PM ਮੋਦੀ ਨੇ ਵੱਡੇ ਉਦਯੋਗਪਤੀਆਂ ਨੂੰ ਪਾਈ ਝਾੜ, ਕਿਹਾ-ਕਾਰਪੋਰੇਟ ਟੈਕਸ ਘਟਾਇਆ, ਫਿਰ ਵੀ ਨਾ ਤਨਖਾਹਾਂ ਵਧੀਆਂ ਨਾ ਨੌਕਰੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਹਾਡੀ ਭੁੱਖ ਇੰਨੀ ਜ਼ਿਆਦਾ ਹੈ ਕਿ ਤੁਹਾਨੂੰ ਕਿੰਨਾ ਵੀ ਖੁਆ ਲਿਆ ਜਾਵੇ, ਤੁਹਾਡਾ ਢਿੱਡ ਨਹੀਂ ਭਰਦਾ।
PM ਮੋਦੀ ਨੇ ਕਿਹਾ ਕਿ ਸਰਕਾਰ ਨੇ ਕਾਰਪੋਰੇਟ ਟੈਕਸ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕਰ ਦਿੱਤਾ ਹੈ ਅਤੇ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਪਰ ਕੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਈਆਂ ਹਨ? ਕੀ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ?

ਉਨ੍ਹਾਂ ਕਿਹਾ ਕਿ ਕੰਪਨੀਆਂ ਦਾ ਰਵੱਈਆ ਅਜਿਹਾ ਹੈ ਕਿ ਉਹ ਸਰਕਾਰ ਨੂੰ ਕਹਿੰਦੀਆਂ ਹਨ, 'ਮੋਦੀ ਜੀ, ਤੁਸੀਂ ਕਰਦੇ ਰਹੋ, ਅਸੀਂ ਤਾਂ ਸਿਰਫ਼ ਦੇਖਦੇ ਰਹਾਂਗੇ।' ਕੀ ਇਸੇ ਤਰ੍ਹਾਂ ਕੰਮ ਚੱਲਦਾ ਰਹੇਗਾ?
ਅਗਲੇ 10 ਸਾਲਾਂ ਵਿੱਚ ਦੇਸ਼ ਲਈ ਕੀ ਕਰਨਾ ਹੈ, ਇਸ ਬਾਰੇ ਸੋਚੋ- PM ਮੋਦੀ
ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਇੱਕ ਸੰਕਲਪ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ 100 ਸਾਲਾਂ ਦੀ ਉਡੀਕ ਕਰਨ ਦੀ ਬਜਾਏ ਇਹ ਸੋਚਣਾ ਚਾਹੀਦਾ ਹੈ ਕਿ ਅਗਲੇ 10 ਸਾਲਾਂ ਵਿੱਚ ਦੇਸ਼ ਦੇ ਵਿਕਾਸ ਲਈ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ।
ਗਲੋਬਲ ਮਾਰਕੀਟ ਦੇ ਮੌਕਿਆਂ ਦਾ ਲਾਭ ਉਠਾਓ
ਪ੍ਰਧਾਨ ਮੰਤਰੀ ਨੇ ਕਾਰੋਬਾਰੀਆਂ ਨੂੰ ਸਿਰਫ਼ ਘਰੇਲੂ ਬਾਜ਼ਾਰ ਤੱਕ ਸੀਮਤ ਨਾ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਦੂਜੇ ਦੇਸ਼ਾਂ ਦੀਆਂ ਲੋੜਾਂ ਅਤੇ ਗਾਹਕਾਂ ਦੀ ਪਸੰਦ ਨੂੰ ਸਮਝ ਕੇ ਉਤਪਾਦ ਤਿਆਰ ਕਰਨੇ ਚਾਹੀਦੇ ਹਨ।
ਸਰਕਾਰ ਕਾਰੋਬਾਰੀਆਂ ਦੇ ਸੁਝਾਵਾਂ 'ਤੇ ਕਰੇਗੀ ਕੰਮ
PM ਮੋਦੀ ਨੇ ਕਿਹਾ ਕਿ ਸਰਕਾਰ 'ਰਿਫਾਰਮ ਐਕਸਪ੍ਰੈੱਸ' ਰਾਹੀਂ ਲਗਾਤਾਰ ਸੁਧਾਰ ਕਰ ਰਹੀ ਹੈ। ਉਨ੍ਹਾਂ ਕਾਰੋਬਾਰੀਆਂ ਨੂੰ ਬਿਨਾਂ ਕਿਸੇ ਝਿਜਕ ਦੇ ਆਪਣੀਆਂ ਸਮੱਸਿਆਵਾਂ ਅਤੇ ਸੁਧਾਰਾਂ ਨਾਲ ਜੁੜੇ ਸੁਝਾਅ ਦੇਣ ਲਈ ਕਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਖੋਜ ਅਤੇ ਨਵੀਨਤਾ (Research and Innovation) 'ਤੇ ਦਿਓ ਧਿਆਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਪਨੀਆਂ ਨੂੰ ਅਜਿਹੇ ਉਤਪਾਦ ਤਿਆਰ ਕਰਨੇ ਚਾਹੀਦੇ ਹਨ, ਜੋ ਗਾਹਕਾਂ ਦੀਆਂ ਲੋੜਾਂ ਮੁਤਾਬਕ ਹੋਣ ਅਤੇ ਵਰਤਣ ਵਿੱਚ ਆਸਾਨ ਹੋਣ। ਇਸ ਲਈ ਬਿਹਤਰ ਖੋਜ ਅਤੇ ਨਵੀਂ ਤਕਨੀਕ ਅਪਣਾਉਣ ਦੀ ਲੋੜ ਹੈ।


Click it and Unblock the Notifications
