ਸੋਨੀਆ ਗਾਂਧੀ ਦੀ ਕਿਤਾਬ -‘Belonging: A Journey of Love' ਲਾਂਚ, ਆਪਣੀ ਜ਼ਿੰਦਗੀ ਬਾਰੇ ਸੋਨੀਆ ਨੇ ਕੀਤੇ ਕਿਤਾਬ 'ਚ ਕਈ ਖ਼ੁਲਾਸੇ

ਸੋਨੀਆ ਗਾਂਧੀ ਦੀ ਕਿਤਾਬ 'Belonging: A Journey of Love' ਅੱਜ ਲਾਂਚ ਹੋ ਗਈ ਹੈ। ਬਿਨਾਂ ਕਿਸੇ ਲਾਂਚ ਸਮਾਗਮ ਦੇ ਇਹ ਕਿਤਾਬ ਸਿੱਧੇ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਹੋ ਗਈ ਹੈ। ਸੋਨੀਆ ਨੇ ਇਸ ਯਾਦਾਂ ਭਰੀ ਕਿਤਾਬ ਵਾਰੇ ਕਿਹਾ ਹੈ ਕਿ ਇਹ ਕੋਈ ਸਿਆਸੀ ਕਿਤਾਬ ਨਹੀਂ ਹੈ।

ਸੋਨੀਆ ਗਾਂਧੀ ਨੇ ਇਹ ਕਿਤਾਬ ਆਪਣੇ ਪੁੱਤਰ ਰਾਹੁਲ, ਧੀ ਪ੍ਰਿਯੰਕਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਯਾਨੀ ਆਪਣੇ ਪੋਤੇ-ਪੋਤੀਆਂ ਨੂੰ ਸਮਰਪਿਤ ਕੀਤੀ ਹੈ। ਕਿਤਾਬ ਦੇ ਸ਼ੁਰੂਆਤੀ ਪੰਨੇ 'ਤੇ ਲਿਖਿਆ ਹੈ, "ਮੇਰੇ ਪੁੱਤਰ ਰਾਹੁਲ, ਮੇਰੀ ਧੀ ਪ੍ਰਿਯੰਕਾ ਅਤੇ ਮੇਰੇ ਪੋਤੇ-ਪੋਤੀਆਂ ਰੈਹਾਨ ਅਤੇ ਮਿਰਾਇਆ ਦੇ ਨਾਮ।" ਕਿਤਾਬ ਦੇ ਇੱਕ ਪੰਨੇ 'ਤੇ ਰਿਗਵੇਦ ਦੀਆਂ ਰਿਚਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

sonia gandhi

ਸੋਨੀਆ ਨੇ ਕਿਹਾ ਸੀ - ਕੁੱਝ ਤਮਾਸ਼ਾ ਤਾਂ ਜ਼ਰੂਰ ਹੋਵੇਗਾ

ਸੋਨੀਆ ਨੇ 24 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਸੀ, "ਜਦੋਂ ਮੇਰੀ ਕਿਤਾਬ ਆਵੇਗੀ ਤਾਂ ਕੁਝ ਨਾ ਕੁਝ ਤਮਾਸ਼ਾ ਜ਼ਰੂਰ ਹੋਵੇਗਾ। ਦਹਾਕਿਆਂ ਤੋਂ ਲੋਕ ਮੇਰੀ ਕਹਾਣੀ ਦੱਸ ਰਹੇ ਹਨ, ਹੁਣ ਮੇਰੀ ਵਾਰੀ ਹੈ ਆਪਣੀ ਕਹਾਣੀ ਦੱਸਣ ਦੀ।" ਹਾਰਪਰ ਕੌਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਗਾਂਧੀ ਪਰਿਵਾਰ ਨਾਲ ਵਾਪਰੀਆਂ ਵੱਡੀਆਂ ਦੁਖਦਾਈ ਘਟਨਾਵਾਂ ਅਤੇ ਸਾਲ 2004 ਦੇ ਸਿਆਸੀ ਘਟਨਾਕ੍ਰਮ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਕਿਤਾਬ ਦੇ ਇੱਕ ਪੰਨੇ 'ਤੇ ਰਿਗਵੇਦ ਦੀਆਂ ਰਿਚਾਵਾਂ ਸ਼ਾਮਲ ਹਨ। ਇਨ੍ਹਾਂ ਦਾ ਅਰਥ ਹੈ, "ਮਿਲ ਕੇ ਚੱਲੋ, ਮਿਲ ਕੇ ਬੋਲੋ ਅਤੇ ਤੁਹਾਡੇ ਵਿਚਾਰ ਇੱਕ ਹੋਣ। ਤੁਹਾਡਾ ਉਦੇਸ਼ ਇੱਕ ਹੋਵੇ ਅਤੇ ਤੁਹਾਡੇ ਦਿਲਾਂ ਵਿੱਚ ਆਪਸੀ ਸਦਭਾਵਨਾ ਹੋਵੇ। ਤੁਹਾਡੇ ਵਿਚਾਰ ਇੱਕਜੁੱਟ ਹੋਣ, ਤਾਂ ਜੋ ਤੁਸੀਂ ਸਾਰੇ ਮਿਲ ਕੇ ਏਕਤਾ ਅਤੇ ਸੰਪੂਰਨਤਾ ਨਾਲ ਜੀਵਨ ਬਤੀਤ ਕਰ ਸਕੋ।"

