ਚੀਫ ਸਿਲੈਕਟਰ ਦੇ ਅਹੁਦੇ ਤੋਂ ਹਟਣਾ ਚਾਹੁੰਦੇ ਹਨ ਅਜੀਤ ਅਗਰਕਾਰ!, BCCI ਨੂੰ ਲਿਖਿਆ ਪੱਤਰ? ਪਾਰਥਿਵ ਪਟੇਲ ਦਾ ਨਾਮ ਚਰਚਾ ’ਚ
ਭਾਰਤੀ ਕ੍ਰਿਕਟ ਟੀਮ ਦੇ ਚੀਫ ਸਿਲੈਕਟਰ ਅਜੀਤ ਅਗਰਕਰ ਆਪਣੇ ਅਹੁਦੇ ਤੋਂ ਹਟਣਾ ਚਾਹੁੰਦੇ ਹਨ। ਨਿਊਜ਼ ਏਜੰਸੀ PTI ਦੀ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਦੇ ਮੁਤਾਬਕ48 ਸਾਲਾ ਅਗਰਕਰ ਨੇ ਸ਼ੁੱਕਰਵਾਰ ਨੂੰ BCCI ਨੂੰ ਇੱਕ ਪੱਤਰ ਲਿਖ ਕੇ ਦੱਸਿਆ ਕਿ ਉਹ ਇਸ ਅਹੁਦੇ 'ਤੇ ਅੱਗੇ ਜਾਰੀ ਨਹੀਂ ਰਹਿਣਾ ਚਾਹੁੰਦੇ।
ਅਗਰਕਰ ਦਾ ਮੌਜੂਦਾ ਕਾਰਜਕਾਲ 4 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 2027 ਵਨਡੇ ਵਿਸ਼ਵ ਕੱਪ ਤੱਕ ਆਪਣਾ ਕਾਰਜਕਾਲ ਵਧਾਉਣ ਦੀ ਇੱਛਾ ਜਤਾਈ ਸੀ। ਅਗਰਕਰ ਜੁਲਾਈ 2023 ਵਿੱਚ ਭਾਰਤੀ ਕ੍ਰਿਕਟ ਟੀਮ ਦੀ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਬਣੇ ਸਨ।

ਲਾਰਡਜ਼ ਵਨਡੇ ਤੋਂ ਪਹਿਲਾਂ ਰੋਹਿਤ ਸ਼ਰਮਾ ਨਾਲ ਜੁੜੇ ਮਾਮਲੇ ਤੋਂ ਬਾਅਦ ਅਗਰਕਰ ਦੇ ਅਹੁਦੇ ਨੂੰ ਲੈ ਕੇ ਸਵਾਲ ਉੱਠੇ ਸਨ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਸਿਲੈਕਟਰ ਨੇ ਰੋਹਿਤ ਸ਼ਰਮਾ ਨੂੰ ਦੱਸਿਆ ਸੀ ਕਿ ਉਹ ਭਵਿੱਖ ਵਿੱਚ ਟੀਮ ਦਾ ਹਿੱਸਾ ਨਹੀਂ ਹੋਣਗੇ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਹ ਲਾਰਡਜ਼ ਦੇ ਮੈਦਾਨ 'ਤੇ ਵਨਡੇ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਵੀ ਬਣੇ। ਇਸ ਮਾਮਲੇ ਤੋਂ ਬਾਅਦ BCCI ਨੂੰ ਵੀ ਦਖ਼ਲ ਦੇਣਾ ਪਿਆ ਸੀ।
ਨਵੇਂ ਚੀਫ ਸਿਲੈਕਟਰ ਦੀ ਨਿਯੁਕਤੀ ਵਿੱਚ ਲੱਗ ਸਕਦਾ ਹੈ ਸਮਾਂ
ਜੇਕਰ ਅਗਰਕਰ ਦਾ ਕਾਰਜਕਾਲ ਖ਼ਤਮ ਹੋ ਜਾਂਦਾ ਹੈ ਤਾਂ BCCI ਤੁਰੰਤ ਨਵਾਂ ਚੀਫ ਸਿਲੈਕਟਰ ਨਿਯੁਕਤ ਨਹੀਂ ਕਰ ਸਕੇਗਾ। ਬੋਰਡ ਨੂੰ ਪਹਿਲਾਂ ਇਸ ਅਹੁਦੇ ਲਈ ਇਸ਼ਤਿਹਾਰ ਜਾਰੀ ਕਰਨਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਦੀ ਇੰਟਰਵਿਊ ਪ੍ਰਕਿਰਿਆ ਹੋਵੇਗੀ। ਇਸ ਪੂਰੀ ਪ੍ਰਕਿਰਿਆ ਕਾਰਨ ਨਵੇਂ ਚੀਫ ਸਿਲੈਕਟਰ ਦੀ ਨਿਯੁਕਤੀ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਅਗਰਕਰ ਦੀ ਜਗ੍ਹਾ ਸਾਬਕਾ ਭਾਰਤੀ ਵਿਕਟਕੀਪਰ-ਬੱਲੇਬਾਜ਼ ਪਾਰਥਿਵ ਪਟੇਲ ਸੰਭਾਵਿਤ ਉਮੀਦਵਾਰਾਂ ਵਿੱਚ ਸ਼ਾਮਲ ਹੋ ਸਕਦੇ ਹਨ।
ਮੀਟਿੰਗ ਵਿੱਚ BCCI ਅਧਿਕਾਰੀਆਂ ਨੂੰ ਫ਼ੈਸਲੇ ਦਾ ਅਧਿਕਾਰ
BCCI ਦੀ ਐਨੁਅਲ ਜਨਰਲ ਮੀਟਿੰਗ ਵਿੱਚ ਬੋਰਡ ਦੇ ਅਹੁਦੇਦਾਰਾਂ ਨੂੰ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਦੇ ਭਵਿੱਖ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਸੀ ਕਿ ਇਸ ਮੀਟਿੰਗ ਵਿੱਚ ਅਗਰਕਰ ਦੇ ਭਵਿੱਖ ਨੂੰ ਲੈ ਕੇ ਫ਼ੈਸਲਾ ਹੋ ਸਕਦਾ ਹੈ। ਮੀਟਿੰਗ ਤੋਂ ਬਾਅਦ BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਸੀ, "ਸਾਡੇ ਕੋਲ ਅਜੇ 15 ਦਿਨ ਹਨ। ਕ੍ਰਿਕਟ ਦੀ ਦੁਨੀਆ ਵਿੱਚ 15 ਦਿਨ ਬਹੁਤ ਲੰਮਾ ਸਮਾਂ ਹੁੰਦਾ ਹੈ। ਅਸੀਂ ਸਹੀ ਸਮੇਂ 'ਤੇ ਫ਼ੈਸਲਾ ਲਵਾਂਗੇ।"


Click it and Unblock the Notifications
