ਸਵਿਟਜ਼ਰਲੈਂਡ ਦੀ ਸਾਬਕਾ ਮਾਡਲ ਦਾ ਦਾਅਵਾ : 1993 'ਚ Trump ਨੇ ਕੀਤਾ ਰੇਪ, ਪੜ੍ਹੋ ਕਿਸ ਮਾਡਲ ਨੇ ਲਾਏ ਹਨ ਇਲਜ਼ਾਮ

ਸਵਿਟਜ਼ਰਲੈਂਡ ਦੀ ਸਾਬਕਾ ਮਾਡਲ ਬੀਟਰਿਸ ਕਿਊਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਬਰ-ਜਨਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ 1993 ਵਿੱਚ ਨਿਊਯਾਰਕ ਦੇ ਪਲਾਜ਼ਾ ਹੋਟਲ ਵਿੱਚ ਟਰੰਪ ਨੇ ਉਨ੍ਹਾਂ ਨਾਲ ਜਬਰ-ਜਨਾਹ ਕੀਤਾ ਸੀ। ਕਿਊਲ ਮੁਤਾਬਕ, ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਪੈ ਗਏ ਸਨ।

ਇਹ ਦਾਅਵੇ ਅਮਰੀਕੀ ਸੰਸਦ ਦੇ ਡੈਮੋਕ੍ਰੇਟਿਕ ਮੈਂਬਰਾਂ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਸ਼ਾਮਲ ਕੀਤੇ ਗਏ ਹਨ। ਕਿਊਲ ਨੇ 2024 ਵਿੱਚ ਵੀ ਟਰੰਪ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਉਸ ਸਮੇਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ 1993 ਵਿੱਚ ਟਰੰਪ ਨੇ ਉਨ੍ਹਾਂ ਨੂੰ ਜ਼ਬਰਦਸਤੀ ਫੜਿਆ, ਚੁੰਮਿਆ ਅਤੇ ਉਨ੍ਹਾਂ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਨਵੀਂ ਰਿਪੋਰਟ ਮੁਤਾਬਕ, ਕਿਊਲ ਨੇ ਕਮੇਟੀ ਦੇ ਸਟਾਫ਼ ਨੂੰ ਦੱਸਿਆ ਕਿ ਉਸ ਘਟਨਾ ਦੌਰਾਨ ਟਰੰਪ ਨੇ ਉਨ੍ਹਾਂ ਨਾਲ ਜਬਰ-ਜਨਾਹ ਕੀਤਾ ਸੀ।

rape allegations on trump

ਮੁਕਾਬਲੇ ਦੌਰਾਨ ਟਰੰਪ ਨਾਲ ਹੋਈ ਸੀ ਮੁਲਾਕਾਤ

ਬੀਟਰਿਸ ਕਿਊਲ ਸਵਿਟਜ਼ਰਲੈਂਡ ਦੀ ਮਾਡਲ ਅਤੇ ਸਾਬਕਾ ਮਿਸ ਸਵਿਟਜ਼ਰਲੈਂਡ ਰਹਿ ਚੁੱਕੀ ਹੈ। ਉਨ੍ਹਾਂ ਮੁਤਾਬਕ, 1993 ਵਿੱਚ ਉਹ ਅਮਰੀਕਨ ਡ੍ਰੀਮ ਪੇਜੈਂਟ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਅਮਰੀਕਾ ਗਈ ਸੀ। ਇਸ ਮੁਕਾਬਲੇ ਦੀ ਟਰੰਪ ਨਾਲ ਸਾਂਝੇਦਾਰੀ ਸੀ। ਕਿਊਲ ਨੇ ਦੱਸਿਆ ਕਿ ਮੈਨਹੈਟਨ ਸਥਿਤ ਪਲਾਜ਼ਾ ਹੋਟਲ ਵਿੱਚ ਪੱਤਰਕਾਰਾਂ ਨਾਲ ਦੁਪਹਿਰ ਦੇ ਖਾਣੇ ਦੌਰਾਨ ਉਨ੍ਹਾਂ ਦੀ ਟਰੰਪ ਨਾਲ ਮੁਲਾਕਾਤ ਹੋਈ ਸੀ।