2004 ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਪ੍ਰਧਾਨ ਮੰਤਰੀ ਨਹੀਂ ਬਣਨਾ

ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸਾਲ 2004 ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਬਣਨਗੇ। ਰਾਹੁਲ ਅਤੇ ਪ੍ਰਿਯੰਕਾ ਵੀ ਉਨ੍ਹਾਂ ਨੂੰ ਇਸ ਅਹੁਦੇ 'ਤੇ ਨਹੀਂ ਦੇਖਣਾ ਚਾਹੁੰਦੇ ਸਨ। ਦੋਵਾਂ ਦੇ ਮਨ ਵਿੱਚ ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦੀਆਂ ਯਾਦਾਂ ਸਨ। ਉਨ੍ਹਾਂ ਨੂੰ ਡਰ ਸੀ ਕਿ ਪ੍ਰਧਾਨ ਮੰਤਰੀ ਬਣਨ ਨਾਲ ਸੋਨੀਆ ਦੀ ਜਾਨ ਨੂੰ ਖਤਰਾ ਵਧ ਸਕਦਾ ਹੈ।

ਕੈਂਬਰਿਜ ਵਿੱਚ ਰਾਜੀਵ ਨਾਲ ਪਹਿਲੀ ਮੁਲਾਕਾਤ, ਪਹਿਲੀ ਨਜ਼ਰ ਵਿੱਚ ਹੋਇਆ ਪਿਆਰ

ਸੋਨੀਆ ਗਾਂਧੀ 19 ਸਾਲ ਦੀ ਉਮਰ ਵਿੱਚ ਅੰਗਰੇਜ਼ੀ ਸਿੱਖਣ ਲਈ ਇਟਲੀ ਤੋਂ ਕੈਂਬਰਿਜ ਪਹੁੰਚੀ ਸੀ। ਉੱਥੇ ਇੱਕ ਗ੍ਰੀਕ ਰੈਸਟੋਰੈਂਟ ਵਿੱਚ ਉਨ੍ਹਾਂ ਦੀ ਨਜ਼ਰ ਰਾਜੀਵ ਗਾਂਧੀ 'ਤੇ ਪਈ। ਜਨਵਰੀ ਦੇ ਇੱਕ ਦਿਨ ਉਨ੍ਹਾਂ ਦੇ ਦੋਸਤ ਕ੍ਰਿਸਚੀਅਨ ਵਾਨ ਸਟਿਗਲਿਟਜ਼ ਨੇ ਦੋਵਾਂ ਦੀ ਮੁਲਾਕਾਤ ਕਰਵਾਈ। ਸੋਨੀਆ ਮੁਤਾਬਕ, ਪਹਿਲੀ ਮੁਲਾਕਾਤ ਵਿੱਚ ਹੀ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ।

