ਬਹਿਰੀਨ ਵਾਲੀ ਬੀਬੀ ਨਾਲ 'ਵਲਟੋਹਾ' ਦੀ ਆਡੀਓ ਕਲਿੱਪ Viral! ਬਲਤੇਜ਼ ਪੰਨੂ ਨੇ ਪੁੱਛਿਆ -ਕਿਸ ਸੌਦੇ ਦੀ ਗੱਲ ਕਰ ਰਹੇ ਸੀ 'ਵਲਟੋਹਾ' ?
ਬਹਿਰੀਨ ਵਾਲੀ ਮਹਿਲਾ ਦੇ ਮਸਲੇ 'ਤੇ ਇੱਕ ਆਡੀਓ ਕਲਿੱਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਆਡੀਓ ਕਲਿੱਪ ਵਿੱਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਆਵਾਜ਼ ਵਿੱਚ ਇੱਕ ਮਹਿਲਾ ਦੇ ਨਾਲ ਗੱਲਬਾਤ ਹੈ , ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਵਾਜ਼ ਬਹਿਰੀਨ ਵਾਲੀ ਮਹਿਲਾ ਦੀ ਹੀ ਹੈ।
ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਹਮਲਾਵਰ ਹੋ ਗਈ ਹੈ। AAP ਦੇ ਮੀਡੀਆ ਇੰਚਾਰਜ਼ ਬਲਤੇਜ ਪੰਨੂ ਨੇ SGPC ਪ੍ਰਧਾਨ ਅਤੇ ਸੁਖਬੀਰ ਬਾਦਲ ਨੂੰ ਮੁੜ ਨਿਸ਼ਾਨੇ 'ਤੇ ਲਿਆ ਹੈ। ਪੰਨੂ ਨੇ ਇਹ ਆਡੀਓ ਕਲਿੱਪ ਮੀਡੀਆ ਸਾਹਮਣੇ ਰੱਖਦਿਆਂ SGPC ਪ੍ਰਧਾਨ ਨੂੰ ਕਈ ਸਵਾਲ ਪੁੱਛੇ ਹਨ।

ਬਲਤੇਜ਼ ਪੰਨੂ ਨੇ ਪੁੱਛਿਆ ਕਿ ਇਸ ਆਡੀਓ ਕਲਿੱਪ ਵਿੱਚ ਵਿਰਸਾ ਸਿੰਘ ਵਲਟੋਹਾ ਇਸ ਔਰਤ ਨਾਲ ਆਖਿਰ ਕਿਸ ਡੀਲ ਦੀ ਗੱਲ ਕਰ ਰਹੇ ਹਨ। ਪੰਨੂ ਨੇ ਕਿਹਾ ਕਿ ਕਿਸ ਸੌਦੇ ਵਾਰੇ ਇਹ ਚਰਚਾ ਹੋ ਰਹੀ ਹੈ , ਅਤੇ ਵਿਰਸਾ ਸਿੰਘ ਵਲਟੋਹਾ ਨੂੰ ਉਸ ਔਰਤ ਨਾਲ ਸੰਪਰਕ ਕਰਨ ਲਈ ਆਖਿਰ ਕਿਸਨੇ ਕਿਹਾ ? ਪੰਨੂ ਨੇ ਸਵਾਲ ਪੁੱਛਿਆ ਕਿ ਇਸ ਪੂਰੇ ਮਾਮਲੇ 'ਤੇ SGPC ਨੇ ਇੱਕ ਕਮੇਟੀ ਤਾਂ ਬਣਾ ਦਿੱਤੀ ਹੈ , ਪਰ ਉਸ ਕਮੇਟੀ ਵਿੱਚ ਸਾਰੇ ਜੂਨੀਅਰ ਅਧਿਕਾਰੀ ਹਨ , ਜੋ ਕਿ ਆਪਣੇ ਤੋਂ ਉੱਚੇ ਦਰਜ਼ੇ ਦੇ ਆਗੂਆਂ ਤੋਂ ਸਵਾਲ ਪੁੱਛ ਹੀ ਨਹੀਂ ਸਕਦੇ।
ਪੰਨੂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਹ ਕਮੇਟੀ ਸਿਰਫ਼ ਖ਼ਾਨਾਪੂਰਤੀ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਥਾਂ SGPC ਪ੍ਰਧਾਨ ਇਸ ਮਾਮਲੇ 'ਚ CBI ਜਾਂਚ ਦੀ ਮੰਗ ਕਿਉਂ ਕਰ ਰਹੇ ਹਨ।
ਕੀ ਹੈ Viral ਆਡੀਓ ਵਿੱਚ ?
ਦੱਸ ਦਈਏ ਕਿ Viral ਆਡੀਓ 'ਚ ਔਰਤ ਖੁਦ 7 ਮਹੀਨਿਆਂ ਤੋਂ ਪੰਜਾਬ 'ਚ ਰਹਿਣ ਦੀ ਗੱਲ ਕਰ ਰਹੀ ਹੈ, ਅਤੇ ਅੱਗਿਓਂ ਵਿਰਸਾ ਸਿੰਘ ਵਲਟੋਹਾ ਉਸ ਔਰਤ ਨੂੰ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਇਹ ਡਿਸਾਈਡ ਹੋ ਚੁੱਕਾ ਹੈ, ਤੇਰੇ ਕੋਲ ਮੁੰਡਾ ਪਹੁੰਚ ਜਾਊਂਗਾ, ਇਹ ਮੇਰੇ ਵੱਲੋਂ ਨਹੀਂ ਹੈ। ਵਲਟੋਹਾ ਅੱਗੇ ਕਹਿੰਦੇ ਹਨ ਕਿ ਜਿਸਨੂੰ ਕੰਮ ਲਈ ਕਿਹਾ ਗਿਆ ਸੀ ਉਹ ਥੋੜਾ ਬਿਜ਼ੀ ਹੋ ਗਿਆ, ਉਹ ਤੇਰੇ ਕੋਲ ਪਹੁੰਚ ਜਾਊਂਗਾ। ਅੱਗੇ ਬੀਬੀ ਇਸ ਵੀਡੀਓ 'ਚ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਮੈਂ ਤਾਂ ਆਪਣੇ ਘਰ ਜੋਗੀ ਵੀ ਨਹੀਂ ਰਹੀ , ਮੇਰਾ ਪਾਸਪੋਰਟ ਵੀ ਜ਼ਬਤ ਹੋ ਗਿਆ ਹੈ।
ਬਲਤੇਜ਼ ਪੰਨੂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ SGPC ਪ੍ਰਧਾਨ ਧਾਮੀ ਇਸ ਮਾਮਲੇ ਦੀ ਜਾਂਚ ਨਹੀਂ ਚਾਹੁੰਦੇ ਸਗੋਂ ਉਹ ਤਾਂ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨਾ ਚਾਹੁੰਦੇ ਹਨ ਤਾਂ ਹੀ ਉਹ ਕੇਸ ਨੂੰ CBI ਕੋਲ ਟਰਾਂਸਫਰ ਕਰਵਾਉਣ ਦੀ ਮੰਗ ਕਰ ਰਹੇ ਹਨ।


Click it and Unblock the Notifications
