6 ਹਜ਼ਾਰ ਕਰੋੜ ਡਰੱਗਜ਼ ਮਾਮਲੇ ’ਚ SIT ਸਾਹਮਣੇ ਪੇਸ਼ ਨਹੀਂ ਹੋਏ ਬਿਕਰਮ ਮਜੀਠੀਆ, 'ਭੋਲਾ' ਨਾਲ ਆਹਮੋ-ਸਾਹਮਣੇ ਹੋਣੀ ਸੀ ਪੁੱਛਗਿੱਛ!

ਪੰਜਾਬ ਦੇ ਬਹੁ-ਚਰਚਿਤ ਕਰੀਬ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅੱਜ SIT ਸਾਹਮਣੇ ਪੇਸ਼ੀ ਸੀ , ਪਰ ਮਜੀਠੀਆ ਪੇਸ਼ ਹੋਣ ਲਈ ਨਹੀਂ ਪੁੱਜੇ ਹਨ। ਸੋਮਵਾਰ ਸਵੇਰੇ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਪਟਿਆਲਾ ਪੁਲਿਸ ਲਾਈਨ ਵਿਖੇ ਐਸ ਆਈ ਟੀ ਕੋਲ ਪੁੱਜੇ।

ਦੱਸ ਦਈਏ ਕਿ ਐਸ ਆਈ ਟੀ ਨੇ ਪੁੱਛਗਿੱਛ ਲਈ ਮਜੀਠੀਆ ਨੂੰ ਸੋਮਵਾਰ, 5 ਅਕਤੂਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਅੱਜ ਬਿਕਰਮ ਮਜੀਠੀਆ ਦੇ ਨਾਲ ਇਸ ਮਾਮਲੇ ਵਿੱਚ ਗਿਰਫ਼ਤਾਰ ਜਗਦੀਸ਼ ਭੋਲਾ ਨੂੰ ਵੀ ਸੰਮਨ ਕੀਤਾ ਗਿਆ ਸੀ। SIT ਵੱਲੋਂ ਮਜੀਠੀਆ ਨੂੰ 11 ਵਜੇ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਸੀ ,ਕਿਆਸ ਲਗਾਏ ਜਾ ਰਹੇ ਸੀ ਕਿ ਅੱਜ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ, ਪਰ ਮਜੀਠੀਆ ਅੱਜ SIT ਸਾਹਮਣੇ ਪੇਸ਼ ਨਹੀਂ ਹੋਏ।

majithia bikram

ਇਹ ਹੈ ਪੂਰਾ ਮਾਮਲਾ -

ਇਹ ਮਾਮਲਾ ਸਾਲ 2013 ਵਿੱਚ ਉਸ ਸਮੇਂ ਸੁਰਖ਼ੀਆਂ ਵਿੱਚ ਆਇਆ ਸੀ, ਜਦੋਂ ਪੰਜਾਬ ਪੁਲਿਸ ਨੇ ਸਾਬਕਾ ਪਹਿਲਵਾਨ ਅਤੇ ਉਸ ਸਮੇਂ ਦੇ ਡੀ.ਐਸ.ਪੀ. ਜਗਦੀਸ਼ ਸਿੰਘ ਭੋਲਾ ਨੂੰ ਡਰੱਗਜ਼ ਰੈਕੇਟ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਉਸ ਦੇ ਘਰੋਂ ਕਰੀਬ 20 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਮਾਮਲੇ ਨਾਲ ਜੁੜੇ ਕਥਿਤ ਡਰੱਗਜ਼ ਅਤੇ ਮਨੀ ਲਾਂਡਰਿੰਗ ਨੈੱਟਵਰਕ ਦੀ ਜਾਂਚ ਸ਼ੁਰੂ ਕੀਤੀ।

ਜਾਂਚ ਵਿੱਚ ਇਸ ਨੈੱਟਵਰਕ ਦਾ ਕਥਿਤ ਕਾਰੋਬਾਰ ਕਰੀਬ 6 ਹਜ਼ਾਰ ਕਰੋੜ ਰੁਪਏ ਦਾ ਦੱਸਿਆ ਗਿਆ। ਸਾਲ 2014 ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਜਗਦੀਸ਼ ਸਿੰਘ ਭੋਲਾ ਨੇ ਕਥਿਤ ਤੌਰ 'ਤੇ ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਉਸ ਸਮੇਂ ਦੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਂ ਡਰੱਗਜ਼ ਰੈਕੇਟ ਨਾਲ ਜੋੜਦੇ ਹੋਏ ਦੋਸ਼ ਲਾਏ ਸਨ। ਪੁਲਿਸ ਦਾ ਵੀ ਕਹਿਣਾ ਸੀ ਕਿ ਮਜੀਠੀਆ ਦੇ ਡਰੱਗ ਤਸਕਰੀ 'ਚ ਸ਼ਾਮਿਲ ਕਈ ਵੱਡੇ ਲੋਕਾਂ ਦੇ ਨਾਲ ਕਰੀਬੀ ਸੰਬੰਧ ਹਨ। ਇਸੀ ਦੇ ਅਧਾਰ 'ਤੇ ਮਜੀਠੀਆ ਦੀ ਇਸ ਪੂਰੇ ਮਾਮਲੇ 'ਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਮਜੀਠੀਆ ਇਸ ਮਾਮਲੇ ਨੂੰ ਲੈ ਕੇ ਜੇਲ਼੍ਹ ਵੀ ਗਏ ਅਤੇ ਫਿਰ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਵੀ ਆਏ ਅਤੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਮਜੀਠੀਆ ਦਾ ਕਹਿਣਾ ਹੈ ਕਿ ਇਹ NDPS ਦਾ ਮਾਮਲਾ ਹੈ ਜਿਸਦੇ ਵਿੱਚ ਪੁਲਿਸ ਨੇ ਉਨ੍ਹਾਂ ਕੋਲ਼ੋਂ ਅੱਜ ਤੱਕ ਕੋਈ ਰਿਕਵਰੀ ਨਹੀਂ ਕੀਤੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+