ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ, ਘਰ ’ਚ ਆਇਆ ਕਾਰਡਿਅਕ ਅਰੇਸਟ; 3 ਵਾਰ ਜਿੱਤਿਆ ਸੀ ਨੈਸ਼ਨਲ ਐਵਾਰਡ

ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਗੋਆ ਸਥਿਤ ਆਪਣੇ ਘਰ ਵਿੱਚ ਕਾਰਡਿਅਕ ਅਰੇਸਟ ਹੋਇਆ ਸੀ। ਉਨ੍ਹਾਂ ਨੂੰ ਕਰੀਬ 45 ਮਿੰਟ ਤੱਕ CPR ਦਿੱਤੀ ਗਈ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਉਨ੍ਹਾਂ ਦੇ ਦੋਸਤ ਦੇ ਮੁਤਾਬਕ ਦੇਰ ਰਾਤ ਨਾਂਅ ਪਾਟੇਕਰ ਨੇ ਕਰੀਬ 2:30 ਵਜੇ ਦੋਸਤ ਨੂੰ ਮੈਸੇਜ ਕਰਕੇ ਤਬੀਅਤ ਠੀਕ ਨਾ ਹੋਣ ਬਾਰੇ ਦੱਸਿਆ ਸੀ। ਦੇਰ ਰਾਤ ਹੋਣ ਕਾਰਨ ਦੋਸਤ ਨੇ ਉਸ ਸਮੇਂ ਨਾਨਾ ਦਾ ਮੈਸੇਜ ਨਹੀਂ ਦੇਖਿਆ ਪਰ ਜਦੋਂ ਦੋਸਤ ਨੇ ਮੈਸੇਜ ਚੈੱਕ ਕੀਤਾ ਤਾਂ ਉਹ ਕਰੀਬ 4 ਵਜੇ ਨਾਨਾ ਦੇ ਘਰ ਪਹੁੰਚਿਆ। ਉਸ ਸਮੇਂ ਨਾਨਾ ਪਾਟੇਕਰ ਨੂੰ ਕਾਫ਼ੀ ਪਸੀਨਾ ਆ ਰਿਹਾ ਸੀ ਅਤੇ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਸੀ। ਕੁਝ ਸਮੇਂ ਬਾਅਦ ਉਹ ਬੇਹੋਸ਼ ਹੋਣ ਲੱਗੇ।

nana patekar

ਇਸ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ। ਐਮਰਜੈਂਸੀ ਟੀਮ ਜਦੋਂ ਘਰ ਪਹੁੰਚੀ ਤਾਂ ਨਾਨਾ ਪਾਟੇਕਰ ਪੂਰੀ ਤਰ੍ਹਾਂ ਨਾਨ-ਰਿਸਪਾਂਸਿਵ ਸਨ। ਟੀਮ ਨੇ ਤੁਰੰਤ ਕਾਰਡਿਅਕ ਮਸਾਜ ਸ਼ੁਰੂ ਕੀਤੀ। ਉਨ੍ਹਾਂ ਨੂੰ ਸਵੇਰੇ ਕਰੀਬ 4:20 ਤੋਂ 4:30 ਵਜੇ ਦੇ ਵਿਚਕਾਰ ਮਣੀਪਾਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਜਿੱਤੇ 3 ਨੈਸ਼ਨਲ ਐਵਾਰਡ

ਨਾਨਾ ਪਾਟੇਕਰ ਨੇ ਆਪਣੇ ਲੰਬੇ ਫਿਲਮੀ ਕਰੀਅਰ ਦੌਰਾਨ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਸਾਲ 1989 ਵਿੱਚ ਰਿਲੀਜ਼ ਹੋਈ ਫਿਲਮ 'ਪਰਿੰਦਾ' ਵਿੱਚ ਉਨ੍ਹਾਂ ਨੇ 'ਅੰਨਾ' ਦਾ ਜੋ ਕਿਰਦਾਰ ਨਿਭਾਇਆ ਸੀ ਉਸ ਭੂਮਿਕਾ ਲਈ ਉਨ੍ਹਾਂ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਨੈਸ਼ਨਲ ਫਿਲਮ ਐਵਾਰਡ ਮਿਲਿਆ।

