ਕਰਵਾ ਚੌਥ ’ਤੇ ਚੰਦ ਦਾ ਇੰਤਜ਼ਾਰ ਖ਼ਤਮ! ਅੰਮ੍ਰਿਤਸਰ ਤੋਂ ਜਲੰਧਰ ਤੱਕ ਜਾਣੋ ਕਦੋਂ ਚੜ੍ਹੇਗਾ ਚੰਨ
ਅੱਜ ਪੂਰੇ ਦੇਸ਼ ਵਿੱਚ ਔਰਤਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰਖਿਆ ਹੈ। ਇਸ ਮੌਕੇ 'ਤੇ ਔਰਤਾਂ ਸਵੇਰ ਤੋਂ ਭੁੱਖੇ-ਪਿਆਸੇ ਰਹਿ ਕੇ ਚੰਦਰਮਾ ਦਾ ਇੰਤਜ਼ਾਰ ਕਰ ਰਹੀਆਂ ਹਨ। ਹੁਣ ਚੰਦਰਮਾ ਨੂੰ ਅਰਘ ਦੇਣ ਦਾ ਸਮਾਂ ਵੀ ਆ ਗਿਆ ਹੈ ਕਿਉਂਕਿ ਚੰਦਰਮਾ ਨੂੰ ਅਰਘ ਦੇ ਕੇ ਹੀ ਔਰਤਾਂ ਦਾ ਇਹ ਵਰਤ ਪੂਰਾ ਹੁੰਦਾ ਹੈ।
ਔਰਤਾਂ ਤਿਆਰ ਹੋ ਕੇ ਹੁਣ ਚੰਦ ਨਿਕਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੰਦ ਨਿਕਲਣ ਦਾ ਸਮਾਂ ਵੱਖਰਾ ਹੁੰਦਾ ਹੈ। ਆਓ ਜਾਣਦੇ ਹਾਂ ਕਿ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਕਰਵਾ ਚੌਥ ਦਾ ਚੰਦ ਕਦੋਂ ਦਿਖਾਈ ਦੇਵੇਗਾ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਚੰਦ ਨਿਕਲਣ ਦਾ ਸਮਾਂ
- ਅੰਮ੍ਰਿਤਸਰ: ਰਾਤ 8:11 ਵਜੇ ਤੋਂ 8:22 ਵਜੇ ਦੇ ਵਿਚਕਾਰ
- ਚੰਡੀਗੜ੍ਹ: ਰਾਤ 8:12 ਵਜੇ ਤੋਂ 8:17 ਵਜੇ ਦੇ ਵਿਚਕਾਰ
- ਲੁਧਿਆਣਾ: ਰਾਤ ਕਰੀਬ 8:11 ਵਜੇ
- ਜਲੰਧਰ: ਰਾਤ ਕਰੀਬ 8:10 ਵਜੇ
ਚੰਦ ਨਿਕਲਣ ਦਾ ਅਸਲ ਸਮਾਂ ਮੌਸਮ ਅਤੇ ਸਥਾਨਕ ਸਥਿਤੀਆਂ ਮੁਤਾਬਕ ਕੁਝ ਮਿੰਟ ਅੱਗੇ-ਪਿੱਛੇ ਹੋ ਸਕਦਾ ਹੈ। ਇਸ ਲਈ ਔਰਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸ਼ਹਿਰ ਵਿੱਚ ਚੰਦਰਮਾ ਦੇ ਦਰਸ਼ਨ ਹੋਣ ਦੀ ਉਡੀਕ ਕਰਨ ਅਤੇ ਉਸ ਤੋਂ ਬਾਅਦ ਹੀ ਅਰਘ ਦੇ ਕੇ ਆਪਣਾ ਵਰਤ ਪੂਰਾ ਕਰਨ।


Click it and Unblock the Notifications
