ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਰਾਜਾ 'ਵੜਿੰਗ' ਦਾ ਅਸਤੀਫ਼ਾ, ਕਿਹਾ- ''ਪਾਇਲਟ' ਮੈਨੂੰ ਹਟਾਨਾ ਚਾਹੁੰਦੇ ਸਨ"
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਕਾਂਗਰਸ ਹਾਈਕਮਾਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ । ਹੁਣ ਉਹ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋ ਗਏ ਹਨ। ਦਿੱਲੀ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਭਾਵੁਕ ਵੀ ਨਜ਼ਰ ਆਏ।
ਦੱਸ ਦਈਏ ਕਿ ਅਸਤੀਫ਼ਾ ਸੌੰਪਨ ਤੋਂ ਪਹਿਲਾਂ ਹੀ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਬਾਇਓ ਵਿੱਚ ਸਾਬਕਾ ਪ੍ਰਧਾਨ ਲਿਖ ਦਿੱਤਾ ਸੀ। ਆਪਣਾ ਅਸਤੀਫ਼ਾ ਸੌੰਪਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ, "ਸਾਢੇ ਚਾਰ ਸਾਲ ਮੈਂ ਕੰਮ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਕੁਝ ਸਮਾਂ ਆਰਾਮ ਵੀ ਕਰਨਾ ਚਾਹੀਦਾ ਹੈ।"

ਦੱਸ ਦਈਏ ਕਿ ਪੰਜਾਬ ਵਿੱਚ ਅਗਲੇ ਸਾਲ ਫਰਵਰੀ-ਮਾਰਚ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਾਂਗਰਸ ਵੱਲੋਂ ਸੂਬੇ ਵਿੱਚ ਚੋਣੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਜਦੋਂ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਆਹਮੋ-ਸਾਹਮਣੇ ਆਏ ਤਾਂ ਕਾਂਗਰਸ ਹਾਈਕਮਾਨ ਨੇ ਗੁੱਟਬਾਜ਼ੀ ਦੀਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲਿਆ ਸੀ।
ਰਾਜਾ ਵੜਿੰਗ ਨੇ ਆਪਣੇ ਅਸਤੀਫ਼ੇ ਤੋਂ ਬਾਅਦ ਰਵਨੀਤ ਬਿੱਟੂ ਨੂੰ ਜਵਾਬ ਵੀ ਦਿੱਤਾ ਹੈ। ਰਵਨੀਤ ਬਿੱਟੂ ਵੱਲੋਂ ਕਾਂਗਰਸ ਦੀ ਯੂਜ਼ ਐਂਡ ਥ੍ਰੋ ਦੀ ਸਿਆਸਤ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ "ਮੈਨੂੰ ਆਪਣੇ ਵਰਗਾ ਨਾ ਸਮਝੋ, ਮੈਂ ਮੌਕਾਪ੍ਰਸਤ ਨਹੀਂ ਹਾਂ, ਮੈਂ ਆਪਣੀ ਪਾਰਟੀ ਨਾਲ ਹਮੇਸ਼ਾ ਵਫ਼ਾਦਾਰ ਰਹਾਂਗਾ"।
ਵਿਦੇਸ਼ ਜਾਣ ਦੀ ਵੀ ਚਰਚਾ
ਰਾਜਾ ਵੜਿੰਗ ਦੇ ਹੁਣ ਵਿਦੇਸ਼ ਯਾਤਰਾ ਦੀ ਤਿਆਰੀ ਕਰਨ ਦੀਆਂ ਵੀ ਚਰਚਾਵਾਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਢੇ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਉਹ ਕੁਝ ਸਮਾਂ ਆਰਾਮ ਕਰਨ ਦੇ ਮੂਡ ਵਿੱਚ ਹਨ ਅਤੇ ਇੰਗਲੈਂਡ ਜਾਂ ਅਮਰੀਕਾ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ।


Click it and Unblock the Notifications