ਰਾਜੀਵ ਗਾਂਧੀ ਦਿੱਲੀ ਤੋਂ ਕੈਂਬਰਿਜ ਦੇ ਟ੍ਰਿਨਿਟੀ ਕਾਲਜ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਆਏ ਸਨ। ਹੌਲੀ-ਹੌਲੀ ਦੋਵਾਂ ਦੀਆਂ ਮੁਲਾਕਾਤਾਂ ਵਧਣ ਲੱਗੀਆਂ। ਇਕੱਠੇ ਘੁੰਮਣਾ, ਦੋਸਤਾਂ ਨਾਲ ਪਾਰਟੀਆਂ ਵਿੱਚ ਜਾਣਾ ਅਤੇ ਛੁੱਟੀਆਂ ਬਿਤਾਉਣਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਕਿਤਾਬ ਵਿੱਚ ਜ਼ਿਕਰ ਹੈ ਕਿ ਰਾਜੀਵ ਪਹਿਲੀ ਵਾਰ ਵੈਲੇਨਟਾਈਨ ਡੇਅ ਮੌਕੇ ਸੋਨੀਆ ਨੂੰ ਇੱਕ ਪਾਰਟੀ ਵਿੱਚ ਲੈ ਕੇ ਜਾਣ ਲਈ ਪਹੁੰਚੇ ਸਨ। ਸੋਨੀਆ ਮੁਤਾਬਕ, ਉਨ੍ਹਾਂ ਨੂੰ ਦੇਖ ਕੇ ਰਾਜੀਵ ਕੁਝ ਪਲਾਂ ਲਈ ਰੁਕ ਗਏ ਸਨ। ਦੋਵਾਂ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਉਹ ਆਪਣੀ ਪੂਰੀ ਜ਼ਿੰਦਗੀ ਇਕੱਠੇ ਬਿਤਾਉਣਾ ਚਾਹੁੰਦੇ ਹਨ।

ਪਿਤਾ ਦੇ ਗੁੱਸੇ ਦੇ ਡਰੋਂ ਪਰਿਵਾਰ ਨੂੰ ਨਹੀਂ ਦੱਸਿਆ ਸੀ ਰਿਸ਼ਤਾ

ਸੋਨੀਆ ਗਾਂਧੀ ਰਾਜੀਵ ਨਾਲ ਆਪਣੇ ਰਿਸ਼ਤੇ ਬਾਰੇ ਪਰਿਵਾਰ ਨੂੰ ਦੱਸਣ ਤੋਂ ਡਰਦੀ ਸੀ। ਉਨ੍ਹਾਂ ਦੇ ਪਿਤਾ ਸਟੇਫਾਨੋ ਮੈਨੀਓ ਕਾਫੀ ਸਖ਼ਤ ਸੁਭਾਅ ਦੇ ਸਨ। ਸੋਨੀਆ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਤਾਂ ਉਹ ਤੁਰੰਤ ਉਨ੍ਹਾਂ ਨੂੰ ਇਟਲੀ ਵਾਪਸ ਬੁਲਾ ਲੈਣਗੇ। ਸੋਨੀਆ ਨੇ ਲਿਖਿਆ ਕਿ ਉਨ੍ਹਾਂ ਦੇ ਪਿਤਾ ਅਨੁਸ਼ਾਸਨ ਨੂੰ ਬਹੁਤ ਮਹੱਤਵ ਦਿੰਦੇ ਸਨ।

ਕਿਤਾਬ ਵਿੱਚ ਲਿਖਿਆ- ਬਿਲ ਕਲਿੰਟਨ ਚੋਰੀ-ਛਿਪੇ ਖੂਬਸੂਰਤ ਔਰਤਾਂ ਨੂੰ ਦੇਖਦੇ ਰਹਿੰਦੇ ਸਨ

ਸੋਨੀਆ ਗਾਂਧੀ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਬਾਰੇ ਵੀ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਸਾਲ 2000 ਵਿੱਚ ਭਾਰਤ ਦੌਰੇ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਲਿੰਟਨ ਦੇ ਸਨਮਾਨ ਵਿੱਚ ਇੱਕ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਸੋਨੀਆ ਨੇ ਦੇਖਿਆ ਕਿ ਕਲਿੰਟਨ ਵਾਰ-ਵਾਰ ਉੱਥੇ ਮੌਜੂਦ ਖੂਬਸੂਰਤ ਔਰਤਾਂ ਨੂੰ ਚੋਰੀ-ਛਿਪੇ ਦੇਖ ਰਹੇ ਸਨ।

