ਸਪੇਨ ਵਿੱਚ ਵੱਡਾ ਟਰੇਨ ਹਾਦਸਾ: ਆਪਸ 'ਚ ਟਕਰਾਈਆਂ ਦੋ ਟ੍ਰੇਨਾਂ, 39 ਲੋਕਾਂ ਦੀ ਮੌਤ ਦੀ ਖ਼ਬਰ

ਸਪੇਨ ਦੇ ਟੋਲੇਡੋ ਸੂਬੇ ਵਿੱਚ ਬੁੱਧਵਾਰ ਨੂੰ ਦੋ ਹਾਈ-ਸਪੀਡ ਟਰੇਨਾਂ ਆਪਸ ਵਿੱਚ ਟਕਰਾ ਗਈਆਂ। ਡੀਡੀ ਨਿਊਜ਼ ਮੁਤਾਬਕ, ਇਸ ਹਾਦਸੇ ਵਿੱਚ ਹੁਣ ਤੱਕ 39 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਇੱਕ ਟਰੇਨ ਨੇ ਦੂਜੀ ਟਰੇਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਮਲਬੇ ਵਿੱਚ ਬਦਲ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਅਤੇ ਮੈਡੀਕਲ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਸਪੇਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਟੋਲੇਡੋ ਦੇ ਸੇਵਿਲਾ ਖੇਤਰ ਵਿੱਚ ਮੋਰਾ ਅਤੇ ਓਰਗਾਜ਼ ਕਸਬਿਆਂ ਵਿਚਕਾਰ ਵਾਪਰਿਆ। ਹਾਦਸੇ ਤੋਂ ਬਾਅਦ ਰਾਜਧਾਨੀ ਮੈਡ੍ਰਿਡ ਨੂੰ ਸਪੇਨ ਦੇ ਦੱਖਣੀ ਅੰਦਾਲੂਸੀਆ ਖੇਤਰ ਨਾਲ ਜੋੜਨ ਵਾਲੀ ਰੇਲਵੇ ਲਾਈਨ ਬੰਦ ਕਰ ਦਿੱਤੀ ਗਈ ਹੈ।

train Accident

200 KM/H ਦੀ ਸਪੀਡ ਵਾਲੀਆਂ ਸਨ ਦੋਨੋ ਟ੍ਰੇਨਾਂ

ਇਹ ਟੱਕਰ ਸਪੇਨ ਦੀ ਸਰਕਾਰੀ ਰੇਲਵੇ ਕੰਪਨੀ ਰੇਨਫੇ (Renfe) ਅਤੇ ਨਿੱਜੀ ਰੇਲਵੇ ਕੰਪਨੀ ਇਰੀਓ (Iryo) ਦੀਆਂ ਟਰੇਨਾਂ ਵਿਚਕਾਰ ਹੋਈ। ਇਨ੍ਹਾਂ ਟਰੇਨਾਂ ਦੀ ਔਸਤ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੁੰਦੀ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਦਰੋ ਸਾਂਚੇਜ਼ ਨੇ ਕਿਹਾ ਕਿ ਇਸ ਹਾਦਸੇ ਦੀ ਖ਼ਬਰ ਸੁਣ ਕੇ ਉਹ ਸਦਮੇ ਵਿੱਚ ਹਨ। ਉਨ੍ਹਾਂ ਦੱਸਿਆ ਕਿ ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਹਨ।

ਮਨੁੱਖੀ ਗ਼ਲਤੀ ਹੋ ਸਕਦੀ ਹੈ ਹਾਦਸੇ ਦਾ ਕਾਰਨ - ਸਪੇਨ ਸਰਕਾਰ

ਸਪੇਨ ਦੀ ਸਰਕਾਰ ਨੇ ਹਾਈ-ਸਪੀਡ ਟਰੇਨਾਂ ਵਿਚਕਾਰ ਹੋਈ ਇਸ ਭਿਆਨਕ ਟੱਕਰ ਪਿੱਛੇ ਰੇਲਵੇ ਆਪਰੇਟਰ ਦੀ ਸੰਭਾਵਿਤ ਮਨੁੱਖੀ ਗ਼ਲਤੀ ਹੋਣ ਦਾ ਖ਼ਦਸ਼ਾ ਜਤਾਇਆ ਹੈ। ਮੁੱਢਲੀ ਜਾਂਚ ਦੌਰਾਨ ਮੁੱਖ ਸਿਗਨਲਿੰਗ ਪ੍ਰਣਾਲੀ ਵਿੱਚ ਖ਼ਰਾਬੀ ਹੋਣ ਦੀ ਸੰਭਾਵਨਾ ਵੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਖ਼ਰਾਬੀ ਨੇ ਟਰੇਨਾਂ ਦੀ ਟੱਕਰ ਵਿੱਚ ਅਹਿਮ ਭੂਮਿਕਾ ਨਿਭਾਈ ਹੋ ਸਕਦੀ ਹੈ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪੁਸ਼ਟੀ ਕਰਨ ਲਈ ਜਾਂਚ ਜਾਰੀ ਹੈ।

ਜਾਂਚਕਰਤਾ ਇਹ ਵੀ ਪਤਾ ਲਗਾਉਣਗੇ ਕਿ ਟੱਕਰ ਤੋਂ ਪਹਿਲਾਂ ਸੁਰੱਖਿਆ ਅਤੇ ਸਿਗਨਲ ਪ੍ਰਣਾਲੀਆਂ ਠੀਕ ਤਰ੍ਹਾਂ ਕੰਮ ਕਰ ਰਹੀਆਂ ਸਨ ਜਾਂ ਨਹੀਂ। ਰਿਪੋਰਟਾਂ ਮੁਤਾਬਕ, ਰੇਨਫੇ ਟਰੇਨ ਦਾ ਡਰਾਈਵਰ ਹਾਲੇ ਲਾਪਤਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+