India ਨੇ NZ ਖਿਲਾਫ਼ ਜਿੱਤਿਆ ਤੀਜਾ T20, ਅਭਿਸ਼ੇਕ ਤੇ ਵੈਭਵ ਨੇ ਦਿਖਾਈ ਤੂਫ਼ਾਨੀ ਬੱਲੇਬਾਜ਼ੀ, ਅਭਿਸ਼ੇਕ ਦਾ 35 ਗੇਂਦਾਂ 'ਚ ਸੈਂਕੜਾ
ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਸ਼ਰਮਾ ਨੇ ਇਸ ਮੁਕਾਬਲੇ ਵਿੱਚ ਸਿਰਫ਼ 35 ਗੇਂਦਾਂ 'ਤੇ ਸੈਂਕੜਾ ਜੜਿਆ।
ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 198 ਦੌੜਾਂ ਬਣਾਈਆਂ ਸਨ। ਡੈਰਿਲ ਮਿਚੇਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 89 ਦੌੜਾਂ ਬਣਾਈਆਂ। ਵੈਭਵ ਸੂਰਿਆਵੰਸ਼ੀ ਅਤੇ ਅਭਿਸ਼ੇਕ ਨੇ ਤੂਫ਼ਾਨੀ ਸ਼ੁਰੂਆਤ ਕਰਕੇ ਪਾਵਰਪਲੇਅ ਵਿੱਚ ਹੀ ਟੀਮ ਇੰਡੀਆ ਦੀ ਜਿੱਤ ਲਗਭਗ ਯਕੀਨੀ ਕਰ ਦਿੱਤੀ ਸੀ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਨੇ ਇਹ ਮੁਕਾਬਲਾ ਛੇ ਵਿਕਟਾਂ ਨਾਲ ਜਿੱਤਿਆ ਅਤੇ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ।

NZ ਵੱਲੋਂ ਫਿਨ ਐਲਨ ਅਤੇ ਡੈਰਿਲ ਮਿਚੇਲ ਨੇ ਸਾਂਭਿਆ ਮੋਰਚਾ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਅਰਸ਼ਦੀਪ ਸਿੰਘ ਨੇ ਟਿਮ ਸੀਫਰਟ ਨੂੰ ਸਿਰਫ਼ ਦੋ ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਹਾਲਾਂਕਿ, ਇਸ ਤੋਂ ਬਾਅਦ ਫਿਨ ਐਲਨ ਅਤੇ ਡੈਰਿਲ ਮਿਚੇਲ ਨੇ ਮੋਰਚਾ ਸੰਭਾਲ ਲਿਆ। ਦੋਵਾਂ ਨੇ ਭਾਰਤੀ ਗੇਂਦਬਾਜ਼ਾਂ ਦੀ ਜੰਮ ਕੇ ਧੁਨਾਈ ਕੀਤੀ। ਹਾਲਾਂਕਿ ਫਿਨ ਐਲਨ 40 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਨਿਤੀਸ਼ ਕੁਮਾਰ ਰੈੱਡੀ ਨੇ ਆਪਣਾ ਸ਼ਿਕਾਰ ਬਣਾਇਆ।
ਦੂਜੇ ਪਾਸੇ, ਡੈਰਿਲ ਮਿਚੇਲ ਅੰਤ ਤੱਕ ਕ੍ਰੀਜ਼ 'ਤੇ ਡਟੇ ਰਹੇ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਲਗਾਇਆ। ਮਿਚੇਲ ਨੇ ਸਿਰਫ਼ 26 ਗੇਂਦਾਂ 'ਤੇ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ। ਪਰ ਆਖ਼ਰੀ ਓਵਰਾਂ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਆਪਣੀ ਗੇਂਦਬਾਜ਼ੀ ਵਿੱਚ ਸੁਧਾਰ ਕੀਤਾ ਅਤੇ ਦੌੜਾਂ ਬਣਨ ਦੀ ਰਫ਼ਤਾਰ ਨੂੰ ਕੁਝ ਹੱਦ ਤੱਕ ਰੋਕਿਆ।
ਅਭਿਸ਼ੇਕ ਅਤੇ ਵੈਭਵ ਸੁਰਿਆਵੰਸ਼ੀ ਨੇ ਖੇਡੀ ਸ਼ਾਨਦਾਰ ਪਾਰੀ
NZ ਵੱਲੋਂ ਮਿਲੇ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਤੂਫ਼ਾਨੀ ਸ਼ੁਰੂਆਤ ਕੀਤੀ। ਪਿਛਲੇ ਮੈਚ ਵਿੱਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਵੈਭਵ ਸੂਰਿਆਵੰਸ਼ੀ ਨੂੰ ਇਸ ਮੁਕਾਬਲੇ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਗਿਆ। ਅਭਿਸ਼ੇਕ ਨਾਲ ਸਾਂਝੇਦਾਰੀ ਕਰਦਿਆਂ ਦੋਵਾਂ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਾਵਰਪਲੇਅ ਵਿੱਚ ਹੀ ਟੀਮ ਇੰਡੀਆ ਨੇ 118 ਦੌੜਾਂ ਬਣਾ ਦਿੱਤੀਆਂ।
ਇਸ ਦੌਰਾਨ ਅਭਿਸ਼ੇਕ ਸ਼ਰਮਾ ਨੇ ਸਿਰਫ਼ 15 ਗੇਂਦਾਂ 'ਤੇ ਅਰਧ ਸੈਂਕੜਾ ਜੜ ਦਿੱਤਾ। ਉਨ੍ਹਾਂ ਨੇ ਮਹਿਜ਼ 35 ਗੇਂਦਾਂ 'ਤੇ ਸੈਂਕੜਾ ਜੜਿਆ। ਦੂਜੇ ਪਾਸੇ ਵੈਭਵ ਸੂਰਿਆਵੰਸ਼ੀ ਨੇ ਵੀ ਤੂਫ਼ਾਨੀ ਪਾਰੀ ਖੇਡੀ ਪਰ ਉਹ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ ਅਤੇ 45 ਦੌੜਾਂ ਬਣਾ ਕੇ ਆਊਟ ਹੋ ਗਏ।


Click it and Unblock the Notifications
