ਏਸ਼ੀਅਨ ਚੈਂਪੀਅਨਜ਼ ਟਰਾਫੀ 2026: ਜਾਪਾਨ ਨੇ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ, ਪੈਨਲਟੀ ਕਾਰਨਰ ਰਾਹੀਂ ਕੀਤਾ ਫ਼ੈਸਲਾਕੁੰਨ ਗੋਲ

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਤਹਿਤ ਜਲੰਧਰ ਅਤੇ ਮੋਹਾਲੀ ਵਿਖੇ ਖੇਡੇ ਜਾ ਰਹੇ ਇਸ ਵੱਕਾਰੀ ਹਾਕੀ ਟੂਰਨਾਮੈਂਟ ਵਿੱਚ ਜਾਪਾਨ ਅਤੇ ਬੰਗਲਾਦੇਸ਼ ਦੀਆਂ ਪੁਰਸ਼ ਟੀਮਾਂ ਵਿਚਕਾਰ ਇੱਕ ਬੇਹੱਦ ਰੋਮਾਂਚਕ ਅਤੇ ਕਾਂਟੇਦਾਰ ਮੁਕਾਬਲਾ ਦੇਖਣ ਨੂੰ ਮਿਲਿਆ।

ਇਸ ਮੈਚ ਵਿੱਚ ਜਾਪਾਨ ਨੇ ਬੰਗਲਾਦੇਸ਼ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਆਪਣੇ ਨਾਮ ਕੀਤੀ ਹੈ। ਇਸ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। ਮੈਚ ਦੇ ਪਹਿਲੇ ਅੱਧ ਤੱਕ ਦੋਵਾਂ ਪਾਸਿਓਂ ਸਖ਼ਤ ਰੱਖਿਆਤਮਕ ਖੇਡ ਦੇਖਣ ਨੂੰ ਮਿਲੀ, ਜਿਸ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਅਤੇ ਸਕੋਰ 0-0 ਰਿਹਾ।

hockey match

ਮੈਚ ਦੇ ਆਖ਼ਰੀ ਪੜਾਵਾਂ ਵਿੱਚ ਜਾਪਾਨੀ ਟੀਮ ਨੇ ਦਬਾਅ ਬਣਾਉਂਦੇ ਹੋਏ ਫ਼ੈਸਲਾਕੁੰਨ ਗੋਲ ਦਾਗ ਕੇ ਆਪਣੀ ਲੀਡ ਬਣਾਈ। ਜਾਪਾਨ ਵੱਲੋਂ ਮੈਚ ਦੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਮਹੱਤਵਪੂਰਨ ਗੋਲ ਕੀਤਾ ਗਿਆ, ਜਿਸ ਨਾਲ ਸਕੋਰ 1-0 ਹੋ ਗਿਆ।

ਬੰਗਲਾਦੇਸ਼ ਦੀ ਟੀਮ ਨੇ ਵੀ ਮੈਚ ਵਿੱਚ ਵਾਪਸੀ ਕਰਨ ਲਈ ਕਾਫ਼ੀ ਕੋਸ਼ਿਸ਼ ਕੀਤੀ ਅਤੇ ਕਈ ਹਮਲੇ ਕੀਤੇ ਪਰ ਜਾਪਾਨੀ ਡਿਫੈਂਡਰਾਂ ਅਤੇ ਗੋਲਕੀਪਰ ਨੇ ਉਨ੍ਹਾਂ ਦੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ।

ਇਸ ਜਿੱਤ ਨਾਲ ਜਾਪਾਨੀ ਟੀਮ ਦਾ ਆਤਮ-ਵਿਸ਼ਵਾਸ ਕਾਫ਼ੀ ਵਧਿਆ ਹੈ, ਉੱਥੇ ਹੀ ਬੰਗਲਾਦੇਸ਼ ਦੀ ਟੀਮ ਨੂੰ ਵੀ ਆਪਣੇ ਇਸ ਸ਼ਾਨਦਾਰ ਸੰਘਰਸ਼ ਲਈ ਪ੍ਰਸ਼ੰਸਾ ਮਿਲ ਰਹੀ ਹੈ। ਟੂਰਨਾਮੈਂਟ ਦੇ ਆਉਣ ਵਾਲੇ ਮੈਚਾਂ ਵਿੱਚ ਹੋਰ ਵੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣ ਦੀ ਉਮੀਦ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+