‘ਪ੍ਰਹਾਰ’ ਲਈ ਆਰਮੀ ਟ੍ਰੇਨਿੰਗ, 'ਕਾਰਗਿਲ' ਦਾ ਬਣੇ ਹਿੱਸਾ, 'ਪਰਿੰਦਾ' ਦੀ ਸ਼ੂਟਿੰਗ ਸਮੇਂ ਝੁਲਸੇ- ਪੜ੍ਹੋ 'ਨਾਨਾ' ਦੇ ਅਣਸੁਣੇ ਕਿੱਸੇ

ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਨੂੰ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਗੋਆ ਦੇ ਡੋਨਾ ਪਾਉਲਾ ਸਥਿਤ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਨੂੰ ਕਾਰਡਿਅਕ ਅਰੇਸਟ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਨਾਨਾ ਪਾਟੇਕਰ ਦਾ ਜਨਮ 1 ਜਨਵਰੀ 1951 ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮੁਰੁਦ-ਜੰਜੀਰਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂਅ ਵਿਸ਼ਵਨਾਥ ਗਜਾਨਨ ਪਾਟੇਕਰ ਸੀ। ਕਿੰਨੀਆਂ ਹੀ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਨਾਨਾ ਬੇਹੱਦ ਸਾਦਗੀ ਭਰੀ ਜ਼ਿੰਦਗੀ ਜਿਓੰਦੇ ਸਨ। ਕਈ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ।

nana patekar

ਪਰਿੰਦਾ ਫ਼ਿਲਮ ਦੀ ਸ਼ੂਟਿੰਗ ਸਮੇਂ ਸੜ ਗਏ ਸੀ ਨਾਨਾ

ਨਾਨਾ ਨੇ ਇੰਡਸਟ੍ਰੀ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ, ਇਸਦੇ ਵਿੱਚ ਕੋਈ ਸ਼ੱਕ ਨਹੀਂ। ਕਿਰਦਾਰ ਨਿਭਾਉਂਦੇ ਸਮੇ ਨਾਨਾ ਇੰਨੇ ਜ਼ਿਆਦਾ ਉਸਦੇ ਅੰਦਰ ਵੜ ਜਾਂਦੇ ਸੀ ਕਿ ਉਹ ਆਪਣਾ ਆਪ ਵੀ ਭੁੱਲ ਜਾਂਦੇ ਸੀ। ਫ਼ਿਲਮ ਪਰਿੰਦਾ ਦੀ ਸ਼ੂਟਿੰਗ ਸਮੇਂ ਦਾ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਦਰਅਸਲ ਪਰਿੰਦਾ' ਦੇ ਕਲਾਈਮੈਕਸ ਸੀਨ ਦੌਰਾਨ ਨਾਨਾ ਪਾਟੇਕਰ ਸੜ ਗਏ ਸੀ। ਇਸ ਸੀਨ ਵਿੱਚ ਨਾਨਾ ਨੂੰ ਅੱਗ ਵਿੱਚ ਸੜਦੇ ਹੋਏ ਦਿਖਾਇਆ ਗਿਆ ਸੀ।

ਉਸ ਸਮੇਂ ਫਿਲਮਾਂ ਵਿੱਚ ਅੱਜ ਵਾਂਗ ਆਰਟੀਫਿਸ਼ੀਅਲ ਫਾਇਰ ਦੀ ਤਕਨੀਕ ਉਪਲਬਧ ਨਹੀਂ ਸੀ, ਇਸ ਲਈ ਸੈੱਟ 'ਤੇ ਅਸਲੀ ਅੱਗ ਦੀ ਵਰਤੋਂ ਕੀਤੀ ਜਾਂਦੀ ਸੀ। ਫਿਲਮ ਦੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੇ ਨਾਨਾ ਨੂੰ ਸੇਫਟੀ ਗਾਰਡ ਪਹਿਨਣ ਲਈ ਕਿਹਾ ਸੀ ਪਰ ਨਾਨਾ ਪਾਟੇਕਰ ਨੇ ਇਸਦੇ ਲਈ ਮਨ੍ਹਾ ਕਰ ਦਿੱਤਾ ਸੀ। ਨਾਨਾ ਨੇ ਕਿਹਾ ਕਿ ਜੇਕਰ ਉਹ ਸੇਫਟੀ ਗਾਰਡ ਪਹਿਨਣਗੇ ਤਾਂ ਅਦਾਕਾਰੀ ਕੁਦਰਤੀ ਨਹੀਂ ਲੱਗੇਗੀ।

