ਸਪਾਈਸਜੈੱਟ ਦੀਆਂ ਉਡਾਣਾਂ 'ਤੇ ਬ੍ਰੇਕ! ਦਿੱਲੀ ਏਅਰਪੋਰਟ 'ਤੇ ਦੇਰੀ-ਕੈਂਸਲੇਸ਼ਨ ਨਾਲ ਯਾਤਰੀ ਬੇਹਾਲ

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ 'ਤੇ Spicejet ਦੀਆਂ ਕਈ ਉਡਾਣਾਂ ਸ਼ਨੀਵਾਰ ਨੂੰ ਪ੍ਰਭਾਵਿਤ ਹੋਈਆਂ ਹਨ। ਕੁਝ ਉਡਾਣਾਂ ਵਿੱਚ ਕਈ ਘੰਟਿਆਂ ਦੀ ਦੇਰੀ ਹੋਈ ਅਤੇ ਕਈ ਉਡਾਣਾਂ ਨੂੰ ਰੱਦ ਹੀ ਕਰ ਦਿੱਤਾ ਗਿਆ , ਜਿਸਦੇ ਚਲਦਿਆਂ ਏਅਰਪੋਰਟ 'ਤੇ ਆਪਣੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਯਾਤਰੀ ਖ਼ਾਸੇ ਪਰੇਸ਼ਾਨ ਹੋਏ।

ਫਲਾਈਟ ਦੀ ਉਡਾਨ ਵਿੱਚ ਦੇਰੀ ਅਤੇ ਰੱਦ ਹੋਣ ਦਾ ਕਾਰਨ ਓਪਰੇਸ਼ਨਲ ਦਿੱਕਤਾਂ ਨੂੰ ਦੱਸਿਆ ਗਿਆ। ਇਸ ਪੂਰੇ ਮਾਮਲੇ 'ਤੇ ਦਿੱਲੀ ਏਅਰਪੋਰਟ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪ੍ਰਭਾਵਿਤ ਯਾਤਰੀਆਂ ਤੋਂ ਮਾਫ਼ੀ ਵੀ ਮੰਗੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਗਰਾਉਂਡ ਸਟਾਫ਼ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਹਾਲਾਂਕਿ ਸਪਾਈਸਜੈੱਟ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

spicejet airlines

15 ਸਤੰਬਰ ਨੂੰ ਵੀ Spicejet ਦੀਆਂ ਉਡਾਣਾਂ ਹੋਈਆਂ ਸੀ ਰੱਦ

Spicejet ਦੀਆਂ ਉਡਾਣਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। 15 ਸਤੰਬਰ ਨੂੰ ਵੀ ਦਿੱਲੀ ਤੋਂ ਦੁਬਈ ਜਾਣ ਵਾਲੀਆਂ ਦੋ ਉਡਾਣਾਂ ਵਿੱਚ ਕਾਫ਼ੀ ਦੇਰੀ ਹੋਈ ਸੀ। ਇਨ੍ਹਾਂ ਵਿੱਚੋਂ ਇੱਕ ਫਲਾਈਟ ਕਰੀਬ 30 ਘੰਟਿਆਂ ਦੀ ਦੇਰੀ ਨਾਲ, ਜਦਕਿ ਦੂਜੀ ਲਗਭਗ 19 ਘੰਟਿਆਂ ਦੀ ਦੇਰੀ ਤੋਂ ਬਾਅਦ ਰਵਾਨਾ ਹੋਈ ਸੀ। ਲੰਬੀ ਦੇਰੀ ਤੋਂ ਪਰੇਸ਼ਾਨ ਕਰੀਬ 200 ਯਾਤਰੀਆਂ ਨੇ ਉਸ ਸਮੇਂ ਏਅਰਪੋਰਟ 'ਤੇ ਪ੍ਰਦਰਸ਼ਨ ਵੀ ਕੀਤਾ ਸੀ।

ਵਿੱਤੀ ਅਤੇ ਓਪਰੇਸ਼ਨਲ ਚੁਣੌਤੀਆਂ ਨਾਲ ਜੂਝ ਰਹੀ ਹੈ ਏਅਰਲਾਈਨ

ਸਪਾਈਸਜੈੱਟ ਲੰਬੇ ਸਮੇਂ ਤੋਂ ਵਿੱਤੀ ਅਤੇ ਓਪਰੇਸ਼ਨਲ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ 3 ਸਤੰਬਰ ਨੂੰ ਕਿਹਾ ਸੀ ਕਿ ਸਰਕਾਰ ਏਅਰਲਾਈਨ ਦੇ ਸੰਚਾਲਨ ਅਤੇ ਵਿੱਤੀ ਸਥਿਤੀ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੀ ਹੈ। ਮੰਤਰੀ ਮੁਤਾਬਕ, ਸਪਾਈਸਜੈੱਟ ਨੂੰ ਆਪਣੀਆਂ ਉਡਾਣਾਂ ਦੀ ਗਿਣਤੀ ਵਧਾਉਣ ਲਈ ਕਿਹਾ ਗਿਆ ਹੈ ਅਤੇ ਏਅਰਲਾਈਨ ਨੇ ਜਲਦ ਹੀ ਇਸ ਵਿੱਚ ਸੁਧਾਰ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਸੀ ਕਿ ਸਪਾਈਸਜੈੱਟ ਨੇ ਸਰਕਾਰ ਤੋਂ ਵਾਧੂ ਵਿੱਤੀ ਮਦਦ ਦੀ ਮੰਗ ਨਹੀਂ ਕੀਤੀ, ਪਰ ECLGS (Emergency Credit Line Guarantee Scheme) ਤਹਿਤ ਫੰਡ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ECLGS ਤਹਿਤ ਸਰਕਾਰ ਬੈਂਕਾਂ ਤੋਂ ਲਏ ਜਾਣ ਵਾਲੇ ਕਰਜ਼ੇ 'ਤੇ ਗਾਰੰਟੀ ਦਿੰਦੀ ਹੈ। ਇਸ ਨਾਲ ਕੰਪਨੀਆਂ ਲਈ ਕਰਜ਼ਾ ਹਾਸਲ ਕਰਨਾ ਆਸਾਨ ਹੋ ਜਾਂਦਾ ਹੈ।

ਸਮੇਂ ਸਿਰ ਉਡਾਣਾਂ ਦੇ ਮਾਮਲੇ ਵਿੱਚ ਸਪਾਈਸਜੈੱਟ ਦਾ ਰਿਕਾਰਡ

ਸਮੇਂ ਸਿਰ ਉਡਾਣਾਂ ਦੇ ਮਾਮਲੇ ਵਿੱਚ ਇਸ ਸਾਲ ਸਪਾਈਸਜੈੱਟ ਦਾ ਪ੍ਰਦਰਸ਼ਨ ਵੱਡੀਆਂ ਏਅਰਲਾਈਨਾਂ ਦੇ ਮੁਕਾਬਲੇ ਕਮਜ਼ੋਰ ਰਿਹਾ ਹੈ। ਜੁਲਾਈ ਵਿੱਚ ਸਪਾਈਸਜੈੱਟ ਦੀਆਂ ਸਿਰਫ਼ 34.5 ਫੀਸਦੀ ਉਡਾਣਾਂ ਨਿਰਧਾਰਤ ਸਮੇਂ 'ਤੇ ਰਵਾਨਾ ਹੋਈਆਂ ਸਨ। ਲਗਾਤਾਰ ਦੇਰੀ ਅਤੇ ਫਲਾਈਟ ਕੈਂਸਲੇਸ਼ਨ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+