ਪੈਪਰਾਜ਼ੀ ਨੇ 'ਨੀਤੂ ਕਪੂਰ' ਤੋਂ ਮੰਗਿਆ ਬੈਕ ਪੋਜ਼! ਅੱਗਿਓਂ Madam Kapoor ਦਾ ਜਵਾਬ ਹੋ ਗਿਆ ਸੋਸ਼ਲ 'ਮੀਡੀਆ ਤੇ Viral
ਪੈਪਰਾਜ਼ੀ ਵੱਲੋਂ ਸੈਲੇਬ੍ਰਿਟੀਜ਼ ਦੇ ਬੈਕ ਸ਼ਾਟਸ ਲੈਣ ਨੂੰ ਲੈ ਕੇ ਅੱਜਕਲ ਬਾਲੀਵੁੱਡ ਵਿੱਚ ਚਰਚਾ ਛਿੜੀ ਹੋਈ ਹੈ। ਕਈ ਬਾਲੀਵੁੱਡ ਕਲਾਕਾਰ ਇਸਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਹੁਣ ਨੀਤੂ ਕਪੂਰ ਨੇ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਜਿਸਦਾ ਵੀਡੀਓ ਸੋਸ਼ਲ ਵੀਡੀਓ 'ਤੇ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡੀਓ ਵਿੱਚ ਨੀਤੂ ਕਪੂਰ ਇੱਕ ਥਾਂ ਤੋਂ ਨਿਕਲ ਕੇ ਆਪਣੀ ਕਾਰ ਵੱਲ ਜਾਂਦੀ ਨਜ਼ਰ ਆ ਰਹੀ ਹੈ। ਉੱਥੇ ਮੌਜੂਦ ਪੈਪਰਾਜ਼ੀ ਉਨ੍ਹਾਂ ਦੀਆਂ ਤਸਵੀਰਾਂ ਲੈਣ ਲਈ ਪੋਜ਼ ਦੇਣ ਨੂੰ ਕਹਿੰਦੇ ਹਨ। ਪੈਪਰਾਜ਼ੀ ਦੀ ਗੱਲ ਸੁਣਨ ਤੋਂ ਬਾਅਦ ਨੀਤੂ ਕੈਮਰੇ ਵੱਲ ਪਿੱਠ ਕਰਕੇ ਖੜ੍ਹੇ ਹੋਣ ਦੀ ਬਜਾਏ ਉਨ੍ਹਾਂ ਵੱਲ ਦੇਖਦੀ ਹੈ। ਇਸ ਤੋਂ ਬਾਅਦ ਉਹ ਤੰਜ ਭਰੇ ਅੰਦਾਜ਼ ਵਿੱਚ ਕਹਿੰਦੀ ਹੈ, 'ਤੁਹਾਨੂੰ ਇਹ ਬੜਾ ਚੰਗਾ ਲੱਗਦਾ ਹੈ ਨਾ ?

ਗੁੱਸੇ ਦੀ ਬਜਾਏ ਤੰਜ ਨਾਲ ਦਿੱਤਾ ਜਵਾਬ
ਨੀਤੂ ਕਪੂਰ ਦੇ ਇਸ ਵੀਡੀਓ ਦੀ ਖਾਸ ਗੱਲ ਉਨ੍ਹਾਂ ਦਾ ਜਵਾਬ ਦੇਣ ਦਾ ਅੰਦਾਜ਼ ਹੈ। ਉਨ੍ਹਾਂ ਨੇ ਪੈਪਰਾਜ਼ੀ ਨੂੰ ਡਾਂਟਣ ਜਾਂ ਬਹਿਸ ਕਰਨ ਦੀ ਬਜਾਏ ਇੱਕ ਸਵਾਲ ਰਾਹੀਂ ਆਪਣੀ ਗੱਲ ਰੱਖੀ। ਉਨ੍ਹਾਂ ਦੇ ਸਵਾਲ ਵਿੱਚ ਬੈਕ ਸ਼ਾਟਸ ਨੂੰ ਲੈ ਕੇ ਨਾਰਾਜ਼ਗੀ ਸਾਫ਼ ਨਜ਼ਰ ਆਈ। ਨੀਤੂ ਦੇ ਇਸ ਕਮੈਂਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਸੈਲੇਬ੍ਰਿਟੀਜ਼ ਦੀਆਂ ਤਸਵੀਰਾਂ ਲੈਂਦੇ ਸਮੇਂ ਪੈਪਰਾਜ਼ੀ ਨੂੰ ਉਨ੍ਹਾਂ ਦੀ ਸਹੂਲਤ ਅਤੇ ਪਸੰਦ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਦਰਅਸਲ ਇਸ ਤੋਂ ਪਹਿਲਾਂ ਵੀ ਕਈ ਫੀਮੇਲ ਸਲੇਬਸ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਚੁੱਕਾ ਹੈ , ਇੱਥੋਂ ਤੱਕ ਕਿ ਸਲਮਾਨ ਖਾਨ ਵੀ ਆਪਣੇ ਸ਼ੋਅ ਬਿਗ-ਬੌਸ 20 ਵਿੱਚ ਇਸ ਵਾਰੇ ਗੱਲ ਕਰ ਚੁੱਕੇ ਹਨ। ਜਿਸ ਤੋਂ ਬਾਅਦ ਫਰਾਹ ਖਾਨ ਨੇ ਫੋਟੋਗ੍ਰਾਫਰਜ਼ ਨੂੰ ਸਲਮਾਨ ਖਾਨ ਦੀ ਗੱਲ ਯਾਦ ਦਿਵਾਉਂਦਿਆਂ ਪਿੱਛੇ ਤੋਂ ਤਸਵੀਰਾਂ ਨਾ ਲੈਣ ਦੀ ਗੱਲ ਕਹੀ ਸੀ। ਫਰਾਹ ਦਾ ਕਹਿਣਾ ਸੀ ਕਿ ਜੇਕਰ ਕੋਈ ਸੈਲੇਬ੍ਰਿਟੀ ਇਸ ਤਰ੍ਹਾਂ ਦੀਆਂ ਤਸਵੀਰਾਂ ਨਹੀਂ ਚਾਹੁੰਦਾ ਤਾਂ ਉਸ ਦੀ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ।


Click it and Unblock the Notifications
