ਪੰਜਾਬ ਕਾਂਗਰਸ ਜਲਦ ਜਾਰੀ ਕਰ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ, ਲਿਸਟ ਵਿੱਚ ਐਲਾਨੇ ਜਾਣਗੇ ਵੱਡੇ ਆਗੂਆਂ ਦੇ ਨਾਂਅ!

ਇੰਡੀਆ ਕਾਂਗਰਸ ਕਮੇਟੀ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਕਰੀਨਿੰਗ ਕਮੇਟੀ ਦੇ ਐਲਾਨ ਨਾਲ ਪੰਜਾਬ 'ਚ ਚੋਣ ਲੜਨ ਦੇ ਚਾਹਵਾਨਾਂ ਵਿੱਚ ਹਲਚਲ ਵਧ ਗਈ ਹੈ। ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੇ ਜਲਦੀ ਉਮੀਦਵਾਰਾਂ ਦੇ ਐਲਾਨ ਦੀ ਤਿਆਰੀ ਖਿੱਚ ਲਈ ਹੈ।

ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਕਾਂਗਰਸ ਹਾਈ ਕਮਾਨ ਅੱਗੇ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਸਮੁੱਚੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦੀ ਗੱਲ ਰੱਖੀ ਹੈ। ਲਿਹਾਜ਼ਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਲਦੀ ਐਲਾਨੇ ਜਾਣ ਦੀ ਸੰਭਾਵਨਾ ਹੈ।

punjab congress

ਪੰਜਾਬ ਵਿਧਾਨ ਸਭਾ ਚੋਣਾਂ ਲਈ ਬਣਾਈ ਸਕਰੀਨਿੰਗ ਕਮੇਟੀ ਦੀ ਅਗਵਾਈ ਡਾ. ਸਿਰੀਵੇਲਾ ਪ੍ਰਸ਼ਾਦ ਕਰਨਗੇ ਜਦੋਂ ਕਿ ਕੌਮੀ ਸਕੱਤਰ ਸਚਿਨ ਸਾਵੰਤ ਅਤੇ ਨਿਵੇਦਿਤ ਅਲਵਾ ਕਮੇਟੀ ਮੈਂਬਰ ਹੋਣਗੇ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਇੰਚਾਰਜ ਨਾਲ ਜੁੜੇ AICC ਦੇ ਸਕੱਤਰ ਇਸ ਦੇ ਅਹੁਦੇਦਾਰ (ਐਕਸ-ਆਫੀਸ਼ੀਓ) ਮੈਂਬਰ ਹੋਣਗੇ।

ਸਬ ਤੋਂ ਪਹਿਲਾਂ ਵੱਡੇ ਆਗੂਆਂ ਦੇ ਨਾਂਅ ਐਲਾਨੇ ਜਾਣ ਦੀ ਸੰਭਾਵਨਾ

ਸਕ੍ਰੀਨਿੰਗ ਕਮੇਟੀ ਵੱਲੋਂ ਹਰ ਹਲਕੇ ਦੇ ਚਾਹਵਾਨਾਂ 'ਚੋਂ ਪ੍ਰਮੁੱਖ ਉਮੀਦਵਾਰਾਂ ਦੇ ਨਾਵਾਂ ਨੂੰ ਹਲਕਾ ਵਾਰ ਸ਼ਾਰਟਲਿਸਟ ਕੀਤਾ ਜਾਵੇਗਾ। ਆਖ਼ਰੀ ਫ਼ੈਸਲਾ ਹਾਈ ਕਮਾਨ ਲਏਗੀ। ਕਾਂਗਰਸ ਪਹਿਲੇ ਪੜਾਅ 'ਤੇ ਵੱਡੇ ਆਗੂਆਂ ਦੀ ਸੂਚੀ ਜਾਰੀ ਕਰਨ ਦੀ ਇੱਛੁਕ ਹੈ। ਕੁਝ ਕਾਂਗਰਸੀ ਆਗੂ ਅਗੇਤੇ ਐਲਾਨ ਦੇ ਪੱਖ ਵਿੱਚ ਨਹੀਂ ਹਨ। ਪਰ 'ਆਪ' ਵੱਲੋਂ ਦੋ ਪੜਾਵਾਂ 'ਚ ਹੁਣ ਤੱਕ 71 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਇਸ ਕਰਕੇ ਅੰਦਰੂਨੀ ਖਾਤੇ ਹੁਣ ਕਾਂਗਰਸ ਪਾਰਟੀ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਚੋਣਾਂ ਦੇ ਐਲਾਨ ਤੋਂ ਪਹਿਲਾਂ ਕਰਨਾ ਚਾਹੁੰਦੀ ਹੈ।

ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਤੋਂ ਵੀ ਪਾਰਟੀ ਫੀਡਬੈਕ ਲਏਗੀ। ਇਹ ਵੀ ਚਰਚਾਵਾਂ ਹਨ ਕਿ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਮਗਰੋਂ ਕਾਂਗਰਸ ਨੇ ਸੂਬੇ 'ਚ ਆਪਣਾ ਚੋਣ ਪ੍ਰਚਾਰ ਵਿੱਢ ਦਿੱਤਾ ਹੈ। ਕਮੇਟੀ ਆਉਂਦੇ ਦਿਨਾਂ 'ਚ ਗਾਂਧੀ ਪਰਿਵਾਰ ਦੇ ਮੈਂਬਰਾਂ ਦੀਆਂ ਤਿੰਨ ਵੱਡੀਆਂ ਰੈਲੀਆਂ ਕਰਾਉਣ ਦੀ ਵਿਉਂਤ ਬਣਾ ਰਹੀ ਹੈ। ਇਨ੍ਹਾਂ ਰੈਲੀਆਂ 'ਚ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਪੁੱਜਣਗੇ। ਇੱਕ ਰੈਲੀ ਮਾਲਵੇ 'ਚ ਹੋਵੇਗੀ ਅਤੇ ਦੋ ਸਿਆਸੀ ਰੈਲੀਆਂ ਮਾਝੇ ਅਤੇ ਦੋਆਬੇ 'ਚ ਹੋਣਗੀਆਂ।

ਇਸ ਤੋਂ ਅਲਾਵਾ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਅਜੇ ਕਾਂਗਰਸ 'ਚ ਘਮਸਾਣ ਛਿੜ ਸਕਦਾ ਹੈ ਕਿਉਂਕਿ ਹਰ ਕੋਈ ਆਪਣੇ ਚਹਿਤੀਆਂ ਨੂੰ ਟਿਕਟ ਦਿਵਾਉਣ ਲਈ ਪੂਰੀ ਵਾਹ ਲਾਏਗਾ। ਬਹਿਰਹਾਲ ਵਿਰੋਧੀ ਪਾਰਟੀਆਂ ਨੂੰ ਅਤੇ ਲੋਕਾਂ ਨੂੰ ਵੀ ਇੰਤਜਾਰ ਹੈ ਉਮੀਦਵਾਰਾਂ ਦੇ ਨਾਂਅ ਐਲਾਨੇ ਜਾਣ ਦਾ ਤਾਂ ਜੋ ਹਰ ਸੀਟ 'ਤੇ ਹਾਰ-ਜਿੱਤ ਦੇ ਸਮੀਕਰਨ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕੇ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+