ਉਨ੍ਹਾਂ ਦੇ ਦਾਅਵੇ ਅਨੁਸਾਰ, ਇਸ ਤੋਂ ਬਾਅਦ ਟਰੰਪ ਦੇ ਇੱਕ ਸਹਿਯੋਗੀ ਨੇ ਉਨ੍ਹਾਂ ਨੂੰ ਹੋਟਲ ਦੇ ਕਮਰੇ ਵਿੱਚ ਮਿਲਣ ਲਈ ਬੁਲਾਇਆ। ਕਿਊਲ ਨੇ ਸੋਚਿਆ ਸੀ ਕਿ ਉੱਥੇ ਗੱਲਬਾਤ ਹੋਵੇਗੀ, ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਕਮਰੇ ਵਿੱਚ ਟਰੰਪ ਨੇ ਪਿੱਛਿਓਂ ਉਨ੍ਹਾਂ ਨੂੰ ਫੜ ਲਿਆ ਅਤੇ ਜ਼ਬਰਦਸਤੀ ਜਬਰ-ਜਨਾਹ ਕੀਤਾ।

ਟਰੰਪ ਨੇ ਚੁੱਪ ਰਹਿਣ ਲਈ ਕਿਹਾ ਸੀ: ਕਿਊਲ ਦਾ ਦਾਅਵਾ

ਕਿਊਲ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ ਟਰੰਪ ਨੇ ਉਨ੍ਹਾਂ ਨੂੰ ਇਸ ਬਾਰੇ ਚੁੱਪ ਰਹਿਣ ਲਈ ਕਿਹਾ ਸੀ। ਉਨ੍ਹਾਂ ਮੁਤਾਬਕ, ਟਰੰਪ ਨੇ ਅਮਰੀਕਾ ਦਾ ਵੀਜ਼ਾ ਦਿਵਾਉਣ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਦਾਖ਼ਲਾ ਦਿਵਾਉਣ ਵਿੱਚ ਮਦਦ ਕਰਨ ਦਾ ਵਾਅਦਾ ਵੀ ਦੁਹਰਾਇਆ ਸੀ। ਕਿਊਲ ਦੇ ਦਾਅਵਾ ਕੀਤਾ ਕਿ ਅਮਰੀਕਾ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਪਾਸਪੋਰਟ ਲੈ ਲਿਆ ਗਿਆ ਸੀ। ਇਸ ਕਾਰਨ ਉਹ ਘਟਨਾ ਤੋਂ ਬਾਅਦ ਮੁਕਾਬਲਾ ਛੱਡ ਕੇ ਵਾਪਸ ਨਹੀਂ ਜਾ ਸਕੀ।

ਜਾਂਚ ਰਿਪੋਰਟ ਵਿੱਚ ਤਿੰਨ ਹੋਰ ਔਰਤਾਂ ਦੇ ਇਲਜ਼ਾਮਾਂ ਦਾ ਵੀ ਜ਼ਿਕਰ

ਡੈਮੋਕ੍ਰੇਟਿਕ ਸੰਸਦ ਮੈਂਬਰਾਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਟਰੰਪ 'ਤੇ ਇਲਜ਼ਾਮ ਲਗਾਉਣ ਵਾਲੀਆਂ ਤਿੰਨ ਹੋਰ ਔਰਤਾਂ ਦੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤਰ੍ਹਾਂ ਰਿਪੋਰਟ ਵਿੱਚ ਬੀਟਰਿਸ ਕਿਊਲ ਤੋਂ ਇਲਾਵਾ ਤਿੰਨ ਹੋਰ ਔਰਤਾਂ ਵੱਲੋਂ ਲਗਾਏ ਗਏ ਇਲਜ਼ਾਮ ਵੀ ਸ਼ਾਮਲ ਹਨ।

ਮੋਡਲ ਦੇ ਇਨ੍ਹਾਂ ਦਾਅਵਿਆਂ ਤੋਂ ਬਾਅਦ ਹੁਣ ਟਰੰਪ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+