਲੀ ਕਵਾਡ ਬਿਜ਼ਨਸ ਲੀਡਰਜ਼ ਫੋਰਮ ਦੀ ਮੀਟਿੰਗ ਮੁੰਬਈ ਵਿੱਚ ਹੋਵੇਗੀ। ਇਸ ਫੋਰਮ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਕਾਰੋਬਾਰੀ, ਸਰਕਾਰੀ ਅਧਿਕਾਰੀ ਅਤੇ ਮਾਹਿਰ ਸ਼ਾਮਲ ਹੋਣਗੇ। ਇਸ ਦਾ ਮੁੱਖ ਉਦੇਸ਼ ਚਾਰੇ ਦੇਸ਼ਾਂ ਵਿਚਾਲੇ ਵਪਾਰ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+