ਜਦੋਂ ਸੀਨ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਅੱਗ ਦੀਆਂ ਲਪਟਾਂ ਨਾਨਾ ਦੇ ਸਰੀਰ ਤੱਕ ਪਹੁੰਚ ਗਈਆਂ। ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀ ਚਮੜੀ ਬੁਰੀ ਤਰ੍ਹਾਂ ਝੁਲਸ ਗਈ। ਮਾਮਲਾ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਨਾਨਾ ਕਰੀਬ ਇੱਕ ਸਾਲ ਤੱਕ ਫਿਲਮਾਂ ਤੋਂ ਦੂਰ ਰਹੇ।
ਬਚਪਨ ਤੋਂ ਹੀ ਆਰਮੀ ਵਿੱਚ ਜਾਣਾ ਚਾਹੁੰਦੇ ਸਨ

ਕਰਗਿਲ਼ ਜੰਗ ਨਾਲ ਵੀ ਨਾਨਾ ਪਾਟੇਕਰ ਦੀ ਕਹਾਣੀ ਜੁੜੀ ਹੈ। ਦਰਅਸਲ ਬਚਪਨ ਤੋਂ ਹੀ ਨਾਨਾ ਪਾਟੇਕਰ ਭਾਰਤੀ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ। ਸਾਲ 1991 ਵਿੱਚ ਆਈ ਫਿਲਮ 'ਪ੍ਰਹਾਰ' ਲਈ ਨਾਨਾ ਨੇ ਕਰੀਬ ਤਿੰਨ ਸਾਲ ਤੱਕ ਆਰਮੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਕੈਪਟਨ ਦੀ ਆਨਰੇਰੀ ਰੈਂਕ ਵੀ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ 1999 ਵਿੱਚ ਪਾਕਿਸਤਾਨ ਨਾਲ ਕਾਰਗਿਲ ਜੰਗ ਦੌਰਾਨ ਨਾਨਾ ਪਾਟੇਕਰ ਨੇ ਭਾਰਤੀ ਫੌਜ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

ਉਸ ਦੌਰਾਨ ਨਾਨਾ ਪਾਟੇਕਰ ਨੇ ਉਸ ਸਮੇਂ ਦੇ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨਾਲ ਸੰਪਰਕ ਕੀਤਾ। ਜਾਰਜ ਫਰਨਾਂਡਿਸ ਪਹਿਲਾਂ ਤੋਂ ਹੀ ਨਾਨਾ ਪਾਟੇਕਰ ਨੂੰ ਜਾਣਦੇ ਸਨ। ਸ਼ੁਰੂ ਵਿੱਚ ਉਨ੍ਹਾਂ ਨੇ ਵੀ ਇਨਕਾਰ ਕੀਤਾ, ਪਰ ਜਦੋਂ ਨਾਨਾ ਨੇ ਉਨ੍ਹਾਂ ਨੂੰ ਆਪਣੇ ਆਰਮੀ ਬੈਕਗ੍ਰਾਊਂਡ ਅਤੇ ਟ੍ਰੇਨਿੰਗ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਮਨਜ਼ੂਰੀ ਮਿਲ ਗਈ।

ਨਾਨਾ ਕਰੀਬ ਦੋ ਮਹੀਨੇ ਕਾਰਗਿਲ ਵਿੱਚ ਫੌਜ ਨਾਲ ਰਹੇ। ਉੱਥੇ ਉਹ ਕੁਇੱਕ ਰਿਐਕਸ਼ਨ ਟੀਮ (QRT) ਦਾ ਹਿੱਸਾ ਸਨ। ਇਸ ਟੀਮ ਵਿੱਚ ਅਜਿਹੇ ਜਵਾਨ ਸ਼ਾਮਲ ਹੁੰਦੇ ਹਨ ਜੋ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਕਾਰਵਾਈ ਕਰਨ ਲਈ ਤਿਆਰ ਰਹਿੰਦੇ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+