ਇਸ ਤੋਂ ਬਾਅਦ 1994 ਵਿੱਚ ਆਈ ਫਿਲਮ 'ਕ੍ਰਾਂਤੀਵੀਰ' ਲਈ ਉਨ੍ਹਾਂ ਨੂੰ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਮਿਲਿਆ। ਸਾਲ 1996 ਦੀ ਫਿਲਮ 'ਅਗਨੀਸਾਕਸ਼ੀ' ਲਈ ਵੀ ਉਨ੍ਹਾਂ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਨੈਸ਼ਨਲ ਫਿਲਮ ਐਵਾਰਡ ਦਿੱਤਾ ਗਿਆ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਾਲ 2013 ਵਿੱਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪਣੇ ਲੰਬੇ ਫਿਲਮੀ ਸਫ਼ਰ ਦੌਰਾਨ ਨਾਨਾ ਪਾਟੇਕਰ ਨੇ ਹਿੰਦੀ ਦੇ ਨਾਲ-ਨਾਲ ਮਰਾਠੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।

PM ਮੋਦੀ ਨੇ ਕਿਹਾ- ਕਈ ਪੀੜ੍ਹੀਆਂ ਤੱਕ ਯਾਦ ਕੀਤੇ ਜਾਣਗੇ

ਨਾਨਾ ਪਾਟੇਕਰ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਘੱਟ ਅਦਾਕਾਰ ਅਜਿਹੇ ਸਨ ਜਿਨ੍ਹਾਂ ਵਿੱਚ ਨਾਨਾ ਪਾਟੇਕਰ ਵਰਗੀ ਡੂੰਘਾਈ, ਵੱਖਰੀ ਪਛਾਣ ਅਤੇ ਖਾਸ ਮੌਜੂਦਗੀ ਸੀ। PM ਮੋਦੀ ਨੇ ਕਿਹਾ ਕਿ ਨਾਨਾ ਪਾਟੇਕਰ ਨੇ ਆਪਣੇ ਹਰ ਕਿਰਦਾਰ ਵਿੱਚ ਸ਼ਾਨਦਾਰ ਵਿਭਿੰਨਤਾ ਅਤੇ ਰਚਨਾਤਮਕਤਾ ਦਿਖਾਈ। ਉਨ੍ਹਾਂ ਵੱਲੋਂ ਨਿਭਾਏ ਗਏ ਕਈ ਕਿਰਦਾਰ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਯਾਦ ਕੀਤੇ ਜਾਣਗੇ।

ਅਕਸ਼ੈ ਕੁਮਾਰ ਨੇ ਵੀ ਜਤਾਇਆ ਦੁੱਖ

ਅਦਾਕਾਰ ਅਕਸ਼ੈ ਕੁਮਾਰ ਨੇ ਨਾਨਾ ਪਾਟੇਕਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਨਾਨਾ ਜੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਹ ਬਹੁਤ ਦੁਖੀ ਹਨ। ਅਕਸ਼ੈ ਕੁਮਾਰ ਨੇ ਕਿਹਾ ਕਿ ਨਾਨਾ ਪਾਟੇਕਰ ਉਨ੍ਹਾਂ ਚੁਣਿੰਦਾ ਕਲਾਕਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਦੇਖਣ ਲਈ ਦਰਸ਼ਕਾਂ ਨੂੰ ਬਹੁਤ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਨਾਨਾ ਪਾਟੇਕਰ ਨਾਲ 'ਵੈਲਕਮ' ਅਤੇ ਹਾਲ ਹੀ ਵਿੱਚ 'ਹਾਊਸਫੁੱਲ 5' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਅਕਸ਼ੈ ਕੁਮਾਰ ਨੇ ਕਿਹਾ ਕਿ ਦੋਵਾਂ ਫਿਲਮਾਂ ਦੌਰਾਨ ਨਾਨਾ ਪਾਟੇਕਰ ਨਾਲ ਸੈੱਟ 'ਤੇ ਜੁੜੀਆਂ ਬਹੁਤ ਸਾਰੀਆਂ ਯਾਦਾਂ ਹਨ, ਜਿਨ੍ਹਾਂ ਨੂੰ ਉਹ ਹਮੇਸ਼ਾ ਆਪਣੇ ਦਿਲ ਦੇ ਕਰੀਬ ਰੱਖਣਗੇ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+