ਵਰੁਣ OUT, ਬਿਸ਼ਨੋਈ IN? IND vs AFG ਦੂਜਾ T20 ਅੱਜ, ਕੌਣ ਮਾਰੇਗਾ ਬਾਜ਼ੀ?

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ।

ਭਾਰਤ ਨੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਦੂਜੇ ਟੀ-20 ਵਿੱਚ ਭਾਰਤੀ ਟੀਮ ਦੀ ਪਲੇਇੰਗ-11 ਵਿੱਚ ਇੱਕ ਬਦਲਾਅ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਮਿਸਟਰੀ ਸਪਿਨਰ ਵਰੁਣ ਚਕਰਵਰਤੀ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਅਜਿਹੇ ਵਿੱਚ ਉਨ੍ਹਾਂ ਦੀ ਥਾਂ ਲੈਗ ਸਪਿਨਰ ਰਵੀ ਬਿਸ਼ਨੋਈ ਨੂੰ ਟੀਮ ਵਿੱਚ ਮੌਕਾ ਮਿਲ ਸਕਦਾ ਹੈ।

india vs afgh

ਵੈਭਵ ਸੂਰਿਆਵੰਸ਼ੀ ਖੇਡਣਗੇ ਜਾਂ ਨਹੀਂ?

ਦੂਜੇ ਮੁਕਾਬਲੇ ਤੋਂ ਪਹਿਲਾਂ ਸਭ ਤੋਂ ਵੱਧ ਚਰਚਾ ਵੈਭਵ ਸੂਰਿਆਵੰਸ਼ੀ ਦੀ ਪਲੇਇੰਗ-11 ਵਿੱਚ ਚੋਣ ਨੂੰ ਲੈ ਕੇ ਹੋ ਰਹੀ ਹੈ। ਵੈਭਵ ਨੇ ਮੈਚ ਤੋਂ ਪਹਿਲਾਂ ਨੈੱਟ ਸੈਸ਼ਨ ਵਿੱਚ ਖੂਬ ਪਸੀਨਾ ਵਹਾਇਆ ਹੈ। ਪਹਿਲੇ ਮੈਚ ਵਿੱਚ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਨੇ ਓਪਨਿੰਗ ਕੀਤੀ ਸੀ। ਅਭਿਸ਼ੇਕ ਨੇ 32 ਗੇਂਦਾਂ 'ਤੇ ਤੂਫ਼ਾਨੀ 82 ਦੌੜਾਂ ਦੀ ਪਾਰੀ ਖੇਡੀ, ਜਦਕਿ ਸੰਜੂ ਸੈਮਸਨ ਸਿਰਫ਼ 10 ਦੌੜਾਂ ਹੀ ਬਣਾ ਸਕੇ। ਇਸ ਦੇ ਬਾਵਜੂਦ ਟੀਮ ਇੰਡੀਆ ਇੱਕ ਵਾਰ ਫਿਰ ਇਸੇ ਓਪਨਿੰਗ ਜੋੜੀ ਨਾਲ ਮੈਦਾਨ ਵਿੱਚ ਉਤਰ ਸਕਦੀ ਹੈ।

ਅਫਗਾਨਿਸਤਾਨ ਨੂੰ ਭਾਰਤ ਖ਼ਿਲਾਫ਼ ਪਹਿਲੀ ਜਿੱਤ ਦੀ ਉਡੀਕ

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਅਜੇ ਤੱਕ ਅਫਗਾਨਿਸਤਾਨ ਤੋਂ ਇੱਕ ਵੀ ਮੈਚ ਨਹੀਂ ਹਾਰਿਆ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 10 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 9 ਮੈਚ ਜਿੱਤੇ, ਜਦਕਿ ਇੱਕ ਮੁਕਾਬਲਾ ਬੇਨਤੀਜਾ ਰਿਹਾ। ਅਫਗਾਨਿਸਤਾਨ ਨੂੰ ਅਜੇ ਵੀ ਭਾਰਤ ਖ਼ਿਲਾਫ਼ ਆਪਣੀ ਪਹਿਲੀ ਜਿੱਤ ਦੀ ਉਡੀਕ ਹੈ। ਈਸ਼ਾਨ ਕਿਸ਼ਨ ਸਾਲ 2026 ਵਿੱਚ ਭਾਰਤ ਦੇ ਸਭ ਤੋਂ ਸਫਲ ਟੀ-20 ਬੱਲੇਬਾਜ਼ਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ 24 ਮੈਚਾਂ ਵਿੱਚ 173.57 ਦੀ ਸਟ੍ਰਾਈਕ ਰੇਟ ਨਾਲ 854 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 103 ਦੌੜਾਂ ਰਿਹਾ ਹੈ।

ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਇਸ ਸਾਲ ਟੀਮ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 20 ਮੈਚਾਂ ਵਿੱਚ 28 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 51 ਦੌੜਾਂ ਦੇ ਕੇ 5 ਵਿਕਟਾਂ ਰਿਹਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+