ਦਿੱਲੀ ਦੇ JLN ਸਟੇਡੀਅਮ 'ਚ ਧਮਾਲ ਪਾਉਣ ਲਈ ਤਿਆਰ Diljit Dosanjh, ਕੱਲ੍ਹ ਦੇ ਸ਼ੋਅ ਤੋਂ ਪਹਿਲਾਂ ਫੈਨਜ਼ ਨੂੰ ਕੀਤੀ ਖ਼ਾਸ ਅਪੀਲ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਔਰਾ ਇੰਡੀਆ ਟੂਰ 2026' ਤਹਿਤ ਪਹਿਲਾ ਸ਼ੋਅ ਦਿੱਲੀ ਵਿੱਚ ਹੋਣ ਜਾ ਰਿਹਾ ਹੈ। ਭਲਕੇ ਯਾਨੀ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ (JLN) ਸਟੇਡੀਅਮ ਵਿੱਚ ਇਹ ਸ਼ੋਅ ਹੋਵੇਗਾ। ਇਸ ਸ਼ੋਅ ਨੂੰ ਲੈ ਕੇ ਕਾਫ਼ੀ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਇਹ ਸ਼ੋਅ ਸ਼ਾਮ 7:30 ਬਜੇ ਸ਼ੁਰੂ ਹੋ ਕੇ ਰਾਤ 10 ਬਜੇ ਖ਼ਤਮ ਹੋ ਜਾਵੇਗਾ। ਸਿਰਫ਼ 2:30ਘੰਟੇ ਦੀ ਪਰਫ਼ਾਰਮੈਂਸ ਦੀ ਇਜਾਜ਼ਤ ਟੀਮ ਨੂੰ ਮਿਲੀ ਹੈ। ਹਾਲਾਂਕਿ ਫੈਨਜ਼ ਇਸ ਸ਼ੋਅ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।

ਦਿਲਜੀਤ ਦੀ ਲੋਕਾਂ ਨੂੰ ਅਪੀਲ
ਆਪਣੇ ਦਿੱਲੀ ਕੰਸਰਟ ਦੌਰਾਨ ਸ਼ੋਅ ਦੇਖਣ ਆਉਣ ਵਾਲੇ ਲੋਕਾਂ ਨੂੰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਹੈ। ਦਿਲਜੀਤ ਦੋਸਾਂਝ ਨੇ ਕਿਹਾ ਕਿ ਇਹ ਸ਼ੋਅ ਸਿਰਫ਼ 2:30 ਘੰਟੇ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਸ਼ੋਅ ਦੇਖਣ ਆਉਣਾ ਹੈ ਉਹ ਟਾਈਮ ਨਾਲ ਸਟੇਡੀਅਮ ਪਹੁੰਚਣ। ਇਸਤੋਂ ਇਲਾਵਾ ਦਿਲਜੀਤ ਨੇ ਅਪੀਲ ਕੀਤੀ ਹੈ ਕਿ ਦਿੱਲੀ ਮੈਟਰੋ ਦਾ ਇਸਤੇਮਾਲ ਕਰਕੇ ਹੀ ਸ਼ੋਅ ਦੇਖਣ ਪੰਚਨ ਕਿਉਂਕਿ JLN ਵਿਖੇ ਪਾਰਕਿੰਗ ਨਹੀਂ ਹੈ।
ਦਿਲਜੀਤ ਦੋਸਾਂਝ ਨੇ ਲੋਕਾਂ ਨਾਲ ਜਾਣਕਾਰੀ ਸਾਂਝੀ ਮਕਰਦੀਆਂ ਕਿਹਾ ਹੈ ਕਿ ਮੈਟਰੋ ਨੂੰ ਰਾਤ 12 ਬਜੇ ਤੱਕ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਟ੍ਰਾੰਸਪੋਰਟ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸਤੋਂ ਇਲਾਵਾ ਦਿਲਜੀਤ ਨੇ ਇਹ ਵੀ ਦੱਸਿਆ ਕਿ ਇਸ ਸ਼ੋਅ ਤੋਂ ਬਾਅਦ ਦਿੱਲੀ ਵਿੱਚ ਉਨ੍ਹਾਂ ਦਾ ਅਗਲਾ ਸ਼ੋਅ 2028 ਵਿੱਚ ਹੋਵੇਗਾ। ਯਾਨੀ ਕਿ 2 ਸਾਲ ਉਹ ਦਿੱਲੀ 'ਚ ਸ਼ੋਅ ਕਰਨਗੇ।
ਪੰਡਿਤ ਰਾਵ ਨੇ ਸ਼ੋਅ ਤੋਂ ਪਹਿਲਾਂ ਕੀਤੀ ਸ਼ਿਕਾਇਤ
ਦਿਲਜੀਤ ਦਾ ਕੱਲ੍ਹ ਦਿੱਲੀ 'ਚ ਹੋਣ ਵਾਲਾ ਇਹ ਕੰਸਰਟ ਵਿਵਾਦ ਵਿੱਚ ਵੀ ਘਿਰ ਗਿਆ ਹੈ ਕਿਉਂਕਿ ਕੁੱਝ ਗਾਣੇ ਸਟੇਜ਼ 'ਤੇ ਨਾ ਗਾਏ ਜਾਣ ਨੂੰ ਲੈ ਕੇ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਡਾ. ਪੰਡਿਤਰਾਓ ਧਰੇਨਾਵਰ ਨੇ ਆਪਣੀ ਸ਼ਿਕਾਇਤ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਲ 2019 ਦੇ ਹੁਕਮਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਇਨ੍ਹਾਂ ਗੀਤਾਂ ਵਿੱਚ 'ਪਟਿਆਲਾ ਪੈੱਗ', '5 ਤਾਰਾ ਠੇਕੇ' ਅਤੇ 'ਜੇਬ ਵਿੱਚੋਂ ਫੀਮ ਲੱਭੀਆਂ' ਵਰਗੇ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਕੰਸਰਟ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਬੁਲਾਉਣ 'ਤੇ ਵੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਪੂਰੇ ਮਾਮਲੇ 'ਤੇ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਮੰਗਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਕੰਸਰਟ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।


Click it and Unblock the Notifications
