ਹਰਮਨਪ੍ਰੀਤ ਕੌਰ ਨੇ ਛੱਡੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਹਰਮਨ ਦੀ ਅਗੁਆਈ 'ਚ ਟੀਮ ਨੇ ਜਿੱਤਿਆ ਸੀ World Cup
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਮੇ ਸਮੇਂ ਤੋਂ ਅਗਵਾਈ ਕਰ ਰਹੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਗਲਵਾਰ ਨੂੰ ਤਿੰਨੋਂ ਫਾਰਮੈਟਾਂ ਵਿੱਚ ਕਪਤਾਨੀ ਦਾ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਆਗੂ ਵਜੋਂ ਆਪਣਾ ਫ਼ਰਜ਼ ਨਿਭਾ ਦਿੱਤਾ ਹੈ।
ਉਨ੍ਹਾਂ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਲਿਖਿਆ, "ਅੱਜ ਮੈਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਰੇ ਫਾਰਮੈਟਾਂ ਤੋਂ ਕਪਤਾਨੀ ਛੱਡ ਰਹੀ ਹਾਂ।" ਇੱਕ ਲੰਮੇ ਬਿਆਨ ਵਿੱਚ ਹਰਮਨਪ੍ਰੀਤ ਨੇ ਕਿਹਾ, "ਇਹ ਇੱਕ ਆਸਾਨ ਫ਼ੈਸਲਾ ਨਹੀਂ ਹੈ। ਇਸ ਵਿੱਚ ਸਾਲਾਂ ਦੀਆਂ ਯਾਦਾਂ, ਭਾਵਨਾਵਾਂ, ਕੁਰਬਾਨੀਆਂ ਅਤੇ ਅਜਿਹੇ ਪਲ ਸ਼ਾਮਲ ਹਨ ਜੋ ਬਾਕੀ ਦੀ ਜ਼ਿੰਦਗੀ ਮੇਰੇ ਨਾਲ ਰਹਿਣਗੇ, ਉਨ੍ਹਾਂ ਕਿਹਾ ਕਿ ਉਹ "ਭਰੇ ਮਨ ਨਾਲ ਪਰ ਪੂਰੇ ਸਕੂਨ ਨਾਲ" ਕਪਤਾਨੀ ਛੱਡ ਰਹੇ ਹਨ।

ਹਰਮਨਪ੍ਰੀਤ ਨੇ ਅੱਗੇ ਲਿਖਿਆ, "ਹੁਣ ਮੈਂ ਖੇਡ ਦੇ ਪਿਆਰ ਲਈ ਦੁਬਾਰਾ ਖੇਡਣ ਲਈ ਤਿਆਰ ਹਾਂ। ਕਪਤਾਨੀ ਖ਼ਤਮ ਹੁੰਦੀ ਹੈ, ਪਰ ਸਫ਼ਰ ਜਾਰੀ ਰਹੇਗਾ।"
ਹਰਮਨਪ੍ਰੀਤ ਦੀ ਅਗਵਾਈ ਹੇਠ ਭਾਰਤ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣਾ ਪਹਿਲਾ ਇੱਕ-ਦਿਨਾ ਵਿਸ਼ਵ ਕੱਪ ਜਿੱਤਿਆ ਸੀ ਅਤੇ ਹਾਲ ਹੀ ਵਿੱਚ ਟੀ-20 ਫਾਰਮੈਟ ਵਿੱਚ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਹਾਸਲ ਕੀਤਾ ਸੀ।
ਹਰਮਨਪ੍ਰੀਤ ਦਾ ਇਹ ਐਲਾਨ ਗੁਹਾਟੀ ਵਿੱਚ ਬੀ.ਸੀ.ਸੀ.ਆਈ. (BCCI) ਦੀ ਇੱਕ ਸਮੀਖਿਆ ਬੈਠਕ ਤੋਂ ਬਾਅਦ ਆਇਆ ਹੈ, ਜੋ ਪਿਛਲੇ ਮਹੀਨਿਆਂ ਵਿੱਚ ਟੀਮ ਦੇ ਪ੍ਰਦਰਸ਼ਨ ਦਾ ਮੁੱਲਾਂਕਣ ਕਰਨ ਲਈ ਸੱਦੀ ਗਈ ਸੀ। ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਹਰਮਨਪ੍ਰੀਤ, ਉਪ-ਕਪਤਾਨ ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜੂਮਦਾਰ ਸ਼ਾਮਲ ਸਨ।


Click it and Unblock the Notifications
