ਆਉਣ ਵਾਲੀ ਹੈ ਪਹਿਲੀ ਤਾਰੀਖ਼, ਔਰਤਾਂ ਦੇ ਖਾਤਿਆਂ 'ਚ ਮੁੜ ਹੋਵੇਗੀ ਟੂੰ- ਟੂੰ- CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਦੇ ਸਰਿਹ ਪਿੰਡ ਵਿੱਚ ਕਰਵਾਏ ਗਏ 'ਲੋਕ ਮਿਲਣੀ' ਪ੍ਰੋਗਰਾਮ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ, ਖ਼ਾਸ ਕਰਕੇ ਔਰਤਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਬਾਰੇ ਗੱਲ ਕੀਤੀ।

CM ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣਾ ਫ਼ੈਸਲਾ ਪਹਿਲਾਂ ਹੀ ਕਰ ਚੁੱਕੇ ਹਨ ਅਤੇ ਸੂਬਾ ਸਰਕਾਰ ਲਗਾਤਾਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। ਪ੍ਰੋਗਰਾਮ ਵਿੱਚ ਪਹੁੰਚੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਇਹ ਉਤਸ਼ਾਹ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਮੌਜੂਦਾ ਸਰਕਾਰ ਵਿੱਚ ਭਰੋਸਾ ਹੈ।

bhagwant mann

ਔਰਤਾਂ ਦੇ ਖਾਤਿਆਂ ਵਿੱਚ ਆ ਰਹੇ ਪੈਸਿਆਂ ਨਾਲ ਜੁੜੇ ਕਿੱਸੇ ਸਾਂਝੇ ਕੀਤੇ

ਭਗਵੰਤ ਮਾਨ ਨੇ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਆਰਥਿਕ ਸਹਾਇਤਾ ਦਾ ਜ਼ਿਕਰ ਕਰਦਿਆਂ ਕਈ ਕਿੱਸੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਮਾਵਾਂ ਅਤੇ ਭੈਣਾਂ ਉਨ੍ਹਾਂ ਨੂੰ ਵੀਡੀਓ ਭੇਜ ਕੇ ਆਪਣੀ ਖ਼ੁਸ਼ੀ ਜ਼ਾਹਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਮਹਿਲਾ ਇਨ੍ਹਾਂ ਪੈਸਿਆਂ ਨਾਲ ਦੁਕਾਨ ਦਾ ਪੁਰਾਣਾ ਉਧਾਰ ਚੁਕਾ ਰਹੀ ਹੈ, ਜਦਕਿ ਕਿਸੇ ਨੇ ਆਪਣੇ ਘਰ ਵਿੱਚ ਪਾਣੀ ਸਾਫ਼ ਕਰਨ ਲਈ RO ਲਗਵਾ ਲਿਆ ਹੈ। ਇਸੇ ਤਰ੍ਹਾਂ ਕੁਝ ਬਜ਼ੁਰਗ ਮਾਵਾਂ ਨੇ ਆਪਣੇ ਪੋਤੇ-ਪੋਤੀਆਂ ਲਈ ਸਾਈਕਲਾਂ ਵੀ ਖ਼ਰੀਦ ਕੇ ਦਿੱਤੀਆਂ ਹਨ।

ਪਹਿਲੀ ਤਾਰੀਖ ਨੂੰ ਫਿਰ ਆਵੇਗੀ ਖਾਤਿਆਂ ਵਿੱਚ ਪੈਸੇ ਆਉਣ ਦੀ 'ਟੁੰ-ਟੁੰ

ਮੁੱਖ ਮੰਤਰੀ ਨੇ ਹਾਸੇ-ਮਜ਼ਾਕ ਵਾਲੇ ਅੰਦਾਜ਼ ਵਿੱਚ ਕਿਹਾ ਕਿ ਮਹੀਨੇ ਦੀ 28 ਤਾਰੀਖ ਹੋ ਚੁੱਕੀ ਹੈ ਅਤੇ ਹੁਣ ਪਹਿਲੀ ਤਾਰੀਖ ਨੂੰ ਮੁੜ ਖਾਤਿਆਂ ਵਿੱਚ ਪੈਸੇ ਆਉਣ ਦਾ ਮੈਸੇਜ ਆਵੇਗਾ, ਜਿਸ ਦੀ 'ਟੁੰ-ਟੁੰ' ਸੁਣਾਈ ਦੇਵੇਗੀ। ਕਿਹਾ ਕਿ 1,500 ਰੁਪਏ ਮਿਲਣ ਨਾਲ ਕੋਈ ਅਮੀਰ ਨਹੀਂ ਬਣ ਜਾਂਦਾ, ਪਰ ਇਹ ਰਕਮ ਆਮ ਪਰਿਵਾਰਾਂ ਨੂੰ ਆਰਥਿਕ ਸਹਾਰਾ ਦਿੰਦੀ ਹੈ ਅਤੇ ਔਰਤਾਂ ਨੂੰ ਸਵੈ-ਮਾਣ ਨਾਲ ਜ਼ਿੰਦਗੀ ਜਿਊਣ ਵਿੱਚ ਮਦਦ ਕਰਦੀ ਹੈ।

'ਇਹ ਸਰਕਾਰੀ ਖ਼ੈਰਾਤ ਨਹੀਂ, ਲੋਕਾਂ ਦੇ ਟੈਕਸ ਦਾ ਪੈਸਾ ਹੈ'

ਲੋਕਾਂ ਦੇ ਟੈਕਸ ਦੇ ਪੈਸਿਆਂ ਦਾ ਹਿਸਾਬ ਦਿੰਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਸਰਕਾਰੀ ਖ਼ੈਰਾਤ ਨਹੀਂ ਹੈ, ਸਗੋਂ ਲੋਕਾਂ ਦਾ ਆਪਣਾ ਹੀ ਪੈਸਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਆਮ ਵਿਅਕਤੀ ਸਵੇਰੇ ਉੱਠ ਕੇ ਚਾਹ ਬਣਾਉਣ ਲਈ ਮਾਚਿਸ ਦੀ ਤੀਲੀ ਵੀ ਬਾਲਦਾ ਹੈ, ਤਾਂ ਉਸੇ ਸਮੇਂ ਤੋਂ ਉਸ ਵੱਲੋਂ ਟੈਕਸ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਇਸ ਪੈਸੇ ਦੀ ਲੁੱਟ ਕੀਤੀ, ਜਦਕਿ ਮੌਜੂਦਾ ਸਰਕਾਰ ਲੋਕਾਂ ਦਾ ਇੱਕ-ਇੱਕ ਪੈਸਾ ਉਨ੍ਹਾਂ ਦੀ ਭਲਾਈ ਲਈ ਖ਼ਰਚ ਕਰ ਰਹੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+