ਕਿਆਰਾ-ਸਿਧਾਰਥ ਦੇ ਘਰ ਆਉਣ ਵਾਲੀ ਹੈ ਨੰਨ੍ਹੀਂ ਖੁਸ਼ੀ, ਦੂਜੀ ਵਾਰ ਬਣਨਗੇ ਮਾਤਾ-ਪਿਤਾ
ਬਾਲੀਵੁੱਡ ਜੋੜੀ ਕਿਆਰਾ ਅਡਵਾਣੀ ਅਤੇ ਸਿਧਾਰਥ ਮਲਹੋਤਰਾ ਦੇ ਘਰ ਮੁੜ ਤੋਂ ਨੰਨ੍ਹੀ ਖੁਸ਼ੀ ਆਉਣ ਵਾਲੀ ਹੈ। ਦੋਵੇਂ ਦੂਜੀ ਵਾਰ ਮਾਤਾ-ਪਿਤਾ ਬਣਨ ਵਾਲੇ ਹਨ। ਦੋਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ।
ਆਪਣੀ ਪੋਸਟ ਵਿੱਚ ਦੋਵਾਂ ਨੇ ਲਿਖਿਆ, "ਇੱਕ ਵਾਰ ਫਿਰ ਸਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਮਿਲਣ ਵਾਲਾ ਹੈ। ਸਾਡੇ ਦਿਲ ਪਿਆਰ ਅਤੇ ਸ਼ੁਕਰਾਨੇ ਨਾਲ ਭਰ ਗਏ ਹਨ।" ਇਸ ਖੁਸ਼ਖਬਰੀ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਫ਼ਿਲਮ ਇੰਡਸਟਰੀ ਦੇ ਸਾਥੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਕਿਆਰਾ ਅਡਵਾਣੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ 7 ਫਰਵਰੀ 2023 ਨੂੰ ਹੋਇਆ ਸੀ। ਦੋਵਾਂ ਨੇ ਰਾਜਸਥਾਨ ਦੇ ਜੈਸਲਮੇਰ ਸਥਿਤ ਸੂਰਿਆਗੜ੍ਹ ਪੈਲੇਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਸੀ। ਦੋਵਾਂ ਦੀ ਪ੍ਰੇਮ ਕਹਾਣੀ ਫ਼ਿਲਮ 'ਸ਼ੇਰਸ਼ਾਹ' ਦੌਰਾਨ ਸੁਰਖੀਆਂ ਵਿੱਚ ਆਈ ਸੀ। ਇਸ ਫ਼ਿਲਮ ਵਿੱਚ ਕਿਆਰਾ ਅਤੇ ਸਿਧਾਰਥ ਨੇ ਇਕੱਠੇ ਕੰਮ ਕੀਤਾ ਸੀ।
ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨਜ਼ਦੀਕੀਆਂ ਵਧੀਆਂ ਅਤੇ ਬਾਅਦ ਵਿੱਚ ਉਨ੍ਹਾਂ ਦਾ ਰਿਸ਼ਤਾ ਵਿਆਹ ਤੱਕ ਪਹੁੰਚਿਆ। ਵਿਆਹ ਤੋਂ ਕਰੀਬ ਦੋ ਸਾਲ ਬਾਅਦ ਕਿਆਰਾ ਅਤੇ ਸਿਧਾਰਥ ਪਹਿਲੀ ਵਾਰ ਮਾਤਾ-ਪਿਤਾ ਬਣੇ ਸਨ। ਜੁਲਾਈ 2025 ਵਿੱਚ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਧੀ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। ਕਪਲ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਬਾਅਦ ਵਿੱਚ ਦੋਵਾਂ ਨੇ ਆਪਣੀ ਧੀ ਦਾ ਨਾਮ ਸਰਾਇਆਹ ਮਲਹੋਤਰਾ ਰੱਖਿਆ।
ਹੁਣ ਦੂਜੀ ਵਾਰ ਮਾਤਾ-ਪਿਤਾ ਬਣਨ ਦੀ ਖੁਸ਼ਖਬਰੀ ਨਾਲ ਕਿਆਰਾ ਅਤੇ ਸਿਧਾਰਥ ਦੇ ਪਰਿਵਾਰ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਦਾ ਮਾਹੌਲ ਹੈ।


Click it and Unblock the Notifications
