CJP ਦੇ ਪ੍ਰਦਰਸ਼ਨ ਨੂੰ ਰਾਕੇਸ਼ ਟਿਕੈਤ ਦਾ ਸਮਰਥਨ, ਕਿਸਾਨਾਂ ਨੂੰ ਕੀਤੀ ਅਪੀਲ -10 ਅਕਤੂਬਰ ਨੂੰ ਆਪਣੇ ਟ੍ਰੈਕਟਰ ਲੈ ਕੇ ਪਹੁੰਚੋ ਦਿੱਲੀ!

10 ਅਕਤੂਬਰ ਨੂੰ ਜੰਤਰ-ਮੰਤਰ 'ਤੇ ਹੋਣ ਜਾ ਰਹੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਆਪਣਾ ਸਮਰਥਨ ਦਿੱਤਾ ਹੈ , ਜਿਸਤੋਂ ਬਾਅਦ ਉਨ੍ਹਾਂ ਦੀ ਯੂਨੀਅਨ ਦੇ ਯੂਥ ਪ੍ਰਧਾਨ ਅਨੁਜ ਸਿੰਘ ਨੇ ਵੀਡੀਓ ਜਾਰੀ ਕਰਕੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਹੈ।

CJP ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਵਾਲੀ ਹੈ , ਜਿਸਦੇ ਵਿੱਚ ਵੱਡੀ ਗਿਣਤੀ 'ਚ ਸਟੂਡੈਂਟਸ ਅਤੇ ਨੌਜਵਾਨਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਹੁਣ ਇਸ ਪ੍ਰੋਟੈਸਟ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਮਰਥਨ ਵੀ ਮਿਲ ਗਿਆ ਹੈ। BKU (ਯੂਪੀ)ਦੇ ਯੂਥ ਪ੍ਰਧਾਨ ਅਨੁਜ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋ ਰਹੇ ਪ੍ਰਦਰਸ਼ਨ 'ਤੇ ਪਹੁੰਚਣ।

rakesh tikait

ਅਨੁਜ ਸਿੰਘ ਇਸ ਵੀਡੀਓ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ PM ਮੋਦੀ ਦੇ ਇਸ਼ਾਰੇ 'ਤੇ ਲੱਖਾਂ ਲੋਕਾਂ ਤੋਂ ਵੋਟ ਦੇ ਹੱਕ ਨੂੰ ਖੋਹਣ ਦਾ ਕੰਮ ਕੀਤਾ ਹੈ। ਅਨੁਜ ਸਿੰਘ ਨੇ ਅੱਗੇ ਕਿਹਾ ਕਿ ਇਹ ਤਾਨਾਸ਼ਾਹੀ ਹੈ ਜਿਸਦਾ ਮਤਲਬ ਹੈ ਲੋਕਤੰਤਰ ਨੂੰ ਖ਼ਤਮ ਕਰਨਾ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਲੋਕਾਂ ਤੋਂ ਉਨ੍ਹਾਂ ਦੇ ਸਵਾਲ ਪੁੱਛਣ ਅਤੇ ਪ੍ਰਦਰਸ਼ਨ ਕਰਨ ਦਾ ਹੱਕ ਖੋਹਣਾ ਚਾਹੁੰਦੀ ਹੈ। ਅਨੁਜ ਸਿੰਘ ਨੇ ਅਗੇ ਕਿਹਾ ਕਿ ਇਹ ਸਿਰਫ CJP ਦਾ ਪ੍ਰਦਰਸ਼ਨ ਨਹੀਂ ਹੈ , ਬਲਕਿ ਹਰ ਉਸ ਨੌਜਵਾਨ ਅਤੇ ਵਿਅਕਤੀ ਦਾ ਪ੍ਰਦਰਸ਼ਨ ਹੈ ਜੋ ਦੇਸ਼ ਦੀ ਸਰਕਾਰ ਦੇ ਚੋਣ ਕਰਨ ਵਿੱਚ ਵੋਟ ਰਾਹੀਂ ਆਪਣਾ ਯੋਗਦਾਨ ਪਾਉਂਦਾ ਹੈ।

