ਦੁਨੀਆ ਭਰ ’ਚ ਮਾਈਕ੍ਰੋਸਾਫਟ ਦਾ ਸਰਵਰ ਡਾਊਨ, Outlook, Teams ਸਮੇਤ ਕਈ ਐਪਸ ਠੱਪ, ਹਜ਼ਾਰਾਂ ਯੂਜ਼ਰ ਹੋਏ ਪ੍ਰੇਸ਼ਾਨ

ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀਰਵਾਰ ਨੂੰ ਆਈ ਵੱਡੀ ਤਕਨੀਕੀ ਖ਼ਰਾਬੀ ਕਾਰਨ ਆਊਟਲੁੱਕ (Outlook), ਟੀਮਜ਼ (Teams) ਅਤੇ ਹੋਰ ਮਾਈਕ੍ਰੋਸਾਫਟ 365 ਐਪਲੀਕੇਸ਼ਨਾਂ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਠੱਪ ਰਹੀਆਂ।

ਇਸ ਵਿਸ਼ਵਵਿਆਪੀ ਵਿਘਨ ਕਾਰਨ ਹਜ਼ਾਰਾਂ ਵਰਤੋਂਕਾਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇੰਨਾ ਹੀ ਨਹੀਂ, ਇਸ ਦਾ ਸਿੱਧਾ ਅਸਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸੇਵਾਵਾਂ, ਓਪਨਏਆਈ (OpenAI) ਅਤੇ ਐਂਥ੍ਰੋਪਿਕ (Anthropic) ਵੱਲੋਂ ਵਰਤੇ ਜਾਂਦੇ ਕਨੈਕਟਰਾਂ 'ਤੇ ਵੀ ਪਿਆ।

microsoft

ਔਨਲਾਈਨ ਸੇਵਾਵਾਂ 'ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮ 'ਡਾਊਨਡਿਟੈਕਟਰ' ਅਨੁਸਾਰ, ਦੁਪਹਿਰ 1 ਵਜੇ ਦੇ ਕਰੀਬ ਆਊਟਲੁੱਕ ਵਿੱਚ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਦੀ ਗਿਣਤੀ ਸਿਖ਼ਰ 'ਤੇ ਪਹੁੰਚਦਿਆਂ 1,38,058 ਦਰਜ ਕੀਤੀ ਗਈ, ਜੋ ਸ਼ਾਮ ਤੱਕ ਘਟ ਕੇ ਲਗਭਗ 34,490 ਰਹਿ ਗਈ। ਇਸੇ ਤਰ੍ਹਾਂ ਸ਼ਾਮ 5:47 ਵਜੇ ਤੱਕ ਮਾਈਕ੍ਰੋਸਾਫਟ 365 ਸਬੰਧੀ ਸ਼ਿਕਾਇਤਾਂ ਘਟ ਕੇ 13,000 ਦੇ ਕਰੀਬ ਰਹਿ ਗਈਆਂ, ਜਦਕਿ 763 ਵਰਤੋਂਕਾਰਾਂ ਨੇ ਟੀਮਜ਼ ਐਪ ਚਲਾਉਣ ਵਿੱਚ ਮੁਸ਼ਕਲ ਆਉਣ ਦੀ ਰਿਪੋਰਟ ਦਿੱਤੀ।

ਅਚਾਨਕ ਬੰਦ ਹੋਏ ਸਰਵਰਾਂ ਕਰਕੇ ਆਈ ਪ੍ਰੇਸ਼ਾਨੀ

ਮਾਈਕ੍ਰੋਸਾਫਟ ਨੇ ਸਪੱਸ਼ਟ ਕੀਤਾ ਕਿ ਇਹ ਵਿਘਨ ਟਰੈਫ਼ਿਕ ਵਧਣ ਕਾਰਨ ਨਹੀਂ, ਸਗੋਂ ਵਧੇ ਹੋਏ ਲੋਡ ਹੇਠ ਕਈ ਸਰਵਰਾਂ ਦੇ ਅਚਾਨਕ ਬੰਦ ਹੋ ਜਾਣ ਕਾਰਨ ਪੈਦਾ ਹੋਇਆ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਤੌਰ 'ਤੇ 'ਐਕਸਚੇਂਜ ਔਨਲਾਈਨ' (Exchange Online) ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕੰਪਨੀ ਵੱਲੋਂ ਟਰੈਫ਼ਿਕ ਨੂੰ ਬਦਲਵੇਂ ਰੂਟਾਂ 'ਤੇ ਤਬਦੀਲ ਕਰਕੇ ਪ੍ਰਭਾਵਿਤ ਸਰਵਰਾਂ ਨੂੰ ਮੁੜ ਔਨਲਾਈਨ ਲਿਆਉਣ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਵਰਤੋਂਕਾਰਾਂ ਨੂੰ ਹੌਲੀ-ਹੌਲੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।

ਇਸ ਤਕਨੀਕੀ ਖ਼ਰਾਬੀ ਦਾ ਕਾਰੋਬਾਰੀ ਗਤੀਵਿਧੀਆਂ 'ਤੇ ਵੀ ਸਿੱਧਾ ਅਸਰ ਦੇਖਣ ਨੂੰ ਮਿਲਿਆ। ਓਪਨਏਆਈ ਅਤੇ ਐਂਥ੍ਰੋਪਿਕ ਦੋਵਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਮਾਈਕ੍ਰੋਸਾਫਟ ਕਨੈਕਟਰ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਕਈ ਟੂਲ ਸਹੀ ਢੰਗ ਨਾਲ ਕੰਮ ਨਹੀਂ ਕਰ ਸਕੇ। ਦੂਜੇ ਪਾਸੇ, ਇਲੈਕਟ੍ਰਿਕ ਟਰੱਕ ਨਿਰਮਾਤਾ ਕੰਪਨੀ 'ਵਰਕਹਾਰਸ ਗਰੁੱਪ' ਨੂੰ ਇਸ ਵਿਘਨ ਕਾਰਨ 12 ਨਵੰਬਰ ਨੂੰ ਐਲਾਨੇ ਜਾਣ ਵਾਲੇ ਆਪਣੇ ਤੀਜੀ ਤਿਮਾਹੀ ਦੇ ਵਿੱਤੀ ਨਤੀਜੇ ਮੁਲਤਵੀ ਕਰਕੇ 16 ਨਵੰਬਰ 'ਤੇ ਪਾਉਣੇ ਪਏ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਮਾਈਕ੍ਰੋਸਾਫਟ ਦੇ ਐਜ਼ਿਓਰ (Azure) ਕਲਾਊਡ ਪਲੇਟਫਾਰਮ ਵਿੱਚ ਆਈ ਖ਼ਰਾਬੀ ਕਾਰਨ ਦੁਨੀਆ ਭਰ ਦੇ ਕਈ ਉਦਯੋਗ ਪ੍ਰਭਾਵਿਤ ਹੋਏ ਸਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+