ਮੈਡੀਸਨ ਦੇ ਖੇਤਰ 'ਚ ਨੋਬਲ ਪੁਰਸਕਾਰ ਜੇਤੂਆਂ ਦਾ ਹੋਇਆ ਐਲਾਨ, ਇਨ੍ਹਾਂ 3 ਵਿਗਿਆਨੀਆਂ ਨੂੰ ਮਿਲਿਆ ਪੁਰਸਕਾਰ।
ਮੈਡੀਸਨ ਦੇ ਖੇਤਰ ਵਿੱਚ ਸਾਲ 2026 ਦੇ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਇਹ ਪੁਰਸਕਾਰ ਕਾਰਲ ਡੀਸਰੋਥ, ਪੀਟਰ ਹੇਗੇਮੈਨ ਅਤੇ ਜਾਰਜ ਨਾਗਲ ਨੂੰ 'ਲਾਈਟ-ਗੇਟਿਡ ਆਇਨ ਚੈਨਲਾਂ' ਅਤੇ 'ਆਪਟੋਜੈਨੇਟਿਕਸ' ਬਾਰੇ ਉਨ੍ਹਾਂ ਦੀ ਖੋਜ ਲਈ ਦਿੱਤਾ ਗਿਆ।
ਇਸ ਪੁਰਸਕਾਰ ਦਾ ਐਲਾਨ ਸਟਾਕਹੋਮ ਦੇ ਕੈਰੋਲਿੰਸਕਾ ਇੰਸਟੀਚਿਊਟ ਵਿਖੇ ਕੀਤਾ ਗਿਆ, ਜਿਸ ਨਾਲ ਨੋਬਲ ਪੁਰਸਕਾਰ ਹਫ਼ਤੇ ਦੀ ਸ਼ੁਰੂਆਤ ਹੋਈ। ਇਸ ਸਾਲ ਪੁਰਸਕਾਰ ਦੀ ਰਾਸ਼ੀ 12 ਮਿਲੀਅਨ ਸਵੀਡਿਸ਼ ਕਰੋਨਰ (ਲਗਭਗ 1.2 ਮਿਲੀਅਨ ਅਮਰੀਕੀ ਡਾਲਰ) ਹੈ। ਇਸ ਤਕਨਾਲੋਜੀ ਦੀ ਮਦਦ ਨਾਲ, ਵਿਗਿਆਨੀ ਹੁਣ ਰੌਸ਼ਨੀ ਰਾਹੀਂ ਦਿਮਾਗ ਦੇ ਤੰਤੂ ਸੈੱਲਾਂ ਨੂੰ ਚਾਲੂ ਅਤੇ ਬੰਦ ਕਰ ਸਕਦੇ ਹਨ, ਜਿਸ ਨਾਲ ਪਾਰਕਿੰਸਨ'ਸ ਅਤੇ ਡਿਪਰੈਸ਼ਨ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਨਵੇਂ ਰਸਤੇ ਖੁੱਲ੍ਹ ਗਏ ਹਨ।

ਕਾਰਲ ਡੇਇਸੇਰੋਥ, ਪੀਟਰ ਹੇਗੇਮੈਨ ਅਤੇ ਜਾਰਜ ਨਾਗਲ ਨੇ ਲਾਈਟ-ਗੇਟਿਡ ਆਇਨ ਚੈਨਲਜ਼ ਅਤੇ ਆਪਟੋਜੈਨੇਟਿਕਸ ਦੇ ਖੇਤਰ ਵਿੱਚ ਮਹੱਤਵਪੂਰਨ ਖੋਜ ਕੀਤੀ ਹੈ। ਇਹ ਤਿੰਨੇ ਵਿਗਿਆਨੀ ਜਰਮਨੀ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਕੰਮ ਕਰ ਰਹੇ ਹਨ। ਇਹ ਤਿੰਨੇ ਵਿਗਿਆਨੀ ਦਿਮਾਗ ਦੀਆਂ ਵੱਖ-ਵੱਖ ਨਰਵ ਸੈਲਜ਼ ਦੀ ਗਤੀਵਿਧੀ ਨੂੰ ਰੌਸ਼ਨੀ ਦੀ ਮਦਦ ਨਾਲ ਚਾਲੂ ਜਾਂ ਬੰਦ ਕਰਨ ਵਾਲੀ ਤਕਨੀਕ 'ਤੇ ਕੰਮ ਕਰ ਰਹੇ ਸਨ।
ਨੋਬਲ ਕਮੇਟੀ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ X 'ਤੇ ਲਿਖਿਆ ਕਿ ਇਸ ਤਕਨੀਕ ਦੀ ਵਰਤੋਂ ਹੁਣ ਦੁਨੀਆ ਭਰ ਦੀਆਂ ਲੈਬੋਰਟਰੀਆਂ ਵਿੱਚ ਦਿਮਾਗ ਦੇ ਰਹੱਸਾਂ ਨੂੰ ਸਮਝਣ ਲਈ ਕੀਤੀ ਜਾ ਰਹੀ ਹੈ। ਨੋਬਲ ਅਸੈਂਬਲੀ ਮੁਤਾਬਕ, ਕਾਰਲ ਡੇਇਸੇਰੋਥ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਨ। ਉੱਥੇ ਹੀ ਪੀਟਰ ਹੇਗੇਮੈਨ ਬਰਲਿਨ ਦੀ ਹੰਬੋਲਟ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ, ਜਦਕਿ ਜਾਰਜ ਨਾਗਲ ਜਰਮਨੀ ਦੀ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਨ।


Click it and Unblock the Notifications
