ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲੀਆਂ, ਪਟਾਕਾ ਫਟਣ ਨਾਲ ਪਰਿਵਾਰ ਨੇ 14 ਸਾਲਾ ਇਕਲੌਤੇ ਪੁੱਤਰ ਦੀ ਮੌਤ
ਦੀਵਾਲੀ ਮੌਕੇ ਲੋਕ ਆਪਣੀਆਂ ਖੁਸ਼ੀਆਂ ਮਨ ਰਹੇ ਸੀ ਪਰ ਇੱਕ ਪਰਿਵਾਰ ਨੇ ਆਪਣੇ ਘਰ ਦਾ ਚਿਰਾਗ ਗੁਆ ਲਿਆ। ਆਪਣੇ ਪੁੱਤਰ ਦੇ ਵਿਛੋੜੇ ਨੇ ਇਸ ਪਰਿਵਾਰ ਨੂੰ ਡੂੰਘਾ ਸਦਮਾ ਦਿੱਤਾ ਹੈ। ਸਥਾਨਕ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦਾ ਪੋਤਰੇ ਦੀ ਪਟਾਕੇ ਚਲਾਉਂਦੇ ਸਮੇਂ ਮੌਤ ਹੋ ਗਈ।
ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਸਥਿਤ ਨਵੀਂ ਆਬਾਦੀ ਅਕਾਲਗੜ੍ਹ ਵਿੱਚ ਦੀਵਾਲੀ ਮੌਕੇ ਇੱਕ ਵੱਡੇ ਪਟਾਕੇ ਦੀ ਲਪੇਟ ਵਿੱਚ ਆ ਕੇ 14 ਸਾਲਾ ਸਾਕਿਤ ਮਿੱਤਲ (ਗਗਨ) ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਕਾਰਨ ਪਰਿਵਾਰ ਸਮੇਤ ਇਲਾਕੇ ਵਿੱਚ ਸੋਗ ਛਾ ਗਿਆ। ਜਾਣਕਾਰੀ ਮੁਤਾਬਕ, ਸੁਰੇਸ਼ ਕੁਮਾਰ ਮਿੱਤਲ ਦਾ ਪਰਿਵਾਰ ਦੀਵਾਲੀ ਦੀ ਪੂਜਾ ਲਈ ਉਨ੍ਹਾਂ ਦੇ ਵੱਡੇ ਭਰਾ ਰਾਜ ਕੁਮਾਰ ਮਿੱਤਲ ਦੇ ਨਵੇਂ ਘਰ ਗਿਆ ਹੋਇਆ ਸੀ।

ਪਟਾਕੇ 'ਚ ਅਚਾਨਕ ਹੋਏ ਧਮਾਕੇ ਨੇ ਲਈ ਸਾਕਿਤ ਦੀ ਜਾਨ
ਜਸ਼ਨ ਦੌਰਾਨ ਸਾਕਿਤ ਨੇ ਇੱਕ ਵੱਡਾ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਚੱਲਿਆ। ਕੁਝ ਸਮੇਂ ਬਾਅਦ ਜਦੋਂ ਉਹ ਦੂਜਾ ਪਟਾਕਾ ਚਲਾਉਣ ਲੱਗਾ ਤਾਂ ਪਹਿਲਾਂ ਵਾਲਾ ਪਟਾਕਾ ਅਚਾਨਕ ਧਮਾਕੇ ਨਾਲ ਫਟ ਗਿਆ। ਸਾਕਿਤ ਉਸ ਸਮੇਂ ਪਟਾਕੇ ਨੇੜੇ ਝੁਕਿਆ ਹੋਇਆ ਸੀ, ਜਿਸ ਕਾਰਨ ਉਸ ਦੀ ਗਰਦਨ 'ਤੇ ਗੰਭੀਰ ਸੱਟ ਲੱਗ ਗਈ। ਪਰਿਵਾਰਕ ਮੈਂਬਰ ਉਸ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
14 ਸਾਲਾ ਸਾਕਿਤ, ਪ੍ਰਦੀਪ ਮਿੱਤਲ ਦਾ ਇਕਲੌਤਾ ਪੁੱਤਰ ਸੀ। ਰਿਸ਼ਤੇਦਾਰਾਂ, ਵਪਾਰੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦਰਦਨਾਕ ਹਾਦਸੇ ਨੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਗ਼ਮ ਵਿੱਚ ਬਦਲ ਦਿੱਤਾ ਹੈ।


Click it and Unblock the Notifications
