ਕੈਂਸਲ ਹੋਵੇਗਾ ਦਿਲਜੀਤ ਦਾ ਦਿੱਲੀ ਵਾਲਾ ਸ਼ੋਅ! 30 ਅਕਤੂਬਰ ਨੂੰ ਹੋਣ ਵਾਲੇ ਕੰਸਰਟ ਨੂੰ ਦਿੱਲੀ ਪੁਲਿਸ ਦੀ ਨਹੀਂ ਮਿਲੀ ਮਨਜ਼ੂਰੀ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਦਿਲਜੀਤ ਦੁਸਾਂਝ ਦੇ 30 ਅਕਤੂਬਰ 2026 ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ (JLN) ਵਿੱਚ ਹੋਣ ਵਾਲੇ ਸ਼ੋਅ ਦੇ ਮੁਲਤਵੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਉਨ੍ਹਾਂ ਦਾ 'ਔਰਾ ਇੰਡੀਆ ਟੂਰ' (Aura India Tour) ਦਿੱਲੀ ਤੋਂ ਸ਼ੁਰੂ ਹੋਣ ਵਾਲਾ ਸੀ ਅਤੇ ਟਿਕਟਾਂ ਦੀ ਵਿਕਰੀ ਵੀ ਸ਼ੁਰੂ ਹੋ ਚੁੱਕੀ ਸੀ। ਦਰਅਸਲ, ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਦਿੱਲੀ ਪੁਲਿਸ ਵੱਲੋਂ ਮਨਜ਼ੂਰੀ ਨਹੀਂ ਮਿਲੀ ਹੈ। ਪਹਿਲਾਂ ਇਹ ਕੰਸਰਟ 1 ਨਵੰਬਰ ਨੂੰ ਹੋਣਾ ਸੀ, ਪਰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੀ ਵਰ੍ਹੇਗੰਢ ਨਾਲ ਜੁੜੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਤਾਰੀਖ਼ ਬਦਲ ਕੇ 30 ਅਕਤੂਬਰ ਕਰ ਦਿੱਤੀ ਗਈ ਸੀ। ਹੁਣ ਪੁਲਿਸ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਸ ਦੇ ਆਯੋਜਨ 'ਤੇ ਸਵਾਲ ਖੜ੍ਹੇ ਹੋ ਗਏ ਹਨ।

diljit dosanjh

ਕਿਉਂ ਨਹੀਂ ਮਿਲੀ ਸ਼ੋਅ ਨੂੰ ਮਨਜ਼ੂਰੀ?

ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ, ਬੁੱਕਮਾਈਸ਼ੋ (BookMyShow) ਨੂੰ ਲਿਖੇ ਇੱਕ ਪੱਤਰ ਵਿੱਚ ਪੁਲਿਸ ਡਿਪਟੀ ਕਮਿਸ਼ਨਰ (ਦੱਖਣੀ ਜ਼ਿਲ੍ਹਾ) ਦੇ ਦਫ਼ਤਰ ਵੱਲੋਂ ਕਿਹਾ ਗਿਆ, "14 ਅਕਤੂਬਰ 2026 ਦੀ ਅਰਜ਼ੀ ਦੇ ਸੰਦਰਭ ਵਿੱਚ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 30 ਅਕਤੂਬਰ 2026 ਨੂੰ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ 'ਦਿਲਜੀਤ ਦੁਸਾਂਝ ਦੇ ਔਰਾ ਇੰਡੀਆ ਟੂਰ ਦਿੱਲੀ' ਦੇ ਆਯੋਜਨ ਲਈ ਤੁਹਾਡੀ ਬੇਨਤੀ ਦੀ ਸਾਡੇ ਦਫ਼ਤਰ ਵੱਲੋਂ ਸਮੀਖਿਆ ਕੀਤੀ ਗਈ ਹੈ।"

ਪੱਤਰ ਵਿੱਚ ਅੱਗੇ ਲਿਖਿਆ ਗਿਆ, "ਸੁਰੱਖਿਆ ਨਾਲ ਸਬੰਧਤ ਵਿਸ਼ੇਸ਼ ਖ਼ਤਰਿਆਂ ਦੇ ਇਨਪੁਟ ਅਤੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਕਾਰਨ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨਾਲ ਜੁੜੀਆਂ ਵੱਖ-ਵੱਖ ਜ਼ਿੰਮੇਵਾਰੀਆਂ ਅਤੇ ਹੋਰ ਅਹਿਮ ਕਾਨੂੰਨ-ਵਿਵਸਥਾ ਸਬੰਧੀ ਚਿੰਤਾਵਾਂ ਨੂੰ ਦੇਖਦਿਆਂ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।"

ਹਾਲਾਂਕਿ ਦਿਲਜੀਤ ਦੀ ਟੀਮ ਵੱਲੋਂ ਯਾਂ ਖੁਦ ਗਾਇਕ ਵੱਲੋਂ ਵੀ ਹੁਣ ਤੱਕ ਇਸ ਵਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਜੇਕਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਦਿੱਲੀ ਪੁਲਿਸ ਨੇ ਮਨਜ਼ੂਰੀ ਤੋਂ ਇਨਕਾਰ ਕੀਤਾ ਹੈ ਤਾਂ ਦਿੱਲੀ ਵਾਲਾ ਸ਼ੋਅ ਕੈਂਸਲ ਹੋ ਸਕਦਾ ਹੈ।

ਭਾਰਤ 'ਚ ਕਦੋਂ-ਕਦੋਂ ਹੈ ਦਿਲਜੀਤ ਦੁਸਾਂਝ ਦਾ ਕੰਸਰਟ?
ਦਿਲਜੀਤ ਦੁਸਾਂਝ ਦਾ 'ਔਰਾ ਇੰਡੀਆ ਟੂਰ' 5 ਦਸੰਬਰ ਤੱਕ ਚੱਲਣ ਵਾਲਾ ਹੈ। 30 ਅਕਤੂਬਰ ਨੂੰ ਦਿੱਲੀ ਦੇ JLN ਵਿੱਚ ਕੰਸਰਟ ਸੀ ਜੋ ਕਿ ਸ਼ਾਇਦ ਹੁਣ ਮੁਲਤਵੀ ਹੋ ਸਕਦਾ ਹੈ। ਉੱਥੇ ਹੀ, 6 ਹੋਰ ਸ਼ਹਿਰਾਂ ਵਿੱਚ ਦਿਲਜੀਤ ਪਰਫਾਰਮ ਕਰਨ ਵਾਲੇ ਹਨ।

15 ਨਵੰਬਰ - ਇੰਦੌਰ (C21 ਇੰਸਟੇਟ)

21 ਨਵੰਬਰ - ਅਹਿਮਦਾਬਾਦ (ਨਰੇਂਦਰ ਮੋਦੀ ਸਟੇਡੀਅਮ)

27 ਨਵੰਬਰ - ਮੁੰਬਈ (ਮਹਾਲਕਸ਼ਮੀ ਰੇਸ ਕੋਰਸ)

29 ਨਵੰਬਰ - ਬੈਂਗਲੁਰੂ (ਨਾਈਸ ਗ੍ਰਾਊਂਡਜ਼)

5 ਦਸੰਬਰ - ਚੰਡੀਗੜ੍ਹ (TBA)

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+