WI ਤੋਂ ਸੀਰੀਜ਼ ਜਿੱਤਣ ਦੇ ਬਾਵਜੂਦ ਭਾਰਤ ਨੂੰ ਲੱਗਿਆ 20% ਜੁਰਮਾਨਾ, ਜਾਣੋ ਪੂਰਾ ਮਾਮਲਾ।

ਸ਼ਨੀਵਾਰ ਨੂੰ ਨਿਊ ਚੰਡੀਗੜ੍ਹ ਵਿੱਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਸਲੋ ਓਵਰ-ਰੇਟ ਲਈ ICC ਨੇ ਦੋਵਾਂ ਟੀਮਾਂ 'ਤੇ ਜੁਰਮਾਨਾ ਲਗਾਇਆ ਹੈ। ਭਾਰਤੀ ਖਿਡਾਰੀਆਂ ਦੀ ਮੈਚ ਫੀਸ ਦਾ 20 ਫੀਸਦੀ, ਜਦਕਿ ਵੈਸਟਇੰਡੀਜ਼ ਦੇ ਖਿਡਾਰੀਆਂ ਦੀ ਮੈਚ ਫੀਸ ਦਾ 10 ਫੀਸਦੀ ਕੱਟਿਆ ਜਾਵੇਗਾ।

ਟਾਈਮ ਅਲਾਊਂਸ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਭਾਰਤ ਨੇ ਨਿਰਧਾਰਤ ਸਮੇਂ ਤੋਂ 4 ਓਵਰ ਘੱਟ ਕਰਵਾਏ, ਜਦਕਿ ਵੈਸਟਇੰਡੀਜ਼ ਦੀ ਟੀਮ 2 ਓਵਰ ਪਿੱਛੇ ਰਹੀ। ICC ਇੰਟਰਨੈਸ਼ਨਲ ਪੈਨਲ ਆਫ ਮੈਚ ਰੈਫਰੀ ਦੇ ਪ੍ਰਕਾਸ਼ ਭੱਟ ਨੇ ਦੋਵਾਂ ਟੀਮਾਂ 'ਤੇ ਜੁਰਮਾਨਾ ਲਗਾਇਆ। ਭਾਰਤ ਅਤੇ ਵੈਸਟਇੰਡੀਜ਼ ਦੇ ਦੋਵਾਂ ਕਪਤਾਨਾਂ ਨੇ ਸਲੋ ਓਵਰ-ਰੇਟ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਅਤੇ ਪ੍ਰਸਤਾਵਿਤ ਸਜ਼ਾ ਨੂੰ ਮੰਨ ਲਿਆ। ਇਸ ਕਰਕੇ ਮਾਮਲੇ ਵਿੱਚ ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।

fine on team

ICC ਦੇ ਨਿਯਮ ਤਹਿਤ ਹੋਈ ਕਾਰਵਾਈ

ICC ਦੇ ਖਿਡਾਰੀਆਂ ਅਤੇ ਸਪੋਰਟ ਸਟਾਫ ਲਈ ਆਚਾਰ ਸੰਹਿਤਾ ਦੇ ਆਰਟੀਕਲ 2.22 ਤਹਿਤ ਨਿਰਧਾਰਤ ਸਮੇਂ ਵਿੱਚ ਓਵਰ ਪੂਰੇ ਨਾ ਕਰਨ 'ਤੇ ਹਰ ਘੱਟ ਓਵਰ ਲਈ ਖਿਡਾਰੀਆਂ ਦੀ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਇਸ ਨਿਯਮ ਦੇ ਤਹਿਤ ਭਾਰਤ ਵੱਲੋਂ 4 ਓਵਰ ਘੱਟ ਕਰਵਾਉਣ ਕਾਰਨ 20 ਫੀਸਦੀ, ਜਦਕਿ ਵੈਸਟਇੰਡੀਜ਼ ਵੱਲੋਂ 2 ਓਵਰ ਘੱਟ ਕਰਵਾਉਣ ਕਾਰਨ 10 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਸਲੋ ਓਵਰ-ਰੇਟ ਦੇ ਚਾਰਜ ਆਨ-ਫੀਲਡ ਅੰਪਾਇਰ ਜੈਰਾਮਨ ਮਦਨਗੋਪਾਲ ਅਤੇ ਸੈਮ ਨੋਗਾਜਸਕੀ ਵੱਲੋਂ ਲਗਾਏ ਗਏ। ਇਸ ਤੋਂ ਇਲਾਵਾ ਥਰਡ ਅੰਪਾਇਰ ਸ਼ਰਾਫੁੱਦੌਲਾ ਇਬਨੇ ਸ਼ਾਹਿਦ ਅਤੇ ਫੋਰਥ ਅੰਪਾਇਰ ਵੀਰੇਂਦਰ ਸ਼ਰਮਾ ਵੀ ਚਾਰਜ ਲਗਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਨ।

ਦੱਸ ਦਈਏ ਕਿ ਨਿਊ ਚੰਡੀਗੜ੍ਹ ਵਿੱਚ ਖੇਡੇ ਗਏ ਤੀਜੇ ਵਨਡੇ ਵਿੱਚ ਵੈਸਟਇੰਡੀਜ਼ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 351 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਨੇ ਕਪਤਾਨ ਸ਼ਾਈ ਹੋਪ ਦੀ ਨਾਬਾਦ 162 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ 48.2 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 352 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਹਾਲਾਂਕਿ, ਭਾਰਤ ਨੇ ਪਹਿਲੇ ਦੋਵੇਂ ਮੈਚ ਜਿੱਤਣ ਕਾਰਨ 3 ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+