ਮੈਡ ਸੰਧੂ ਨੂੰ ਗੋਲ਼ੀਆਂ ਮਾਰਨ ਵਾਲਾ ਸ਼ੂਟਰ ਪੁਲਿਸ ਨੇ ਕਰ ਲਿਆ ਗ੍ਰਿਫ਼ਤਾਰ! ਕਤਲ ਤੋਂ ਬਾਅਦ ਪੰਜਾਬ ਛੱਡ ਭੱਜਿਆ ਸੀ ਅਹਿਮਦਾਬਾਦ
ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ 'ਮੈਡ ਸੰਧੂ' ਦੇ ਕਤਲ ਮਾਮਲੇ ਵਿੱਚ ਸਿਟੀ ਕ੍ਰਾਈਮ ਬ੍ਰਾਂਚ ਨੇ ਇੱਕ ਅਹਿਮ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਮੁਲਜ਼ਮ ਪਰਮਿੰਦਰ ਪ੍ਰਸਾਦ ਉਰਫ਼ ਪਰਮਿੰਦਰ ਕਾਕਾ ਨੂੰ ਅਹਿਮਦਾਬਾਦ ਦੇ ਵਡਾਜ ਇਲਾਕੇ ਤੋਂ ਕਾਬੂ ਕੀਤਾ ਗਿਆ।
ਜਾਂਚ ਅਧਿਕਾਰੀਆਂ ਅਨੁਸਾਰ, ਮੁਲਜ਼ਮ 'ਤੇ ਮੈਡ ਸੰਧੂ 'ਤੇ ਗੋਲੀਆਂ ਚਲਾਉਣ ਅਤੇ ਕਤਲ ਵਿੱਚ ਵਰਤੇ ਗਏ ਮੋਟਰਸਾਈਕਲ ਦਾ ਪ੍ਰਬੰਧ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ ਪਰਮਿੰਦਰ ਨੇ ਕਥਿਤ ਤੌਰ 'ਤੇ ਕਤਲ ਨੂੰ ਅੰਜਾਮ ਦੇਣ ਲਈ ਗੋਲੀਆਂ ਚਲਾਈਆਂ ਸਨ ਅਤੇ ਉਸ ਮੋਟਰਸਾਈਕਲ ਦਾ ਪ੍ਰਬੰਧ ਵੀ ਕੀਤਾ ਸੀ, ਜਿਸ 'ਤੇ ਉਹ ਆਪਣੇ ਸਾਥੀ ਨਾਲ ਮੌਕੇ 'ਤੇ ਪਹੁੰਚਿਆ ਸੀ। ਕਤਲ ਤੋਂ ਬਾਅਦ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਛੱਡ ਕੇ ਅਹਿਮਦਾਬਾਦ ਪਹੁੰਚ ਗਿਆ ਸੀ।

ਕ੍ਰਾਈਮ ਬ੍ਰਾਂਚ ਦੇ ਸੂਤਰਾਂ ਮੁਤਾਬਕ, ਅੰਮ੍ਰਿਤਸਰ ਪੁਲਿਸ ਨੇ ਪਰਮਿੰਦਰ ਦੀ ਸ਼ਮੂਲੀਅਤ ਅਤੇ ਅਹਿਮਦਾਬਾਦ ਵਿੱਚ ਉਸ ਦੀ ਸੰਭਾਵਿਤ ਮੌਜੂਦਗੀ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਪੁਲਿਸ ਹੁਣ ਪਰਮਿੰਦਰ ਤੋਂ ਕਤਲ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ, ਹੋਰ ਮੁਲਜ਼ਮਾਂ ਦੀ ਪਛਾਣ ਅਤੇ ਅਹਿਮਦਾਬਾਦ ਪਹੁੰਚਣ ਦੇ ਤਰੀਕੇ ਬਾਰੇ ਪੁੱਛਗਿੱਛ ਕਰ ਰਹੀ ਹੈ। ਉਸ ਦੇ ਮੋਬਾਈਲ ਫ਼ੋਨ, ਯਾਤਰਾ ਦੇ ਵੇਰਵਿਆਂ ਅਤੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾਵੇਗੀ।
3 ਅਕਤੂਬਰ ਨੂੰ ਕਤਲ
ਮੈਡ ਸੰਧੂ ਦਾ 3 ਅਕਤੂਬਰ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਮੈਡ ਸੰਧੂ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜੇ ਇੱਕ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਕਥਿਤ ਦਾਅਵਾ ਕੀਤਾ ਗਿਆ ਸੀ। ਪੁਲਿਸ ਇਸ ਮਾਮਲੇ ਵਿੱਚ ਗੈਂਗ ਦੇ ਮੈਂਬਰਾਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ।


Click it and Unblock the Notifications