ਅਨੁਜ ਸਿੰਘ ਨੇ ਦਿੱਲੀ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿਸਾਨਾਂ ਦੇ ਟ੍ਰੈਕਟਰ ਬੈਰੀਕੇਡ ਤੋੜਨ ਲਈ ਤਿਆਰ ਹਨ। BKU ਦੇ ਸਮਰਥਨ ਤੋਂ ਬਾਅਦ CJP ਨੇ ਰਾਕੇਸ਼ ਟਿਕੈਤ ਦਾ ਧੰਨਵਾਦ ਕੀਤਾ ਹੈ। CJP ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਦੇਸ਼ ਦੇ ਲੋਕਾਂ ਦੇ ਲੋਕਤੰਤਰਿਕ ਹੱਕਾਂ ਦੀ ਲੜਾਈ ਲਈ ਹੈ। ਦੱਸ ਦਈਏ ਕਿ SIR ਦੇ ਤਹਿਤ ਕਰੀਬ 13 ਲੱਖ ਵੋਟਰਾਂ ਦੇ ਨਾਂਅ ਕੱਟੇ ਜਾਣ ਦਾ ਮੁੱਦਾ ਗਰਮ ਹੈ , ਵਿਰੋਧੀ ਪਾਰਟੀਆਂ ਇਸਨੂੰ ਲੈ ਕੇ ਪਹਿਲਾਂ ਹੀ ਪ੍ਰਦਰਸ਼ਨ ਕਰ ਰਹੀਆਂ ਹਨ।

ਇਸੀ ਮਾਮਲੇ ਨੂੰ ਲੈ ਕੇ CJP ਨੇ ਵੀ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ, ਜਿਸਨੂੰ ਲੈ ਕੇ ਹੁਣ 10 ਅਕਤੁਬਰ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ ਜਾਣਾ ਹੈ। ਹਾਲਾਂਕਿ ਜੰਤਰ-ਮੰਤਰ 'ਤੇ ਪ੍ਰਦਰਸ਼ਨ ਤੋਂ ਪਹਿਲਾਂ ਇਜਾਜ਼ਤ ਲੈਣੀ ਹੁੰਦੀ ਹੈ, ਜਿਸਨੂੰ ਲੈ ਕੇ ਦਿੱਲੀ ਪੁਲਿਸ ਨੇ ਵੀ ਤਿਆਰੀ ਖਿੱਚੀ ਹੋਈ ਹੈ।

ਖਬਰਾਂ ਇਹ ਵੀ ਆ ਰਹੀਆਂ ਹਨ ਕਿ ਇਸ ਪ੍ਰੋਟੈਸਟ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਜੁਲਾਈ ਵਿੱਚ CJP ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਜਿਸਨੂੰ ਲੈ ਕੇ CJP ਪ੍ਰਧਾਨ ਅਭਿਜੀਤ ਦੀਪਕੇ ਅਤੇ ਹੋਰ ਆਗੂਆਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਬਹਿਰਹਾਲ CJP ਦੇ ਪ੍ਰਦਰਸ਼ਨ ਨੂੰ ਰਾਕੇਸ਼ ਟਿਕੈਤ ਦਾ ਸਮਰਥਨ ਮਿਲਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਵੱਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਰਾਕੇਸ਼ ਟਿਕੈਤ ਦੀ ਮੌਜੂਦਗੀ ਵਿੱਚ ਕਿਸਾਨ ਅੰਦੋਲਨ ਦੀ ਜਿੱਤ ਹੋਈ ਸੀ। ਉਹ ਰਾਕੇਸ਼ ਟਿਕੈਤ ਹੀ ਹਨ ਜਿਨ੍ਹਾਂ ਨੇ ਅੱਥਰੂਆਂ ਨੇ ਕਿਸਾਨ ਅੰਦੋਲਨ ਵਿੱਚ ਮੁੜ ਤੋਂ ਫੂਕ ਭਰੀ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+