PM ਮੋਦੀ ਦੇ ਸਰਕਾਰੀ ਮੁਖੀ ਵਜੋਂ 25 ਸਾਲ ਪੂਰੇ, ਕਿਹਾ- "ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਤੱਕ -ਨਾ ਰੁਕਾਂਗਾ ਨਾ ਥੱਕਾਂਗਾ''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ ਆਪਣੇ ਜਨਤਕ ਜੀਵਨ ਦੇ 25 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਅੱਜ ਵੱਖੋ-ਵੱਖ ਸਮਾਗਮ ਰੱਖੇ ਗਏ ਹਨ ਜਿੱਥੇ ਪਹੁੰਚ ਕੇ ਪ੍ਰਧਾਨਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ''ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਤੱਕ, ਮੈਂ ਨਾ ਰੁਕਾਂਗਾ, ਨਾ ਥੱਕਾਂਗਾ''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸਫ਼ਰ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਨਾਲ ਸ਼ੁਰੂ ਹੋਇਆ ਸੀ। PM ਮੋਦੀ ਨੇ ਇਸ ਮੌਕੇ ਆਪਣੇ x ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ - ਲੋਕਾਂ ਦੀ ਸੇਵਾ ਕਰਦਿਆਂ 25 ਸਾਲ ਪੂਰੇ ਹੋ ਗਏ ਹਨ। 140 ਕਰੋੜ ਭਾਰਤੀਆਂ ਵੱਲੋਂ ਮੇਰੇ 'ਤੇ ਜਤਾਏ ਭਰੋਸੇ ਨੂੰ ਮੈਂ ਨਮਨ ਕਰਦਾ ਹਾਂ। ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਸਮਰਪਣ ਅਤੇ ਵਚਨਬੱਧਤਾ ਨਾਲ ਦੇਸ਼ ਦੀ ਸੇਵਾ ਕਰਨ ਲਈ ਉਤਸੁਕ ਹਾਂ।"

25 ਸਾਲਾਂ ਦੀ ਯਾਤਰਾ ਨੂੰ ਦੱਸਿਆ ਸਿੱਖਿਆ ਦਾ ਸਫ਼ਰ
ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਸਾਲ ਪਿੱਛੇ ਮੁੜ ਕੇ ਦੇਖਣ 'ਤੇ ਲੱਗਦਾ ਹੈ ਕਿ ਜ਼ਿੰਦਗੀ ਦੀ ਹਰ ਘਟਨਾ ਨੇ ਕੁਝ ਨਾ ਕੁਝ ਸਿਖਾਇਆ ਅਤੇ ਨਿਮਰ ਰਹਿਣ ਦੀ ਸਿੱਖਿਆ ਦਿੱਤੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਮਾਤਮਾ ਕੋਲ ਇਹੀ ਮੰਗ ਕੀਤੀ ਹੈ ਕਿ ਸਿੱਖਣ ਦੀ ਇੱਛਾ ਕਦੇ ਘੱਟ ਨਾ ਹੋਵੇ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣਾ ਹੈ। ਟੈਕਨਾਲੋਜੀ, ਖੇਡਾਂ ਅਤੇ ਉਦਯੋਗ ਵਿੱਚ ਭਾਰਤ ਦਾ ਤਿਰੰਗਾ ਲਹਿਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਭਾਰਤ ਦੇ ਪਾਇਲਟਾਂ ਦੀ ਚਰਚਾ ਹੋ ਰਹੀ ਹੈ ਅਤੇ ਉਹ ਦਿਨ ਵੀ ਆਵੇਗਾ ਜਦੋਂ ਦੁਨੀਆ 'ਮੇਡ ਇਨ ਇੰਡੀਆ' ਜਹਾਜ਼ਾਂ ਦੀ ਚਰਚਾ ਕਰੇਗੀ।
ਪੀਐੱਮ ਮੋਦੀ ਨੇ ਕਿਹਾ ਕਿ ਹੁਣ ਆਰਾਮ ਕਰਨ ਦਾ ਸਮਾਂ ਨਹੀਂ ਹੈ, ਸਗੋਂ ਸੋਚ-ਵਿਚਾਰ ਨਾਲ ਅੱਗੇ ਵਧਣ ਅਤੇ ਦੇਸ਼ ਲਈ ਖੁਦ ਨੂੰ ਸਮਰਪਿਤ ਕਰਨ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਕੋਲ ਇਤਿਹਾਸ ਵੱਲੋਂ ਮਿਲਿਆ ਇੱਕ ਬਹੁਤ ਵੱਡਾ ਮੌਕਾ ਹੈ ਅਤੇ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੇਡ ਇਨ ਇੰਡੀਆ ਮੋਬਾਈਲ ਫੋਨਾਂ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਬਿਜਲੀ ਕੱਟਣਾ ਖ਼ਬਰਾਂ ਦੀ ਸੁਰਖੀ ਬਣਦਾ ਸੀ, ਪਰ ਅੱਜ ਦੇਸ਼ ਵਿੱਚ ਸੂਰਜੀ ਊਰਜਾ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਖੇਤੀਬਾੜੀ ਖੇਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਖੇਤੀਬਾੜੀ ਦੇ ਵਿਕਾਸ ਦੀ ਦਰ ਜੇਕਰ ਕਿਸੇ ਦਹਾਕੇ ਵਿੱਚ ਸਭ ਤੋਂ ਵੱਧ ਰਹੀ ਹੈ ਤਾਂ 2015-25 ਦੇ ਦਹਾਕੇ ਵਿੱਚ ਰਹੀ ਹੈ।
PM ਮੋਦੀ ਨੇ ਦੇਸ਼ ਸਾਹਮਣੇ ਵੱਡਾ ਸੰਕਲਪ ਦੁਹਰਾਇਆ। ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣਾ ਅਤੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪੂਰਾ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਪੂਰੇ ਭਰੋਸੇ ਨਾਲ ਨਾਅਰਾ ਲਗਾਇਆ-"ਅਸੀਂ ਕਰਕੇ ਰਹਾਂਗੇ... We Will Do It." ਇਸ ਤੋਂ ਬਾਅਦ ਮੌਜੂਦ ਲੋਕਾਂ ਨੇ ਵੀ ਉਨ੍ਹਾਂ ਨਾਲ ਇਹ ਨਾਅਰਾ ਦੁਹਰਾਇਆ।


Click it and Unblock the Notifications