ਸਰਕੋਜ਼ੀ ਅਤੇ ਰਾਜਕੁਮਾਰੀ ਡਾਇਨਾ ਨਾਲ ਮੁਲਾਕਾਤ ਦੇ ਕਿੱਸੇ ਵੀ ਕੀਤੇ ਸਾਂਝੇ

ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਅਤੇ ਬ੍ਰਿਟੇਨ ਦੀ ਰਾਜਕੁਮਾਰੀ ਡਾਇਨਾ ਨਾਲ ਮੁਲਾਕਾਤ ਦੇ ਕਿੱਸੇ ਵੀ ਸਾਂਝੇ ਕੀਤੇ ਹਨ। ਉਨ੍ਹਾਂ ਲਿਖਿਆ ਕਿ ਸਾਲ 2008 ਵਿੱਚ ਸਰਕੋਜ਼ੀ ਆਪਣੀ ਉਸ ਸਮੇਂ ਦੀ ਸਾਥੀ ਕਾਰਲਾ ਬਰੂਨੀ ਤੋਂ ਬਿਨਾਂ ਭਾਰਤ ਆਏ ਸਨ। ਰਾਤ ਦੇ ਖਾਣੇ ਦੌਰਾਨ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਦੀ ਪਤਨੀ ਨੇ ਮਜ਼ਾਕੀਆ ਅੰਦਾਜ਼ ਵਿੱਚ ਉਨ੍ਹਾਂ ਤੋਂ ਵਿਆਹ ਦੀ ਯੋਜਨਾ ਬਾਰੇ ਸਵਾਲ ਕੀਤੇ। ਸਰਕੋਜ਼ੀ ਬਿਨਾਂ ਕਿਸੇ ਝਿਜਕ ਦੇ ਆਪਣੀ ਪ੍ਰੇਮ ਜ਼ਿੰਦਗੀ ਬਾਰੇ ਦੱਸਦੇ ਰਹੇ ਅਤੇ ਨਾਲ ਹੀ ਫੋਨ 'ਤੇ ਕਾਰਲਾ ਨੂੰ ਮੈਸੇਜ ਵੀ ਕਰ ਰਹੇ ਸਨ।

ਰਾਜਕੁਮਾਰੀ ਡਾਇਨਾ ਨੂੰ ਯਾਦ ਕਰਦਿਆਂ ਸੋਨੀਆ ਨੇ ਲਿਖਿਆ ਕਿ ਸਾਲ 1981 ਵਿੱਚ ਉਹ ਰਾਜੀਵ ਗਾਂਧੀ ਨਾਲ ਡਾਇਨਾ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਈਆਂ ਸਨ। ਉਸ ਸਮੇਂ ਡਾਇਨਾ ਬੇਹੱਦ ਖੂਬਸੂਰਤ ਦੁਲਹਨ ਲੱਗ ਰਹੀ ਸੀ। ਸਾਲ 1992 ਵਿੱਚ ਭਾਰਤ ਦੌਰੇ ਦੌਰਾਨ ਤਾਜ ਮਹਿਲ ਦੇ ਸਾਹਮਣੇ ਇਕੱਲਿਆਂ ਤਸਵੀਰਾਂ ਖਿਚਵਾਉਣ ਵਾਲੇ ਦਿਨ ਵੀ ਸੋਨੀਆ ਦੀ ਡਾਇਨਾ ਨਾਲ ਮੁਲਾਕਾਤ ਹੋਈ ਸੀ। ਸੋਨੀਆ ਮੁਤਾਬਕ, ਡਾਇਨਾ ਲੰਬੇ ਕੱਦ, ਖੂਬਸੂਰਤ ਅੱਖਾਂ ਅਤੇ ਆਕਰਸ਼ਕ ਮੁਸਕਰਾਹਟ ਵਾਲੀ ਔਰਤ ਸੀ। ਉਸ ਸਮੇਂ ਡਾਇਨਾ ਦੇ ਚਿਹਰੇ ਤੋਂ ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਸਾਫ਼ ਝਲਕ ਰਹੀਆਂ ਸਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+