ਵੱਡੀ ਖਬਰ : 8 ਮਹੀਨੇ ਪਹਿਲਾਂ 'ਮੈਡ ਸੰਧੂ' ਦੇ ਕਤਲ ਦਾ ਪੁਲਿਸ ਨੂੰ ਮਿਲਿਆ ਸੀ ਇਨਪੁੱਟ!

ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮੈਡ ਸੰਧੂ ਅਤੇ ਇੱਕ ਹੋਰ ਪੰਜਾਬੀ ਇੰਫਲੂਐਂਸਰ ਕਈ ਮਹੀਨਿਆਂ ਤੋਂ ਗੈਂਗਸਟਰ ਗੋਲਡੀ ਢਿੱਲੋਂ ਦੇ ਨਿਸ਼ਾਨੇ 'ਤੇ ਸਨ। ਇਸ ਦੀ ਜਾਣਕਾਰੀ ਕਰੀਬ 8 ਮਹੀਨੇ ਪਹਿਲਾਂ ਹੀ ਮੁਹਾਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆ ਗਈ ਸੀ।

ਦਰਅਸਲ ਮੁਹਾਲੀ ਪੁਲਿਸ ਨੇ ਕੁੱਝ ਮਹੀਨਿਆਂ ਪਹਿਲਾਂ ਗੋਲਡੀ ਢਿੱਲੋਂ ਨਾਲ ਜੁੜੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸ਼ੂਟਰਾਂ ਨੇ ਦੱਸਿਆ ਸੀ ਕਿ ਪੰਜਾਬ 'ਚ ਦੋ ਇੰਫਲੂਐਂਸਰਾਂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਸੂਤਰਾਂ ਮੁਤਾਬਕ, ਸ਼ੂਟਰਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੈਡ ਸੰਧੂ ਅਤੇ ਦੂਜੇ ਇੰਫਲੂਐਂਸਰ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਦੇ ਇਸ਼ਾਰੇ 'ਤੇ ਤੈਅ ਕੀਤੀ ਗਈ ਸੀ।

mad sandhu update

ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਮੈਡ ਸੰਧੂ ਨੂੰ ਮਾਰੀਆਂ ਗੋਲੀਆਂ

ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲਾਂਕਿ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਢਿੱਲੋਂ ਸਣੇ ਇੱਕ ਦੂਜੇ ਗੈਂਗਸਟਰ ਨੇ ਵੀ ਲਈ ਹੈ। ਉਸ ਦੀ ਇੱਕ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਦੀ ਪੁਲਿਸ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਅਜਿਹੇ 'ਚ ਕਰੀਬ 8 ਮਹੀਨੇ ਪਹਿਲਾਂ ਮੁਹਾਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਇਹ ਇਨਪੁਟ ਹੁਣ ਇਸ ਕਤਲ ਮਾਮਲੇ ਦੀ ਜਾਂਚ 'ਚ ਇੱਕ ਅਹਿਮ ਕੜੀ ਬਣ ਗਿਆ ਹੈ।

ਇਸ ਖ਼ੁਲਾਸੇ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਕਰੀਬ ਅੱਠ ਮਹੀਨੇ ਪਹਿਲਾਂ ਹੀ ਮੈਡ ਸੰਧੂ ਨੂੰ ਨਿਸ਼ਾਨਾ ਬਣਾਏ ਜਾਣ ਦੀ ਜਾਣਕਾਰੀ ਪੁਲਿਸ ਦੇ ਸਾਹਮਣੇ ਆ ਗਈ ਸੀ ਤਾਂ ਫਿਰ ਪੁਲਿਸ ਵੱਲੋਂ ਇਹ ਇਨਪੁੱਟ ਅੱਗੇ ਕਿਉਂ ਨਹੀਂ ਭੇਜਿਆ ਗਿਆ ? ਕਿਉਂ ਇਸ ਬਾਰੇ ਮੈਡ ਸੰਧੂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ? ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਆਖਿਰ ਕੋਈ ਕਦਮ ਕਿਉਂ ਨਹੀਂ ਚੁੱਕੇ ਗਏ ?

ਜੇਕਰ ਪੁਲਿਸ 8 ਮਹੀਨੇ ਪਹਿਲਾਂ ਮਿਲੀ ਉਸ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਸ਼ਾਇਦ ਮੈਡ ਸੰਧੂ ਦੇ ਕਤਲ ਨੂੰ ਰੋਕਿਆ ਜਾ ਸਕਦਾ ਸੀ। ਬਹਿਰਹਾਲ ਪੁਲਿਸ ਪੁਰਾਣੇ ਇਨਪੁਟ ਦੇ ਆਧਾਰ 'ਤੇ ਵੀ ਜਾਂਚ ਨੂੰ ਅੱਗੇ ਵਧਾ ਰਹੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+