'ਫ੍ਰਾਂਸਿਸ ਹੈਲਜ਼ਨ' ਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ , ਨਿਊਟ੍ਰਿਨੋ ਦੀ ਖੋਜ ਲਈ ਮਿਲਿਆ ਵੱਡਾ ਸਨਮਾਨ

ਅਮਰੀਕਾ ਦੇ ਪ੍ਰਸਿੱਧ ਵਿਗਿਆਨੀ ਫ੍ਰਾਂਸਿਸ ਹੈਲਜ਼ਨ (Francis Halzen) ਨੂੰ ਸਾਲ 2026 ਦੇ ਫਿਜ਼ਿਕਸ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ 'ਚ ਅਹਿਮ ਯੋਗਦਾਨ ਅਤੇ ਪੁਲਾੜ ਤੋਂ ਧਰਤੀ ਤੱਕ ਪਹੁੰਚਣ ਵਾਲੇ ਬੇਹੱਦ ਜ਼ਿਆਦਾ ਊਰਜਾ ਵਾਲੇ ਨਿਊਟ੍ਰੀਨੋ ਕਣਾਂ ਦੀ ਖੋਜ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਹੈ।

ਦਸੰਬਰ 'ਚ ਫ੍ਰਾਂਸਿਸ ਹੈਲਜ਼ਨ ਨੂੰ ਕੀਤਾ ਜਾਵੇਗਾ ਸਨਮਾਨਿਤ
ਦਸੰਬਰ 2026 'ਚ ਸਵੀਡਨ ਦੇ ਸਟਾਕਹੋਮ 'ਚ ਫ੍ਰਾਂਸਿਸ ਹੈਲਜ਼ਨ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਮੈਡਲ, ਡਿਪਲੋਮਾ ਅਤੇ 11.5 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਵੀ ਦਿੱਤੀ ਜਾਵੇਗੀ। ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ, ਜਿਸ ਦਾ ਵਿਚਾਰ ਇਸ ਸਾਲ ਫਿਜ਼ਿਕਸ ਦਾ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਫ੍ਰਾਂਸਿਸ ਹੈਲਜ਼ਨ ਨੇ ਦਿੱਤਾ ਸੀ, ਦੂਰ ਪੁਲਾੜ ਤੋਂ ਆਉਣ ਵਾਲੇ ਨਿਊਟ੍ਰੀਨੋ ਨੂੰ ਟ੍ਰੈਕ ਕਰਦੀ ਹੈ।

francis halzen

ਫ੍ਰਾਂਸਿਸ ਹੈਲਜ਼ਨ ਦੀ ਖੋਜ
ਆਈਸਕਿਊਬ ਵੱਲੋਂ ਲਗਾਤਾਰ ਇਕੱਠੇ ਕੀਤੇ ਜਾਣ ਵਾਲੇ ਨਿਊਟ੍ਰੀਨੋ ਇੰਟਰੈਕਸ਼ਨ ਤੋਂ ਖੋਜਕਰਤਾਵਾਂ ਨੂੰ ਉਨ੍ਹਾਂ ਹਿੰਸਕ ਸਥਿਤੀਆਂ ਬਾਰੇ ਨਵੀਂ ਜਾਣਕਾਰੀ ਮਿਲੇਗੀ, ਜਿਨ੍ਹਾਂ 'ਚ ਹਾਈ-ਐਨਰਜੀ ਨਿਊਟ੍ਰੀਨੋ ਬਣ ਸਕਦੇ ਹਨ। ਇਸ ਨਾਲ ਪਹਿਲਾਂ ਅਣਜਾਣ ਬ੍ਰਹਿਮੰਡੀ ਘਟਨਾਵਾਂ ਦਾ ਵੀ ਪਤਾ ਲੱਗ ਸਕਦਾ ਹੈ।

2026 'ਚ ਫਿਜ਼ਿਕਸ ਦਾ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਫ੍ਰਾਂਸਿਸ ਹੈਲਜ਼ਨ ਨੇ ਮਹਿਸੂਸ ਕੀਤਾ ਕਿ ਸਾਊਥ ਪੋਲ ਦੀ ਬਰਫ਼ ਦੀ ਵਰਤੋਂ ਨਿਊਟ੍ਰੀਨੋ ਕਹੇ ਜਾਣ ਵਾਲੇ ਕਣਾਂ ਨੂੰ ਟ੍ਰੈਕ ਕਰਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਸੋਚ ਅਤੇ ਵਿਗਿਆਨਕ ਅਗਵਾਈ ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ ਲਈ ਬੇਹੱਦ ਅਹਿਮ ਰਹੀ ਹੈ।

ਇਹ ਇਕ ਕਿਊਬਿਕ ਕਿਲੋਮੀਟਰ ਬਰਫ਼ ਦਾ ਹਿੱਸਾ ਹੈ, ਜਿਸ 'ਚ ਲਾਈਟ ਸੈਂਸਰ ਲੱਗੇ ਹੋਏ ਹਨ। ਆਈਸਕਿਊਬ ਦੀ ਵਰਤੋਂ ਕਰਕੇ ਖੋਜਕਰਤਾ ਦੂਰ ਬ੍ਰਹਿਮੰਡ 'ਚ ਬੇਹੱਦ ਜ਼ਿਆਦਾ ਊਰਜਾ ਵਾਲੀਆਂ ਪ੍ਰਕਿਰਿਆਵਾਂ ਤੋਂ ਨਿਕਲਣ ਵਾਲੇ ਨਿਊਟ੍ਰੀਨੋ ਨੂੰ ਪਕੜ ਸਕਦੇ ਹਨ। ਇਸ ਤੋਂ ਪਹਿਲਾਂ ਵਿਗਿਆਨੀ ਬ੍ਰਹਿਮੰਡ ਨੂੰ ਮੁੱਖ ਤੌਰ 'ਤੇ ਦਿਖਾਈ ਦੇਣ ਵਾਲੀ ਰੌਸ਼ਨੀ, ਐਕਸ-ਰੇ ਅਤੇ ਹੋਰ ਕਿਸਮ ਦੀਆਂ ਕਿਰਨਾਂ ਰਾਹੀਂ ਸਮਝਦੇ ਸਨ। ਨਿਊਟ੍ਰਿਨੋ ਨੇ ਬ੍ਰਹਿਮੰਡ ਨੂੰ ਸਮਝਣ ਲਈ ਇੱਕ ਹੋਰ ਮਹੱਤਵਪੂਰਨ ਰਸਤਾ ਖੋਲ੍ਹ ਦਿੱਤਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+