'ਕਾਲਾ ਹਿਰਨ’ ਫਿਲਮ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਸਲਮਾਨ ਖਾਨ ਤੋਂ ਮੰਗਿਆ ਜਵਾਬ

ਦਿੱਲੀ ਹਾਈਕੋਰਟ ਨੇ 'ਕਾਲਾ ਹਿਰਨ: ਦ ਬੈਟਲ ਫਾਰ ਲੀਗਲ' ਫਿਲਮ ਦੇ ਨਿਰਮਾਤਾ ਅਮਿਤ ਜਾਨੀ ਦੀ ਪਟੀਸ਼ਨ 'ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੋਂ ਮੰਗਲਵਾਰ ਨੂੰ ਜਵਾਬ ਮੰਗਿਆ ਹੈ। ਫਿਲਮ ਨਿਰਮਾਤਾਵਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਸਲਮਾਨ ਖਾਨ ਵੱਲੋਂ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਲਈ ਦਾਇਰ ਕੀਤੇ ਵੱਖ-ਵੱਖ ਮੁਕੱਦਮਿਆਂ ਦੀ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਇਹ ਫਿਲਮ ਕਥਿਤ ਤੌਰ 'ਤੇ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ। ਸਲਮਾਨ ਖਾਨ ਵੱਲੋਂ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਫਿਲਮ ਨਿਰਮਾਤਾ ਅਮਿਤ ਜਾਨੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਸੇ ਵਿਵਾਦ ਨਾਲ ਸਬੰਧਤ ਇੱਕ ਮਾਮਲਾ ਸਲਮਾਨ ਖਾਨ ਵੱਲੋਂ ਦਾਇਰ ਕੀਤੀ ਗਈ ਪਿਛਲੀ ਪਟੀਸ਼ਨ ਦੇ ਰੂਪ ਵਿੱਚ ਹਾਈਕੋਰਟ ਵਿੱਚ ਪਹਿਲਾਂ ਹੀ ਵਿਚਾਰ ਅਧੀਨ ਹੈ।

salman khan

ਉਨ੍ਹਾਂ ਕਿਹਾ ਕਿ ਦੋਵੇਂ ਮਾਮਲੇ ਇੱਕੋ ਫਿਲਮ, ਇਸ ਦੀ ਪ੍ਰਚਾਰ ਸਮੱਗਰੀ ਅਤੇ ਅਦਾਕਾਰ ਦੇ ਵਿਅਕਤੀਗਤ ਅਧਿਕਾਰਾਂ (Personality Rights) ਦੀ ਕਥਿਤ ਉਲੰਘਣਾ ਨਾਲ ਸਬੰਧਤ ਹਨ। ਇਸ ਲਈ ਇੱਕੋ ਮੁੱਦੇ 'ਤੇ ਦੋ ਵੱਖ-ਵੱਖ ਮੁਕੱਦਮੇ ਚਲਾਉਣਾ ਠੀਕ ਨਹੀਂ ਹੈ। ਇਸ ਦਲੀਲ 'ਤੇ ਅਦਾਲਤ ਨੇ ਸਲਮਾਨ ਖਾਨ ਤੋਂ ਜਵਾਬ ਮੰਗਿਆ ਹੈ।

ਇਹ ਹੈ ਪੂਰਾ ਮਾਮਲਾ ---

ਸਲਮਾਨ ਖਾਨ ਨੇ ਫਿਲਮ ਦੇ ਖ਼ਿਲਾਫ਼ ਆਪਣੇ ਵਿਅਕਤੀਗਤ ਅਧਿਕਾਰਾਂ ਦੀ ਸੁਰੱਖਿਆ ਲਈ ਮੁਕੱਦਮਾ ਦਾਇਰ ਕੀਤਾ ਸੀ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਉਨ੍ਹਾਂ ਦੇ ਨਾਮ, ਚਿਹਰੇ ਜਾਂ ਪਛਾਣ ਦੀ ਵਰਤੋਂ ਨਾ ਕਰੇ। 11 ਦਸੰਬਰ 2025 ਨੂੰ ਅਦਾਲਤ ਨੇ ਸਲਮਾਨ ਖਾਨ ਦੇ ਹੱਕ ਵਿੱਚ ਅੰਤਰਿਮ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸਲਮਾਨ ਨੇ ਅਦਾਲਤ ਵਿੱਚ ਇੱਕ ਹੋਰ ਅਰਜ਼ੀ ਦਾਇਰ ਕਰਦਿਆਂ 'ਕਾਲਾ ਹਿਰਨ' ਨਾਮ ਦੀ ਇਸ ਫਿਲਮ ਦੀ ਰਿਲੀਜ਼ 'ਤੇ ਵੀ ਤੁਰੰਤ ਵੱਖਰੇ ਤੌਰ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

27 ਜੁਲਾਈ ਨੂੰ ਅਦਾਲਤ ਨੇ ਸਲਮਾਨ ਖਾਨ ਦੀ ਸ਼ਿਕਾਇਤ 'ਤੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਫਿਲਮ ਦਾ ਟੀਜ਼ਰ ਅਤੇ ਇਸ ਨਾਲ ਸਬੰਧਤ ਪੋਸਟਾਂ ਹਟਾਉਣ ਦੇ ਹੁਕਮ ਦਿੱਤੇ ਸਨ। ਉੱਧਰ, ਫਿਲਮ ਦੇ ਨਿਰਮਾਤਾ ਦਾ ਤਰਕ ਹੈ ਕਿ ਫਿਲਮ ਹਾਲੇ ਰਿਲੀਜ਼ ਲਈ ਤਿਆਰ ਹੀ ਨਹੀਂ ਹੈ। ਉਨ੍ਹਾਂ ਮੁਤਾਬਕ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ (CBFC) ਤੋਂ ਸਰਟੀਫਿਕੇਟ ਨਹੀਂ ਮਿਲਿਆ ਅਤੇ ਨਾ ਹੀ ਇਸ ਦਾ ਅਧਿਕਾਰਤ ਟ੍ਰੇਲਰ ਜਾਰੀ ਕੀਤਾ ਗਿਆ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+